ਮੱਖੂ, 17 ਜੁਲਾਈ (ਕੁਲਵਿੰਦਰ ਸਿੰਘ ਸੰਧੂ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਮੀਟਿੰਗ ਹਰਬੰਸ ਸਿੰਘ ਕੌੜਾ ਦੀ ਪ੍ਰਧਾਨਗੀ ਹੇਠ ਮੱਖੂ ਦਾਣਾ ਮੰਡੀ ਵਿਖੇ ਹੋਈ | ਜਿਸ 'ਚ ਜ਼ਿਲ੍ਹਾ ਪੱਧਰ ਦੇ ਕਿਸਾਨ ਆਗੂ ਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ ਤੇ ਲਖਵਿੰਦਰ ਸਿੰਘ ਪੀਰ ਮੁਹੰਮਦ ਯੂਥ ਪ੍ਰਧਾਨ ਪੰਜਾਬ ਪ੍ਰਗਟ ਸਿੰਘ ਤਲਵੰਡੀ ਸਕੱਤਰ ਪੰਜਾਬ ਪੰਜਾਬ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਜੋ ਲੈਂਡ ਪੂਲਿੰਗ ਨੀਤੀ ਹੈ, ਉਹ ਕਿਸਾਨਾਂ ਤੋਂ ਮਜ਼ਦੂਰ ਬਣਾਉਣ ਦੀ ਨੀਤੀ ਹੈ ਜੋ ਕਿਸਾਨ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ | ਮਾਨ ਸਰਕਾਰ ਜੋ ਕਿਸਾਨਾਂ ਦੀਆਂ ਜ਼ਮੀਨਾਂ ਐਕਵਾਇਰ ਕਰਨ ਦੇ ਸੁਪਨੇ ਲੈ ਰਹੀ ਉਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰਾਂਗੇ | ਆਮ ਲੋਕਾਂ ਤੇ ਕਿਸਾਨਾਂ ਨਾਲ ਸੰਪਰਕ ਕਰ ਪਰਚੇ ਵੀ ਵੰਡੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਮਾਨ ਸਰਕਾਰ ਵਲੋਂ ਜੋ ਲੈਂਡ ਐਂਡ ਪੁਲਿੰਗ ਤੋਂ ਹੋਣ ਵਾਲੇ ਨੁਕਸਾਨ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ | ਇਹ ਲੜਾਈ ਸਿਰਫ਼ ਫ਼ਸਲਾਂ ਦੀ ਨਹੀਂ ਆਉਣ ਵਾਲੀਆਂ ਨਸਲਾਂ ਦੀ ਹੈ | ਇਸ ਮੌਕੇ 'ਤੇ ਆਏ ਹੋਏ ਕਿਸਾਨ ਆਗੂਆਂ ਤੇ ਵਰਕਰਾਂ ਨੇ ਹੱਥ ਖੜੇ ਕਰਕੇ ਮਾਨ ਸਰਕਾਰ ਦਾ ਵਿਰੋਧ ਕੀਤਾ ਤੇ ਕਿਹਾ ਅਸੀਂ ਚਟਾਨ ਵਾਂਗ ਜਥੇਬੰਦੀ ਦੇ ਨਾਲ ਖੜ੍ਹੇ ਹਾਂ ਜਥੇਬੰਦੀ ਵਲੋਂ ਜੋ ਵੀ ਹੁਕਮ ਆਵੇਗਾ ਉਸ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ ਜਾਵੇਗਾ | ਇਸ ਮੌਕੇ ਬਲਾਕ ਪ੍ਰਧਾਨ ਮੱਲਾਂਵਾਲਾ ਲਖਵਿੰਦਰ ਸਿੰਘ ਬਲਾਕ ਪ੍ਰਧਾਨ ਖੋਸਾ ਦਲ ਸਿੰਘ, ਗੁਰਬਚਨ ਸਿੰਘ ਮੀਤ ਪ੍ਰਧਾਨ ਜ਼ਿਲ੍ਹਾ ਫ਼ਿਰੋਜ਼ਪੁਰ, ਹਰਪਾਲ ਸਿੰਘ ਬਲਾਕ ਪ੍ਰਧਾਨ ਘੱਲ ਖੁਰਦ, ਭੁਪਿੰਦਰ ਸਿੰਘ ਬਲਾਕ ਪ੍ਰਧਾਨ ਫ਼ਤਿਹਗੜ੍ਹ ਪੰਜਤੂਰ, ਸੁਖਦੇਵ ਸਿੰਘ ਬਲਾਕ ਪ੍ਰਧਾਨ ਮੱਲਾਂਵਾਲਾ, ਸੁਖਦੇਵ ਸਿੰਘ ਦੂਲੇ ਵਾਲਾ, ਬਲਵਿੰਦਰ ਸਿੰਘ ਮਰਾੜ੍ਹ, ਡਾ. ਗੁਰਦੇਵ ਸਿੰਘ ਤਲਵੰਡੀ ਖ਼ਜ਼ਾਨਚੀ, ਜਥੇਦਾਰ ਅੰਗਰੇਜ਼ ਸਿੰਘ ਸੁਖਦੇਵ ਸਿੰਘ ਦੂਲੇ ਵਾਲਾ, ਬਚਿੱਤਰ ਸਿੰਘ ਮੋਰ, ਗੁਰਵਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਫ਼ਿਰੋਜ਼ਪੁਰ, ਦਵਿੰਦਰ ਸਿੰਘ, ਜਗਜੀਤ ਸਿੰਘ ਯੂਥ ਸਕੱਤਰ ਪੰਜਾਬ, ਜੰਡ ਸਿੰਘ ਬਲਾਕ ਪ੍ਰਧਾਨ ਮੱਖੂ, ਦਰਸ਼ਨ ਸਿੰਘ ਸ਼ੀਹਾਂਪਾੜੀ, ਜੋਗਾ ਸਿੰਘ ਲਹਿਰਾ, ਹਰਜਿੰਦਰ ਸਿੰਘ ਬਲਾਕ ਪ੍ਰਧਾਨ ਸਭਰਾ, ਗੁਰਵੇਲ ਸਿੰਘ, ਬਲਵੀਰ ਸਿੰਘ ਪੱਧਰੀ, ਬਖ਼ਸ਼ੀਸ਼ ਸਿੰਘ ਜੱਜ ਆਦਿ ਹਾਜ਼ਰ ਸਨ |