ਜ਼ੀਰਾ, 17 ਜੁਲਾਈ (ਰਜਨੀਸ਼ ਕਥੂਰੀਆ)-ਸ਼ਹਿਰ ਦੇ ਸਮਾਜ ਸੇਵਕ ਤੇ ਭਾਰਤ ਵਿਕਾਸ ਪ੍ਰੀਸ਼ਦ ਬਰਾਂਚ ਜ਼ੀਰਾ ਦੇ ਪ੍ਰਧਾਨ ਸੁਖਦੇਵ ਸਿੰਘ ਬਿੱਟੂ ਵਿੱਜ ਨੇ ਆਪਣੀ ਸਵ. ਪਤਨੀ ਸੀਮਾ ਵਿੱਜ ਦੀ ਯਾਦ ਵਿਚ ਹਰ ਸਾਲ ਵਾਂਗ ਇਸ ਵਾਰ ਵੀ ਐਨ.ਜੀ.ਓ. ਕੋਆਰਡੀਨੇਸ਼ਨ ਕਮੇਟੀ ਜ਼ੀਰਾ ਦੇ ਸਹਿਯੋਗ ਨਾਲ ਚੌਥਾ ਖ਼ੂਨਦਾਨ ਕੈਂਪ ਸ਼ਿਵਾਲਾ ਮੰਦਰ ਜ਼ੀਰਾ ਵਿਖੇ ਲਗਾਇਆ ਗਿਆ | ਇਸ ਕੈਂਪ ਦਾ ਉਦਘਾਟਨ ਜ਼ਿਲ੍ਹਾ ਯੋਜਨਾ ਬੋਰਡ ਫ਼ਿਰੋਜ਼ਪੁਰ ਦੇ ਚੇਅਰਮੈਨ ਚੰਦ ਸਿੰਘ ਗਿੱਲ ਤੇ ਆਮ ਆਦਮੀ ਪਾਰਟੀ ਦੇ ਯੂਥ ਆਗੂ ਸ਼ੰਕਰ ਕਟਾਰੀਆ ਨੇ ਸਾਂਝੇ ਤੌਰ 'ਤੇ ਕੀਤਾ | ਸਮਾਗਮ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਹੀਰੋ ਅਤੇ ਗੁਰਪ੍ਰੀਤ ਸਿੰਘ ਜੱਜ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ | ਕੈਂਪ ਦੌਰਾਨ ਸਿਵਲ ਹਸਪਤਾਲ ਫ਼ਿਰੋਜ਼ਪੁਰ ਦੀ ਬਲੱਡ ਬੈਂਕ ਟੀਮ ਨੇ ਖ਼ੂਨ ਇਕੱਤਰ ਕਰਨ ਦੀ ਸੇਵਾ ਨਿਭਾਈ | ਸਮਾਗਮ ਵਿਚ ਸ਼ਹਿਰ ਦੀਆਂ ਕਈ ਪ੍ਰਮੁੱਖ ਸਮਾਜ ਸੇਵੀ ਸ਼ਖ਼ਸੀਅਤਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿਚ ਪ੍ਰਧਾਨ ਨਰਿੰਦਰ ਸਿੰਘ ਲੈਕਚਰਾਰ, ਪ੍ਰੀਤਮ ਸਿੰਘ ਪ੍ਰਧਾਨ ਸੇਵਾ ਭਾਰਤੀ, ਵਿਜੇ ਮੌਂਗਾ ਪ੍ਰਧਾਨ ਅਲਾਇੰਸ ਕਲੱਬ ਇੰਟਰਨੈਸ਼ਨਲ, ਚਰਨਪ੍ਰੀਤ ਸਿੰਘ ਸੋਨੂੰ, ਗੁਰਬਖ਼ਸ਼ ਸਿੰਘ ਵਿੱਜ, ਪੁਸ਼ਪਿੰਦਰ ਸਿੰਘ ਹੈਪੀ ਸਕੱਤਰ ਐਨ.ਜੀ.ਓ., ਹਰਜੀਤ ਸਿੰਘ ਸਰਪ੍ਰਸਤ ਸੁਖਮਨੀ ਸਾਹਿਬ ਸੇਵਾ ਸੋਸਾਇਟੀ, ਅਸ਼ੋਕ ਪਲਤਾ ਪ੍ਰਧਾਨ ਸੀਨੀਅਰ ਸਿਟੀਜ਼ਨ, ਵਿਪਨ ਸੇਠੀ, ਵੀਰ ਸਿੰਘ ਚਾਵਲਾ, ਜੁਗਲ ਕਿਸ਼ੋਰ, ਵਨੀਤਾ ਝਾਂਜੀ ਚੇਅਰਪਰਸਨ ਭਾਰਤ ਵਿਕਾਸ ਪ੍ਰੀਸ਼ਦ, ਸੰਜੀਵ ਨਾਰੰਗ ਐਮ.ਡੀ. ਸੁਖਮਨੀ ਹਸਪਤਾਲ ਜ਼ੀਰਾ, ਸਤੀਸ਼ ਮੋਹਨ ਦੇਵਗਨ ਪ੍ਰਧਾਨ ਜਨ ਕਲਿਆਣ ਸੰਮਤੀ, ਹਕੂਮਤ ਰਾਏ ਮਨਚੰਦਾ, ਜਰਨੈਲ ਸਿੰਘ ਭੁੱਲਰ ਪ੍ਰਧਾਨ ਪ੍ਰਕਿਰਤੀ ਕਲੱਬ, ਪਿ੍ੰਸ ਘੁਰਕੀ, ਨਛੱਤਰ ਸਿੰਘ ਠੇਕੇਦਾਰ, ਸ਼ੰਮੀ ਜੈਨ ਪ੍ਰਧਾਨ ਸ਼ੈਲਰ ਐਸੋਸੀਏਸ਼ਨ ਜ਼ੀਰਾ, ਗੁਰਪਾਲ ਸਿੰਘ ਜੀਰਵੀ, ਵੀਰ ਜੈਨ, ਮਿੰਟੂ ਜੈਨ, ਚਰਨਜੀਤ ਸਿੰਘ ਸਿੱਕੀ ਆਦਿ ਹਾਜ਼ਰ ਸਨ |