ਮੁੱਦਕੀ, 17 ਜੁਲਾਈ (ਭਾਰਤ ਭੂਸ਼ਨ ਅਗਰਵਾਲ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਤੇ ਕਿਸਾਨ ਭਲਾਈ ਵਿਭਾਗ ਫ਼ਿਰੋਜ਼ਪੁਰ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਬਲਾਕ ਘੱਲ ਖੁਰਦ ਦੇ ਪਿੰਡ ਕੋਟ ਕਰੋੜ ਕਲਾਂ ਵਿਖੇ ਕੈਂਪ ਲਗਾਇਆ ਗਿਆ | ਕੈਂਪ ਵਿਚ ਬਲਾਕ ਖੇਤੀਬਾੜੀ ਅਫ਼ਸਰ ਡਾ. ਗੁਰਮਿੰਦਰ ਸਿੰਘ ਬਰਾੜ ਨੇ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਵਿਚ ਆਉਣ ਵਾਲੀਆਂ ਬਿਮਾਰੀਆਂ ਅਤੇ ਘਾਟਾਂ ਬਾਰੇ ਵਿਸਥਾਰ ਪੂਰਵਕ ਦੱਸਿਆ | ਉਨ੍ਹਾਂ ਨੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਰਜਿਸਟਰ ਕਰਨ ਬਾਰੇ ਦੱਸਿਆ ਤਾਂ ਜੋ ਜਿਨ੍ਹਾਂ ਕਿਸਾਨਾਂ ਨੇ ਸਿੱਧੀ ਬਿਜਾਈ ਕੀਤੀ ਹੈ, ਉਨ੍ਹਾਂ ਨੂੰ ਪੰਜਾਬ ਸਰਕਾਰ ਵਲੋਂ 1500 ਏਕੜ ਸਹਾਇਤਾ ਮਿਲ ਸਕੇ | ਇਸ ਮੌਕੇ ਜੁਗਰਾਜ ਸਿੰਘ ਏ.ਈ.ਓ. ਨੇ ਕਿਸਾਨਾਂ ਨੂੰ ਮਿੱਟੀ-ਪਾਣੀ ਦੀ ਪਰਖ ਕਰਵਾਉਣ ਤੇ ਲੋੜ ਅਨੁਸਾਰ ਖਾਦਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ | ਬਲਾਕ ਘੱਲ ਖੁਰਦ ਤੋਂ ਗਗਨਦੀਪ ਸਿੰਘ ਬੀ.ਟੀ.ਐਮ. ਨੇ ਕਿਸਾਨਾਂ ਨੂੰ ਕਿਸਾਨੀ ਨਿਧੀ ਯੋਜਨਾ ਸਕੀਮ ਬਾਰੇ ਦੱਸਿਆ ਅਤੇ ਜੋ ਕਿਸਾਨਾਂ ਦੀ ਈ-ਕੇ.ਵਾਈ.ਸੀ. ਨਹੀਂ ਹੋਈ, ਉਹ ਕਿਸਾਨ ਆਪਣੇ ਨਜ਼ਦੀਕੀ ਸੇਵਾ ਕੇਂਦਰ ਤੋਂ ਈ-ਕੇ.ਵਾਈ.ਸੀ ਜ਼ਰੂਰ ਕਰਵਾਉਣ | ਕੈਂਪ 'ਚ ਜਸਪ੍ਰੀਤ ਸਿੰਘ ਏ.ਟੀ.ਐਮ. ਅਤੇ ਪਿੰਡ ਦੇ ਸਰਪੰਚ ਤੇ ਹੋਰ ਮੁਹਤਬਰ ਹਾਜ਼ਰ ਸਨ |