?ਫ਼ਿਰੋਜ਼ਸ਼ਾਹ, 17 ਜੁਲਾਈ (ਸਰਬਜੀਤ ਸਿੰਘ ਧਾਲੀਵਾਲ)-ਜ਼ਿਲ੍ਹਾ ਫ਼ਿਰੋਜ਼ਪੁਰ ਦੇ ਨਾਮਵਰ ਅਤੇ ਸੀਨੀਅਰ ਐਡਵੋਕੇਟ ਤਾਰਾ ਸਿੰਘ ਗਿੱਲ ਜਿਨ੍ਹਾਂ ਦਾ ਪਿਛਲੇ ਦਿਨੀਂ ਅਚਾਨਕ ਦਿਹਾਂਤ ਹੋ ਗਿਆ ਸੀ, ਦੇ ਪਰਿਵਾਰ ਨਾਲ ਵੱਖ-ਵੱਖ ਪਾਰਟੀਆਂ ਦੇ ਸਿਆਸੀ ਆਗੂਆਂ, ਜ਼ਿਲ੍ਹਾ ਬਾਰ ਐਸੋਸੀਏਸ਼ਨ ਤੋਂ ਵਕੀਲ ਭਾਈਚਾਰੇ ਨੇ ਦੁੱਖ ਦਾ ਇਜ਼ਹਾਰ ਕੀਤਾ ਹੈ | ਐਡਵੋਕੇਟ ਤਾਰਾ ਸਿੰਘ ਗਿੱਲ ਦੇ ਅਚਨਚੇਤ ਵਿਛੋੜੇ 'ਤੇ ਐਡਵੋਕੇਟ ਵਿਕਰਮ ਦਿੱਤਿਆਂ ਮੰਡਾਹਰ, ਊਦੇ ਚੰਦ ਦਹੀਯਾ, ਰਵੀ ਦਹੀਯਾ, ਪਰਮਜੀਤ ਸਿੰਘ ਜੰਮੂ, ਨਿਸ਼ਾਨ ਸਿੰਘ ਥਿੰਦ, ਬੇਅੰਤ ਸਿੰਘ ਹਕੂਮਤ ਸਿੰਘ ਵਾਲਾ ਚੇਅਰਮੈਨ, ਜੱਜ ਸਿੰਘ ਸੰਤੂ ਵਾਲਾ, ਸ਼ਮਿੰਦਰ ਸਿੰਘ ਸੰਤੂ ਵਾਲਾ, ਸ਼ਾਮ ਸਿੰਘ ਮੁੱਦਕਾ, ਸੁਖਦੀਪ ਸਿੰਘ ਸਰਪੰਚ ਉਗੋਕੇ, ਮਨੀ ਸੰਧੂ ਪਟੇਲ ਨਗਰ, ਗੁਰਜੰਟ ਸਿੰਘ ਸਰਪੰਚ ਨਾਜੂ ਸ਼ਾਹ, ਹਰਨੇਕ ਸਿੰਘ ਸਰਪੰਚ ਗਡੋਡੂ, ਰਜਿੰਦਰ ਸਿੰਘ ਸਰਪੰਚ ਵਲੂਰ, ਰਣਜੀਤ ਸਿੰਘ ਸਰਪੰਚ ਸੋਢੀਨਗਰ, ਸਰਬਾ ਸਰਪੰਚ ਧੱਲੇ ਕੇ, ਹਰਮਨ ਭੰਬਾ ਲੰਡਾ, ਮਨਦੀਪ ਸਿੰਘ ਸਰਪੰਚ ਪਿਆਰੇਆਣਾ, ਸੁੱਖਾ ਪਿਆਰੇਆਣਾ, ਗੁਰਜੀਤ ਸਿੰਘ ਮਾਣਾ ਸਿੰਘ, ਹਰਪ੍ਰੀਤ ਸਿੰਘ ਕਾਮਰੇਡ, ਸਤਨਾਮ ਸਿੰਘ ਸੱਤਾ ਪ੍ਰਧਾਨ ਫ਼ਿਰੋਜ਼ਸ਼ਾਹ, ਦਵਿੰਦਰ ਸਰਪੰਚ ਰੱਤਾ ਖੇੜਾ, ਕੁਰਵਿੰਦਰ ਸਿੰਘ ਸਰਪੰਚ ਮਿਸ਼ਰੀ ਵਾਲਾ, ਜੱਸ ਬਾਠ, ਸੁਖਜੀਤ ਸਿੰਘ ਉਗੋਕੇ, ਮਨਪ੍ਰੀਤ ਮਾਹਨਾ ਬੱਗੜ, ਜੱਸ ਪ੍ਰਧਾਨ, ਰਵੀ ਧਾਲੀਵਾਲ ਉਗੋਕੇ ਸਮੇਤ ਐਡਵੋਕੇਟ ਸਾਥੀਆਂ, ਵੱਖ-ਵੱਖ ਪਿੰਡਾਂ ਦੇ ਸਰਪੰਚਾਂ, ਮੋਹਤਬਰ ਆਗੂਆਂ ਨੇ ਸਵ. ਤਾਰਾ ਸਿੰਘ ਗਿੱਲ ਦੇ ਸਪੁੱਤਰਾਂ ਬਲਦੀਪ ਸਿੰਘ ਗਿੱਲ ਐਡਵੋਕੇਟ, ਗੁਰਪ੍ਰੀਤ ਸਿੰਘ ਗਿੱਲ ਨਿੱਜੀ ਸਹਾਇਕ ਵਿਧਾਇਕ ਦਹੀਯਾ ਅਤੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਦਾ ਇਜ਼ਹਾਰ ਕਰਦਿਆਂ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ | ਉਨ੍ਹਾਂ ਦੀ ਅੰਤਿਮ ਅਰਦਾਸ 19 ਜੁਲਾਈ ਦਿਨ ਸ਼ਨਿੱਚਰਵਾਰ ਨੂੰ ਠੀਕ 1 ਵਜੇ ਪਰਮਾਰਥ ਭਵਨ, ਨੇੜੇ ਜ਼ੀਰਾ ਗੇਟ ਫ਼ਿਰੋਜ਼ਪੁਰ ਸ਼ਹਿਰ ਵਿਖੇ ਹੋਵੇਗੀ |