13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

'ਆਪ' ਨੇ ਸਰਪੰਚ ਦਿਲਜੋਤ ਧਵਨ ਕੰਬੋਜ ਨੂੰ ਬਣਾਇਆ ਮਹਿਲਾ ਵਿੰਗ ਦਾ ਜ਼ਿਲ੍ਹਾ ਇੰਚਾਰਜ ਫ਼ਿਰੋਜ਼ਪੁਰ

ਅਜੀਤ ਡੈਸਕ 18-07-2025
ਮਮਦੋਟ, 17 ਜੁਲਾਈ (ਸੁਖਦੇਵ ਸਿੰਘ ਸੰਗਮ)-'ਆਪ' ਪੰਜਾਬ ਵਲੋਂ ਰਾਜ ਦੀ ਸਭ ਤੋਂ ਵੱਧ ਪੜ੍ਹੀ ਲਿਖੀ ਤੇ ਪਿੰਡ ਮਾਛੀਵਾੜਾ (ਕਮੱਗਰ) ਦੀ ਨੌਜਵਾਨ ਸਰਪੰਚ ਡਾ. ਦਿਲਜੋਤ ਧਵਨ ਕੰਬੋਜ ਨੂੰ ਹਲਕਾ ਵਿਧਾਇਕ ਰਜਨੀਸ਼ ਦਹੀਯਾ ਦੀ ਰਹਿਨੁਮਾਈ ਹੇਠ ਪਾਰਟੀ ਦੇ ਮਹਿਲਾ ਵਿੰਗ ਜ਼ਿਲ੍ਹਾ ਫ਼ਿਰੋਜ਼ਪੁਰ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ | ਉਨ੍ਹਾਂ ਨੂੰ ਇਸ ਅਹੁਦੇ ਲਈ ਨਿਯੁਕਤੀ ਪੱਤਰ ਦਿੰਦਿਆਂ ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਮੁਨੀਸ਼ ਸਿਸੋਦੀਆ ਵਲੋਂ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ | ਸਰਪੰਚ ਦਿਲਜੋਤ ਧਵਨ ਕੰਬੋਜ ਦੀ ਨਿਯੁਕਤੀ 'ਤੇ ਉਨ੍ਹਾਂ ਨੂੰ ਚਾਰੇ ਪਾਸਿਉਂ ਵਧਾਈਆਂ ਮਿਲ ਰਹੀਆਂ ਹਨ | ਇਸ ਮੌਕੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਪੰਜਾਬ ਪ੍ਰਧਾਨ ਮਹਿਲਾ ਵਿੰਗ, ਵਿਧਾਇਕ ਐਡਵੋਕੇਟ ਰਜਨੀਸ਼ ਕੁਮਾਰ ਦਹੀਯਾ ਹਲਕਾ ਫ਼ਿਰੋਜ਼ਪੁਰ ਦਿਹਾਤੀ, ਵਿਧਾਇਕ ਰਣਬੀਰ ਸਿੰਘ ਭੁੱਲਰ ਫ਼ਿਰੋਜ਼ਪੁਰ ਸ਼ਹਿਰੀ, ਵਿਧਾਇਕ ਨਰੇਸ਼ ਕਟਾਰੀਆ ਹਲਕਾ ਜ਼ੀਰਾ, ਵਿਧਾਇਕ ਫੌਜਾ ਸਿੰਘ ਸਰਾਰੀ ਹਲਕਾ ਗੁਰੂਹਰਸਹਾਏ, ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀ ਪਿੰਡ ਮਾਛੀਵਾੜਾ ਉਰਫ਼ ਕਮੱਗਰ, ਬੇਅੰਤ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਫ਼ਿਰੋਜ਼ਪੁਰ, ਬਲਰਾਜ ਸਿੰਘ ਸੰਧੂ ਚੇਅਰਮੈਨ ਮਾਰਕੀਟ ਕਮੇਟੀ ਮਮਦੋਟ, ਭੁਪਿੰਦਰ ਕੌਰ ਪੰਜਾਬ ਸਕੱਤਰ, ਦਰਸ਼ਨ ਸਿੰਘ ਸ਼ੇਰਖਾ ਮੈਂਬਰ ਐਸ.ਜੀ.ਪੀ.ਸੀ, ਹਰਪ੍ਰੀਤ ਸਿੰਘ ਸਰਪੰਚ ਪਿੰਡ ਸ਼ੇਰਖਾਂ ਉਪ ਪ੍ਰਧਾਨ ਬੀ.ਸੀ ਵਿੰਗ ਸ਼੍ਰੋਮਣੀ ਅਕਾਲੀ ਦਲ, ਗੁਰਭੇਜ ਸਿੰਘ ਟਿੱਬੀ ਸਕੱਤਰ ਆਲ ਇੰਡੀਆ ਕਾਂਗਰਸ, ਜਸਦੀਪ ਸਿੰਘ ਸੀਪਾ ਸਰਪੰਚ ਤੇ ਯੂਥ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਫ਼ਿਰੋਜ਼ਪੁਰ, ਮਨਦੀਪ ਸਿੰਘ ਸਰਪੰਚ ਪਿੰਡ ਪਿਆਰੇਆਣਾ, ਸ਼ਾਮ ਸਿੰਘ ਮੁੱਦਕਾ ਸਰਪੰਚ ਮੱਲਵਾਲ ਕਦੀਮ, ਮਲਕੀਤ ਸਿੰਘ ਸਰਪੰਚ ਪਿੰਡ ਬੱਧਣੀ ਜੈਮਲ ਸਿੰਘ ਵਾਲਾ, ਬਲਦੇਵ ਸਿੰਘ ਪਿੰਡ ਚੰਦੜ, ਐਡਵੋਕੇਟ ਅਰਸ਼ਦੀਪ ਸਿੰਘ ਰੰਧਾਵਾ ਪ੍ਰਧਾਨ ਬਾਰ ਐਸੋਸੀਏਸ਼ਨ ਫ਼ਿਰੋਜ਼ਪੁਰ, ਐਡਵੋਕੇਟ ਜਸਬੀਰ ਸਿੰਘ ਸਾਬਕਾ ਪ੍ਰਧਾਨ ਬਾਰ ਐਸੋਸੀਏਸ਼ਨ, ਧਰਮਵੀਰ ਸਿੰਘ ਸਾਬਕਾ ਐਸ.ਪੀ ਫ਼ਿਰੋਜ਼ਪੁਰ, ਇੰਸਪੈਕਟਰ ਬਚਨ ਸਿੰਘ, ਇੰਸਪੈਕਟਰ ਬਲਜੀਤ ਸਿੰਘ, ਇੰਸਪੈਕਟਰ ਜਰਨੈਲ ਸਿੰਘ, ਇੰਸਪੈਕਟਰ ਮਲਕੀਤ ਸਿੰਘ, ਬਬਲਜੀਤ ਸਿੰਘ ਯੂਥ ਪ੍ਰਧਾਨ ਪਿੰਡ ਕਮੱਗਰ, ਅਸ਼ੋਕ ਧਵਨ ਨੰਬਰਦਾਰ ਪਿੰਡ ਬੇਟੂ ਕਦੀਮ, ਸਲਾਮਤ ਰਾਏ ਧਵਨ ਪਿੰਡ ਬੇਟੂ ਕਦੀਮ, ਸੁਖਵਿੰਦਰ ਪਾਲ ਧਵਨ ਪਿੰਡ ਬੇਟੂ ਕਦੀਮ, ਕਸ਼ਿਸ਼ ਕੁਮਾਰ, ਦਿਲਕਰਨ ਧਵਨ, ਡਾ. ਦਿਲਸ਼ਾਦ ਧਵਨ, ਸਵਰਨ ਸਿੰਘ ਹਾਂਡਾ, ਗੁਰਦੇਵ ਸਿੰਘ ਹਾਂਡਾ, ਸੁਖਵਿੰਦਰ ਸਿੰਘ ਸੁੱਖੀ ਡੂੰਮਣੀ ਵਾਲਾ, ਮਨਜੀਤ ਸਿੰਘ ਧੰਜੂ ਪ੍ਰਧਾਨ ਯੂਥ ਕਲੱਬ ਚੁਗੱਤੇ ਵਾਲਾ, ਸੁਖਵਿੰਦਰ ਸਿੰਘ ਪ੍ਰਧਾਨ ਯੂਥ ਕਲੱਬ ਪਿੰਡ ਚੰਦੜ, ਬਲਵਿੰਦਰ ਸਿੰਘ ਰਿਟਾਇਰਡ ਪਿ੍ੰਸੀਪਲ ਪਿੰਡ ਕਮੱਗਰ, ਜਸਬੀਰ ਸਿੰਘ ਜੋਸਨ ਡੂੰਮਣੀ ਵਾਲਾ, ਅਮਰ ਸਿੰਘ ਕੰਬੋਜ ਕਮਿਸ਼ਨ ਏਜੰਟ, ਜਗੀਰ ਸਿੰਘ ਕੰਬੋਜ ਕਮਿਸ਼ਨ ਏਜੰਟ, ਜਤਿੰਦਰ ਸਿੰਘ ਵਿਜੀਲੈਂਸ, ਸੰਦੀਪ ਸਿੰਘ ਰੀਡਰ ਡੀ.ਐਸ.ਪੀ ਫ਼ਿਰੋਜ਼ਪੁਰ, ਗੁਰਜੰਟ ਸਿੰਘ ਰੀਡਰ ਐਸ.ਪੀ ਫ਼ਿਰੋਜ਼ਪੁਰ ਨੇ ਜ਼ਿਲ੍ਹਾ ਇੰਚਾਰਜ ਡਾ. ਧਵਨ ਕੰਬੋਜ ਨੂੰ ਵਧਾਈਆਂ ਦਿੱਤੀਆਂ ਹਨ | ਆਪਣੀ ਇਸ ਨਿਯੁਕਤੀ 'ਤੇ ਡਾ. ਦਿਲਜੋਤ ਧਵਨ ਕੰਬੋਜ ਨੇ ਪਾਰਟੀ ਹਾਈ ਕਮਾਨ ਅਤੇ ਸਥਾਨਕ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਵਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ |
ਪਿਛਲੀ ਖ਼ਬਰ ਵੱਖ-ਵੱਖ ਆਗੂਆਂ ਵਲੋਂ ਗਿੱਲ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਜ਼ਿਲ੍ਹਾ ਪੱਧਰੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।