18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਪਿੰਡ ਅਲੀਪੁਰ ਵਿਖੇ 23 ਕਿਸਾਨਾਂ ਦੀਆਂ 3 ਦਰਜਨ ਤੋਂ ਵਧੇਰੇ ਮੋਟਰਾਂ ਤੋਂ ਕੇਬਲ ਤਾਰਾਂ ਚੋਰੀ

ਅਜੀਤ ਡੈਸਕ 20-07-2025
ਖੋਸਾ ਦਲ ਸਿੰਘ, 19 ਜੁਲਾਈ (ਮਨਪ੍ਰੀਤ ਸਿੰਘ ਸੰਧੂ)-ਕਿਸਾਨਾਂ ਨੂੰ ਹੁਣ ਘਰਾਂ ਦੇ ਨਾਲ-ਨਾਲ ਆਪਣੇ ਖੇਤਾਂ ਵਿਚ ਲੱਗੇ ਟਰਾਂਸਫ਼ਾਰਮਰਾਂ ਅਤੇ ਤਾਰਾਂ ਦੀ ਵੀ ਰਾਖੀ ਕਰਨੀ ਪੈ ਰਹੀ ਹੈ ਅਤੇ ਚੋਰਾਂ ਵਲੋਂ ਆਏ ਦਿਨ ਕਿਸਾਨਾਂ ਦੀਆਂ ਮੋਟਰਾਂ ਤੋਂ ਕੇਬਲ ਤਾਰਾਂ ਚੋਰੀ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਹਲਕਾ ਜ਼ੀਰਾ ਅਧੀਨ ਆਉਂਦੇ ਪਿੰਡ ਅਲੀਪੁਰ ਵਿਖੇ ਬੀਤੇ ਦੋ ਰਾਤਾਂ 'ਚ ਚੋਰਾਂ ਵਲੋਂ 23 ਦੇ ਕਰੀਬ ਕਿਸਾਨਾਂ ਦੀਆਂ ਤਿੰਨ ਦਰਜਨ ਤੋਂ ਵਧੇਰੇ ਕੇਬਲ ਤਾਰਾਂ ਚੋਰੀ ਕਰ ਲੈਣ ਦਾ ਸਮਾਚਾਰ ਸਾਹਮਣੇ ਆਇਆ ਹੈ | ਇਸ ਘਟਨਾ ਨੂੰ ਲੈ ਕੇ ਕਿਸਾਨਾਂ ਵਲੋਂ ਖੇਤਾਂ 'ਚ ਇਕੱਠੇ ਹੋ ਕੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਇੱਥੇ ਜ਼ਿਕਰਯੋਗ ਹੈ ਕਿ ਚੋਰੀ ਦੀਆਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਕਾਰਨ ਕਿਸਾਨਾਂ ਵਿਚ ਸਹਿਮ ਦਾ ਮਾਹੌਲ ਹੈ | ਕਿਸਾਨਾਂ ਨੇ ਦੱਸਿਆ ਕਿ ਚੋਰੀ ਦੀ ਘਟਨਾ ਦਾ ਉਸ ਸਮੇਂ ਲੱਗਾ, ਜਦੋਂ ਸਵੇਰ ਹੋਣ 'ਤੇ ਕਿਸਾਨ ਆਪਣੇ-ਆਪਣੇ ਖੇਤਾਂ ਵਿਚ ਗਏ ਤਾਂ ਦੇਖਿਆ ਕਿ ਸਾਡੀਆਂ ਅਤੇ ਹੋਰ ਕਿਸਾਨਾਂ ਦੀਆਂ ਮੋਟਰਾਂ ਦੀਆਂ ਕੇਬਲਾਂ ਚੋਰ ਚੋਰੀ ਕਰਕੇ ਲੈ ਗਏ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਜਗੀਰ ਸਿੰਘ ਦੀਆਂ 2 ਮੋਟਰਾਂ ਦੀਆਂ ਤਾਰਾ, ਅਮਰੀਕ ਸਿੰਘ 1 ਮੋਟਰ ਦੀ ਤਾਰ, ਤਰਸੇਮ ਸਿੰਘ 2 ਮੋਟਰਾਂ ਦੀਆਂ ਤਾਰਾਂ, ਮੇਜਰ ਸਿੰਘ 1 ਮੋਟਰ ਦੀ ਤਾਰ, ਜੱਜਪਾਲ ਸਿੰਘ 2 ਮੋਟਰਾਂ ਦੀ ਤਾਰ, ਰਣਜੀਤ ਸਿੰਘ 1 ਮੋਟਰ ਦੀ ਤਾਰ, ਅਵਤਾਰ ਸਿੰਘ 1 ਮੋਟਰ ਦੀ ਤਾਰ, ਲੱਖਾ ਸਿੰਘ 1 ਮੋਟਰ ਦੀ ਤਾਰ, ਮਲੂਕ ਸਿੰਘ 1 ਮੋਟਰ ਦੀ ਤਾਰ, ਗੁਰਸੇਵਕ ਸਿੰਘ 2 ਮੋਟਰਾਂ ਦੀਆਂ ਤਾਰਾਂ, ਰਜਿੰਦਰ ਸਿੰਘ 3 ਮੋਟਰਾਂ ਦੀਆਂ ਤਾਰਾਂ, ਹਰਬੰਸ ਸਿੰਘ 2 ਮੋਟਰਾਂ ਦੀਆਂ ਤਾਰਾਂ, ਸੁਰਜੀਤ ਸਿੰਘ 1 ਮੋਟਰ ਦੀ ਤਾਰ, ਗੁਰਜੀਤ ਸਿੰਘ 1 ਮੋਟਰ ਦੀ ਤਾਰ, ਅਵਤਾਰ ਸਿੰਘ 1 ਮੋਟਰ ਦੀ ਤਾਰ, ਮੇਜਰ ਸਿੰਘ 3 ਮੋਟਰਾਂ ਦੀਆਂ ਤਾਰਾਂ, ਹਰਦਿਆਲ ਸਿੰਘ 2 ਮੋਟਰਾਂ ਦੀਆਂ ਤਾਰਾਂ, ਮਹਿਲ ਸਿੰਘ 2 ਮੋਟਰਾਂ ਦੀਆਂ ਤਾਰਾਂ, ਕੇਵਲ ਸਿੰਘ ਵਲਟੋਹਾ 1 ਮੋਟਰ ਦੀ ਤਾਰ, ਜੋਬਨਜੀਤ ਸਿੰਘ 1 ਮੋਟਰ ਦੀ ਤਾਰ, ਜਗਦੇਵ ਸਿੰਘ 1 ਮੋਟਰ ਦੀ ਤਾਰ, ਬੋਹੜ ਸਿੰਘ 3 ਮੋਟਰਾਂ ਦੀਆਂ ਤਾਰਾਂ, ਰਾਜ ਸਿੰਘ 1 ਮੋਟਰ ਦੀ ਤਾਰ, ਗੁਰਤੇਜ ਸਿੰਘ ਮੀਹਾਂ ਸਿੰਘ ਵਾਲਾ 1 ਮੋਟਰ ਦੀ ਤਾਰ, ਸੁਖਚੈਨ ਸਿੰਘ ਚੈਨਾ 10 ਮੋਟਰਾਂ ਤੋਂ ਕੇਬਲ ਤਾਰਾਂ ਚੋਰੀ ਹੋਈਆਂ ਹਨ | ਕਿਸਾਨਾਂ ਨੇ ਪੁਲਿਸ ਤੋਂ ਮੰਗ ਕੀਤੀ ਕਿ ਜਲਦੀ ਚੋਰਾਂ ਦਾ ਪਤਾ ਲਗਾ ਕੇ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਕੇਬਲ ਤਾਰਾਂ ਬਰਾਮਦ ਕਰਵਾਈਆਂ ਜਾਣ | ਇਸ ਸਬੰਧੀ ਕਿਸਾਨ ਜਥੇਬੰਦੀਆਂ ਵਲੋਂ ਪ੍ਰਸ਼ਾਸਨ ਨੂੰ ਸਖ਼ਤ ਸ਼ਬਦਾਂ 'ਚ ਚਿਤਾਵਨੀ ਦਿੱਤੀ ਕਿ ਜੇਕਰ ਚੋਰੀ ਦੀਆਂ ਘਟਨਾਵਾਂ ਨਾ ਰੁਕੀਆਂ ਤਾਂ ਉਹ ਵੱਡਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ | ਉਨ੍ਹਾਂ ਇਹ ਵੀ ਕਿਹਾ ਕਿ ਜਿਹੜੇ ਕਬਾੜੀਏ ਚੋਰਾਂ ਕੋਲੋਂ ਕੇਬਲ ਤਾਰਾਂ ਖ਼ਰੀਦਦੇ ਹਨ, ਉਹ ਬਾਜ਼ ਆ ਜਾਣ, ਜੇਕਰ ਉਹ ਫੜੇ ਗਏ ਤਾਂ ਸਖ਼ਤ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ ਅਤੇ ਉਨ੍ਹਾਂ ਦਾ ਸਮਾਜਿਕ ਬਾਈਕਾਟ ਕੀਤਾ ਜਾਵੇਗਾ |
ਪਿਛਲੀ ਖ਼ਬਰ ਅਧਿਆਪਕਾਂ ਦੇ ਹੱਕ ਵਿਚ ਹੋਏ ਕੋਰਟ ਦੇ ਫ਼ੈਸਲਿਆਂ ਨੂੰ ਜਨਰਲਾਈਜ਼ ਕੀਤਾ ਜਾਵੇ-ਰਾਜੀਵ ਕੁਮਾਰ ਹਾਂਡਾ ਅਗਲੀ ਖ਼ਬਰ ਚੋਰ ਗਰੋਹ ਦੇ 3 ਦੋਸ਼ੀ ਕੀਤੇ ਕਾਬੂ, 2 ਮੋਟਰਸਾਈਕਲ ਬਿਨਾਂ ਨੰਬਰੀ ਕੀਤੇ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।