ਫ਼ਿਰੋਜ਼ਸ਼ਾਹ, 17 ਜੁਲਾਈ (ਸਰਬਜੀਤ ਸਿੰਘ ਧਾਲੀਵਾਲ)-ਪਿਛਲੇ ਦਿਨ ਜੋਗਿੰਦਰਾ ਕਾਨਵੈਂਟ ਸਕੂਲ ਵਿਚ ਨੈਸ਼ਨਲ ਪੱਧਰ ਦਾ ਫਰੈਂਕ ਐਂਥਨੀ ਯਾਦਗਾਰੀ ਵਾਦ-ਵਿਵਾਦ ਮੁਕਾਬਲਾ ਸਫਲਤਾ ਪੂਰਵਕ ਸੰਪੰਨ ਹੋਇਆ | ਸੀ.ਆਈ.ਐੱਸ.ਸੀ.ਈ ਬੋਰਡ ਦੇ ਇਸ ਮੁਕਾਬਲੇ ਵਿਚ ਪੰਜਾਬ ਦੇ ਵੱਖ-ਵੱਖ ਸਕੂਲਾਂ ਦੇ ਕਈ ਪ੍ਰਤੀਭਾਸ਼ਾਲੀ ਵਿਦਿਆਰਥੀਆਂ ਨੇ ਹਿੱਸਾ ਲਿਆ | ਇਸ ਮੁਕਾਬਲੇ ਨੇ ਨਾ ਸਿਰਫ਼ ਬੱਚਿਆਂ ਦੇ ਭਾਸ਼ਾਈ ਹੁਨਰਾਂ ਨੂੰ ਤਰਾਸ਼ਿਆ, ਬਲਕਿ ਉਨ੍ਹਾਂ ਦੀ ਭਾਸ਼ਣ ਕਲਾ ਤੇ ਤਰਕ ਨੂੰ ਵੀ ਮਜ਼ਬੂਤ ਕੀਤਾ | ਮੁਕਾਬਲੇ ਦੇ ਮੁੱਖ ਮਹਿਮਾਨ ਸੰਤੋਖ ਸਿੰਘ ਸੰਧੂ ਸੇਵਾ ਮੁਕਤ ਐੱਸ.ਡੀ.ਓ ਬਿਜਲੀ ਵਿਭਾਗ ਤੇ ਡਾ. ਸਤਿੰਦਰਪਾਲ ਸਿੰਘ ਸੰਧੂ ਨੇ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਤੇ ਆਪਣਾ ਅਨੁਭਵ ਸਾਂਝਾ ਕੀਤਾ | ਜੱਜਾਂ ਦੀ ਅਥਾਰਿਟੀ 'ਚ ਡਾ. ਸਮਾਰਟ ਖੰਨਾ ਮੁਖੀ ਅੰਗਰੇਜ਼ੀ ਵਿਭਾਗ ਪੰਜਾਬੀ ਯੂਨੀਵਰਸਿਟੀ ਕਾਲਜ ਜੈਤੋ, ਡਾ. ਐੱਸ.ਐਨ. ਰੁਦਰਾ ਡਾਇਰੈਕਟਰ ਵਿਵੇਕਾਨੰਦ ਵਰਲਡ ਸਕੂਲ, ਚਮਨ ਲਾਲ ਅਰੋੜਾ ਸੇਵਾ ਮੁਕਤ ਪੋ੍ਰਫੈਸਰ ਆਰ.ਐੱਸ.ਡੀ. ਕਾਲਜ ਨੇ ਆਪਣੀ ਭੂਮਿਕਾ ਨਿਭਾਈ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਰਾਜੀਵ ਸ਼ਰਮਾ ਪ੍ਰਧਾਨ ਪ੍ਰਬੰਧਕੀ ਕਮੇਟੀ ਕੈਰੋਲ ਕਾਨਵੈਂਟ ਸਕੂਲ ਫ਼ਿਰੋਜ਼ਪੁਰ, ਰਾਜਿੰਦਰ ਸਿੰਘ ਪ੍ਰਧਾਨ ਪ੍ਰਬੰਧਕੀ ਕਮੇਟੀ ਡਿਸਕਵਰੀ ਵਰਲਡ ਸਕੂਲ ਮੱਲਾਂਵਾਲਾ, ਗੁਰਸ਼ਰਨ ਸਿੰਘ ਸੱਗੂ ਡਾਇਰੈਕਟਰ ਡਿਸਕਵਰੀ ਵਰਲਡ ਕਾਨਵੈਂਟ ਸਕੂਲ ਮੱਲਾਂਵਾਲਾ ਨੇ ਆਪਣੀ ਹਾਜ਼ਰੀ ਭਰੀ | ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਦੀਪ ਸਿੰਘ ਧਾਲੀਵਾਲ ਨੇ ਮਹਿਮਾਨਾਂ ਦਾ ਭਰਪੂਰ ਸਵਾਗਤ ਕੀਤਾ | ਸਕੂਲ ਦੇ ਪਿ੍ੰਸੀਪਲ ਸਿਮਰਨਦੀਪ ਸਿੰਘ ਧਾਲੀਵਾਲ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਬੱਚਿਆਂ ਦੇ ਹੌਂਸਲੇ ਨੂੰ ਵਧਾਉਂਦੇ ਹਨ |