13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਸਿੱਖਿਆ ਤੇ ਸੰਵੇਦਨਸ਼ੀਲਤਾ ਰਾਹੀਂ ਨਸ਼ਿਆਂ ਦਾ ਮੁਕਾਬਲਾ ਸੰਭਵ-ਐੱਸ. ਐੱਸ. ਪੀ. ਸਿੱਧੂ

ਅਜੀਤ ਡੈਸਕ 18-07-2025
ਫ਼ਿਰੋਜ਼ਪੁਰ, 17 ਜੁਲਾਈ (ਦਵਿੰਦਰ ਪਾਲ ਸਿੰਘ)-'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਡਾਈਟ ਫ਼ਿਰੋਜ਼ਪੁਰ ਵਿਖੇ ਚੱਲ ਰਹੇ ਦੋ ਰੋਜ਼ਾ ਸੈਮੀਨਾਰ ਦੇ ਦੂਜੇ ਅਤੇ ਆਖ਼ਰੀ ਦਿਨ ਜ਼ਿਲ੍ਹਾ ਪੁਲਿਸ ਮੁਖੀ ਐਸ.ਐਸ.ਪੀ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ੍ਰੀਮਤੀ ਮੁਨੀਲਾ ਅਰੋੜਾ, ਡਿਪਟੀ ਡੀ.ਈ.ਓ. ਡਾ. ਸਤਿੰਦਰ ਸਿੰਘ, ਡਾਈਟ ਪਿ੍ੰਸੀਪਲ ਮੈਡਮ ਸੀਮਾ ਪੰਛੀ, ਜ਼ਿਲ੍ਹਾ ਨੋਡਲ ਅਸ਼ਵਿੰਦਰ ਬਰਾੜ (ਡੀ.ਐਨ.ਓ) ਅਤੇ ਡਿਸਟਿ੍ਕਟ ਰਿਸੋਰਸ ਪਰਸਨ ਦਿਨੇਸ਼ ਚੌਹਾਨ ਦੇ ਮਾਰਗਦਰਸ਼ਨ ਹੇਠ ਵਿਸ਼ੇਸ਼ ਸੈਸ਼ਨ ਆਯੋਜਿਤ ਕੀਤਾ ਗਿਆ | ਐਸ.ਐਸ.ਪੀ ਸਿੱਧੂ ਵਲੋਂ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਆਖਿਆ ਗਿਆ ਕਿ ਨਸ਼ਾ ਨਾ ਸਿਰਫ਼ ਕਾਨੂੰਨੀ ਗੰਭੀਰਤਾ ਰੱਖਦਾ ਹੈ, ਸਗੋਂ ਇਹ ਇਕ ਸਮਾਜਿਕ ਅਤੇ ਪਰਿਵਾਰਕ ਬਿਮਾਰੀ ਬਣ ਚੁੱਕੀ ਹੈ | ਉਨ੍ਹਾਂ ਨੇ ਅਧਿਆਪਕਾਂ ਨੂੰ ਕਿਹਾ ਕਿ ਤੁਸੀਂ ਹੀ ਉਹ ਪਹਿਲੀ ਇਕਾਈ ਹੋ ਜੋ ਕਿਸੇ ਵੀ ਵਿਦਿਆਰਥੀ ਦੀ ਦਿਸ਼ਾ ਨੂੰ ਪਹਿਚਾਣ ਸਕਦੇ ਹੋ | ਐਸ.ਐਸ.ਪੀ ਸਿੱਧੂ ਵਲੋਂ ਸਕੂਲ ਪੱਧਰ 'ਤੇ ਨਸ਼ਾ ਵਿਰੋਧੀ ਸਲੋਗਨ, ਨੁਕੜ ਨਾਟਕ ਅਤੇ ਹੋਰ ਗਤੀਵਿਧੀਆਂ ਰਾਹੀਂ ਜਾਗਰੂਕਤਾ ਵਧਾਉਣ ਦੀ ਅਪੀਲ ਕੀਤੀ ਗਈ | ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਮੁਨੀਲਾ ਅਰੋੜਾ ਵਲੋਂ ਵਿਦਿਆਰਥੀਆਂ ਦੀ ਮਾਨਸਿਕ ਹਾਲਤ, ਸਮਾਜਿਕ ਦਬਾਅ ਅਤੇ ਰੁਝਾਨਾਂ ਉੱਤੇ ਚਰਚਾ ਕਰਦਿਆਂ ਕਿਹਾ ਗਿਆ ਕਿ ਸਿੱਖਿਆ ਸਿਰਫ਼ ਕਲਾਸਰੂਮ ਤੱਕ ਸੀਮਤ ਨਹੀਂ, ਇਹ ਇਕ ਸੰਘਰਸ਼ ਹੈ ਨੈਤਿਕਤਾ ਅਤੇ ਭਵਿੱਖ ਦੀ ਰਚਨਾ ਲਈ | ਉਨ੍ਹਾਂ ਨੇ ਅਧਿਆਪਕਾਂ ਨੂੰ ਉਤਸ਼ਾਹਿਤ ਕੀਤਾ ਕਿ ਸਕੂਲ ਅੰਦਰ ਵਿਦਿਆਰਥੀਆਂ ਨਾਲ ਨਿੱਜੀ ਪੱਧਰ 'ਤੇ ਸੰਵਾਦ ਬਣਾਇਆ ਜਾਵੇ, ਤਾਂ ਜੋ ਉਹ ਆਪਣੇ ਮਨ ਦੀ ਗੱਲ ਵੀ ਸਾਂਝੀ ਕਰ ਸਕਣ | ਡਿਪਟੀ ਡੀ. ਈ. ਓ. ਡਾ. ਸਤਿੰਦਰ ਸਿੰਘ ਨੇ ਵੀ ਆਪਣੀ ਗੱਲ ਰੱਖਦਿਆਂ ਕਿਹਾ ਕਿ ਅਧਿਆਪਕ ਦੀ ਕਲਮ ਨਾਲ ਕਈ ਵਾਰ ਉਹ ਕਰਾਮਾਤ ਹੋ ਸਕਦੀ ਹੈ ਜੋ ਕਾਨੂੰਨ ਵੀ ਨਹੀਂ ਕਰ ਸਕਦੇ | ਸੈਮੀਨਾਰ ਦੌਰਾਨ ਵੀਡੀਓਜ਼, ਪ੍ਰਜ਼ੈਂਟੇਸ਼ਨ ਅਤੇ ਸਮੂਹਿਕ ਗਤੀਵਿਧੀਆਂ ਰਾਹੀਂ ਰਿਸੋਰਸ ਪਰਸਨਾਂ ਵਲੋਂ ਅਧਿਆਪਕਾਂ ਨੂੰ ਨਸ਼ਾ ਮੁਕਤ ਸਮਾਜ ਵਲ ਲਿਜਾਉਣ ਦੀ ਯੋਜਨਾ ਅਤੇ ਰਣਨੀਤੀਆਂ ਉੱਤੇ ਵਿਸਥਾਰ ਨਾਲ ਟਰੇਨਿੰਗ ਦਿੱਤੀ ਗਈ | ਰਿਸੋਰਸ ਪਰਸਨਾਂ ਵਿਚ ਗੁਰਪ੍ਰੀਤ ਸਿੰਘ (ਬੀ.ਆਰ.ਸੀ ਸਤੀਏ ਵਾਲਾ), ਗੁਰਦੇਵ ਸਿੰਘ (ਬੀ.ਆਰ.ਸੀ. ਸਤੀਏ ਵਾਲਾ), ਪਰਵੀਨ ਕੁਮਾਰ (ਬੀ.ਆਰ.ਸੀ ਮਮਦੋਟ), ਰਾਜੀਵ ਸ਼ਰਮਾ (ਬੀ.ਆਰ.ਸੀ ਘੱਲ ਖ਼ੁਰਦ), ਹਰਪ੍ਰੀਤ ਭੁੱਲਰ (ਬੀ.ਆਰ.ਸੀ), ਅਮਿਤ ਨਾਰੰਗ (ਬੀ.ਆਰ.ਸੀ), ਅਨਮੋਲ ਸ਼ਰਮਾ (ਬੀ.ਆਰ.ਸੀ), ਕਮਲ ਵਧਵਾ (ਬੀ.ਆਰ.ਸੀ), ਹਰਪ੍ਰੀਤ ਅਚਿੰ (ਬੀ.ਆਰ.ਸੀ), ਸੰਦੀਪ ਕੁਮਾਰ (ਬੀ.ਆਰ.ਸੀ) ਸ਼ਾਮਲ ਸਨ | ਇਸ ਤੋਂ ਇਲਾਵਾ ਸੁਖਚੈਨ ਸਿੰਘ (ਸਟੈਨੋ), ਗੌਰਵ ਮੁੰਜਾਲ, ਗੁਰਮੇਜ ਸਿੰਘ (ਪੰਜਾਬ ਪੁਲਿਸ) ਅਤੇ ਸਬ ਇੰਸਪੈਕਟਰ ਲਖਵੀਰ ਸਿੰਘ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਜਦੋਂ ਭਾਕਿਯੂ ਕਾਦੀਆਂ ਨੇ ਪਰਚੇ 'ਚ ਨਾਮਜ਼ਦ ਮੁਲਜ਼ਮਾ ਨੂੰ ਥਾਣੇ ਲਿਆ ਕੇ ਥਾਣਾ ਮੁਖੀ ਨੂੰ ਗਿ੍ਫ਼ਤਾਰ ਕਰਨ ਦੀ ਚੁਨੌਤੀ ਦਿ... ਅਗਲੀ ਖ਼ਬਰ ਵੱਖ-ਵੱਖ ਆਗੂਆਂ ਵਲੋਂ ਗਿੱਲ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।