ਗੁਰੂਹਰਸਹਾਏ, 17 ਜੁਲਾਈ (ਕਪਿਲ ਕੰਧਾਰੀ)-ਸ਼ਿਵਰਾਤਰੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਹੋਇਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੋਰੀ ਸ਼ੰਕਰ ਡਾਕ ਕਾਵੜ ਯਾਤਰਾ ਸ਼੍ਰੀ ਬਾਲਾ ਜੀ ਮੰਦਰ ਤੋਂ ਬੰਮ-ਬੰਮ ਭੋਲੇ ਦੇ ਜੈਕਾਰੇ ਲਾਉਂਦੇ ਹੋਏ ਰਵਾਨਾ ਹੋਈ ਹੈ | ਜਾਣਕਾਰੀ ਦਿੰਦੇ ਹੋਏ ਮੁੱਖ ਸੇਵਾਦਾਰ ਜੋਗਿੰਦਰ ਸਿੰਘ, ਮੁੱਖ ਸੇਵਾਦਾਰ ਮੋਹਨ ਲਾਲ ਨੇ ਦੱਸਿਆ ਕਿ ਸ਼ਿਵਰਾਤਰੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਹੋਇਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਡਾਕ ਕਾਵੜ ਪੈਦਲ ਯਾਤਰਾ ਹਰਿਦੁਆਰ ਤੋਂ ਗੰਗਾਜਲ ਲੈਣ ਦੇ ਲਈ ਰਵਾਨਾ ਹੋਈ ਹੈ | ਉਨ੍ਹਾਂ ਨੇ ਦੱਸਿਆ ਕਿ ਇਹ ਕਾਵੜ ਪੈਦਲ ਯਾਤਰਾ ਗੰਗਾਜਲ ਲੈ ਕੇ 23 ਜੁਲਾਈ ਨੂੰ ਗੁਰੂਹਰਸਹਾਏ ਵਿਖੇ ਪਹੁੰਚੇਗੀ | ਉਨ੍ਹਾਂ ਦੱਸਿਆ ਕਿ ਜਲਾਲਾਬਾਦ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਤੇ ਪ੍ਰਸਿੱਧ ਉਦਯੋਗਪਤੀ ਰਮਿੰਦਰ ਸਿੰਘ ਆਵਲਾ ਵਲੋਂ ਉਨ੍ਹਾਂ ਨੂੰ ਸਹਿਯੋਗ ਰਾਸ਼ੀ ਦਿੱਤੀ ਹੈ ਜੋ ਕਿ ਅੱਜ ਉਨ੍ਹਾਂ ਨੇ ਓ.ਐੱਸ.ਡੀ ਨਿਸ਼ੂ ਦਹੂਜਾ ਵਲੋਂ ਉਨ੍ਹਾਂ ਨੂੰ ਦਿੱਤੀ ਗਈ | ਇਸ ਮੌਕੇ ਨਿਸ਼ੂ ਦਹੂਜਾ ਨੇ ਦੱਸਿਆ ਕਿ ਰਮਿੰਦਰ ਸਿੰਘ ਆਵਲਾ ਵਲੋਂ ਅੱਜ ਇਨ੍ਹਾਂ ਸ਼ਿਵ ਭਗਤਾ ਨੂੰ 11 ਹਜ਼ਾਰ ਰੁਪਏ ਦੀ ਸਹਿਯੋਗ ਰਾਸ਼ੀ ਦਿੱਤੀ ਗਈ ਹੈ | ਇਸ ਤੋਂ ਬਾਅਦ ਇਸ ਕਾਵੜ ਯਾਤਰਾ ਨੂੰ ਮੰਦਰ ਦੇ ਪੁਜਾਰੀ ਵਲੋਂ ਪੂਜਾ ਅਰਚਨਾ ਕਰਕੇ ਰਵਾਨਾ ਕੀਤਾ ਗਿਆ | ਇਸ ਮੌਕੇ ਲਵਪ੍ਰੀਤ ਕੰਬੋਜ, ਗੋਰਵ ਰਾਏ, ਹਨੀਸ਼ ਹਾਂਡਾ, ਅੰਮਿ੍ਤਪਾਲ ਸਿੰਘ ਹਾਜ਼ਰ ਸਨ |