15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਬਾਬਾ ਫ਼ਰੀਦ ਗਰੁੱਪ ਵਲੋਂ ਫ਼ਿਰੋਜ਼ਪੁਰ ਵਿਖੇ 22 ਨੂੰ ਆਨ-ਦ ਸਪਾਟ ਐਡਮਿਸ਼ਨ-ਕਮ-ਸਕਾਲਰਸ਼ਿਪ ਮੇਲਾ- ਡਾ. ਐੱਮ. ਪੀ. ਪੂਨੀਆ

ਅਜੀਤ ਡੈਸਕ 18-07-2025
ਫ਼ਿਰੋਜ਼ਪੁਰ, 17 ਜੁਲਾਈ (ਰਾਕੇਸ਼ ਚਾਵਲਾ, ਸੁਖਵਿੰਦਰ ਸਿੰਘ)-ਨੌਜਵਾਨਾਂ ਦੀ ਰਹਿਨੁਮਾਈ ਅਤੇ ਸਹਾਇਤਾ ਕਰਨ ਦੇ ਉਦੇਸ਼ ਨਾਲ, ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਟ ਬਠਿੰਡਾ ਵਲੋਂ 22 ਜੁਲਾਈ ਨੂੰ ਸਵੇਰੇ 10 ਵਜੇ ਤੋਂ ਸ਼ਾਮ 7 ਵਜੇ ਤੱਕ ਹੋਟਲ ਇੰਟਰਨੈਸ਼ਨਲ ਊਧਮ ਸਿੰਘ ਚੌਕ ਫ਼ਿਰੋਜ਼ਪੁਰ ਸ਼ਹਿਰ ਵਿਖੇ ਇਕ ਦਿਨ ਦਾ ਆਨ-ਦ ਸਪਾਟ ਐਡਮਿਸ਼ਨ-ਕਮ-ਸਕਾਲਰਸ਼ਿਪ ਮੇਲਾ (2025) ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੈਂਪਸ ਡਾਇਰੈਕਟਰ ਅਤੇ ਏ. ਆਈ. ਸੀ. ਟੀ. ਈ. ਦੇ ਸਾਬਕਾ ਵਾਈਸ ਚੇਅਰਮੈਨ ਪ੍ਰੋ. (ਡਾ.) ਐੱਮ. ਪੀ. ਪੂਨੀਆ ਨੇ ਕਿਹਾ ਕਿ ਬੀ. ਐੱਫ ਜੀ. ਆਈ. ਨੌਜਵਾਨਾਂ ਨੂੰ ਗੁਣਵੱਤਾ ਯੁਕਤ ਅਤੇ ਪਹੁੰਚਣਯੋਗ ਸਿੱਖਿਆ ਰਾਹੀਂ ਸਸ਼ਕਤ ਬਣਾਉਣ ਲਈ ਵਚਨਬੱਧ ਹੈ | ਇਸ ਸਕਾਲਰਸ਼ਿਪ ਮੇਲੇ ਰਾਹੀਂ ਅਸੀਂ ਯੋਗ ਵਿਦਿਆਰਥੀਆਂ ਨੂੰ 100 ਫ਼ੀਸਦੀ ਤੱਕ ਦੀ ਆਰਥਿਕ ਸਹਾਇਤਾ ਦੇਣ ਅਤੇ ਉਨ੍ਹਾਂ ਨੂੰ ਤਜਰਬੇਕਾਰ ਕੈਰੀਅਰ ਕਾਊਾਸਲਿੰਗ ਦੇਣ ਦਾ ਲਕਸ਼ ਰੱਖਦੇ ਹਾਂ, ਤਾਂ ਜੋ ਉਹ ਆਪਣਾ ਅਕਾਦਮਿਕ ਰਸਤਾ ਸਹੀ ਤਰੀਕੇ ਨਾਲ ਚੁਣ ਸਕਣ | ਇਸ ਸਮਾਗਮ ਦੌਰਾਨ ਇੰਜੀਨੀਅਰਿੰਗ, ਮੈਨੇਜਮੈਂਟ, ਖੇਤੀਬਾੜੀ, ਹੋਟਲ ਮੈਨੇਜਮੈਂਟ, ਫ਼ੈਸ਼ਨ ਡਿਜ਼ਾਇਨਿੰਗ, ਪੱਤਰਕਾਰਤਾ ਅਤੇ ਮਾਸ ਕਮਿਊਨੀਕੇਸ਼ਨ, ਫਾਈਨ ਆਰਟਸ, ਐਜੂਕੇਸ਼ਨ, ਪੈਰਾਮੈਡੀਕਲ, ਸਾਇੰਸ ਅਤੇ ਹਿਊਮੈਨੀਟੀਜ਼ ਵਰਗੇ ਖੇਤਰਾਂ ਵਿਚ 60 ਤੋਂ ਵੱਧ ਅੰਡਰਗ੍ਰੈਜੁਏਟ ਅਤੇ ਪੋਸਟ ਗ੍ਰੈਜੂਏਟ ਕੋਰਸਾਂ ਲਈ ਆਨ-ਦ-ਸਪਾਟ ਦਾਖ਼ਲੇ ਅਤੇ ਸਕਾਲਰਸ਼ਿਪ ਦਿੱਤੀਆਂ ਜਾਣਗੀਆਂ | ਡਾ. ਪੂਨੀਆ ਨੇ ਪੱਤਰਕਾਰ ਨੂੰ ਅੱਗੇ ਦੱਸਿਆ ਕਿ ਬੀ.ਐੱਫ ਜੀ.ਆਈ. ਨੇ ਅਕਾਦਮਿਕ ਅਤੇ ਪਲੇਸਮੈਂਟ ਖੇਤਰ ਵਿਚ ਸ਼ਾਨਦਾਰ ਰਿਕਾਰਡ ਬਣਾਇਆ ਹੈ | ਸਾਡੇ ਵਿਦਿਆਰਥੀਆਂ ਨੂੰ ਸਭ ਤੋਂ ਵੱਧ ਪੈਕੇਜ 72 ਲੱਖ ਰੁਪਏ ਦਾ ਮਿਲਿਆ ਹੈ | ਇਸ ਮੌਕੇ ਅਸਿਸਟੈਂਟ ਡਾਇਰੈਕਟਰ ਡਾ. ਆਰ.ਐੱਸ ਧਨੋਆ ਨੇ ਕਿਹਾ ਕਿ ਇਹ ਸਿਰਫ਼ ਇਕ ਦਾਖਲਾ ਮੁਹਿੰਮ ਨਹੀਂ, ਸਗੋਂ ਭਵਿੱਖ ਬਣਾਉਣ ਲਈ ਇਕ ਅੰਦੋਲਨ ਹੈ, ਜੋ ਵਿਦਿਆਰਥੀ ਇਸ ਮੇਲੇ ਵਿਚ ਆਉਣਗੇ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਮੁਫ਼ਤ ਕੈਰੀਅਰ ਗਾਈਡੈਂਸ ਸੈਸ਼ਨ ਵੀ ਦਿੱਤੇ ਜਾਣਗੇ, ਤਾਂ ਜੋ ਉਹ ਆਪਣੀਆਂ ਅਕਾਦਮਿਕ ਚੋਣਾਂ ਸੋਚ ਸਮਝ ਕੇ ਕਰ ਸਕਣ | ਸਾਡਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਹਰ ਇਕ ਯੋਗ ਵਿਦਿਆਰਥੀ ਆਪਣਾ ਭਵਿੱਖ ਬਣਾ ਸਕੇ | ਟੀਮ ਨੇ ਫ਼ਿਰੋਜ਼ਪੁਰ ਅਤੇ ਆਸ-ਪਾਸ ਦੇ ਜ਼ਿਲਿ੍ਹਆਂ ਦੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਅਪੀਲ ਕੀਤੀ ਕਿ ਇਸ ਸੁਨਹਿਰੀ ਮੌਕੇ ਨੂੰ ਹੱਥੋਂ ਨਾ ਜਾਣ ਦੇਣ, ਜਿਸ ਰਾਹੀਂ ਉਨ੍ਹਾਂ ਨੂੰ ਸਕਾਲਰਸ਼ਿਪ ਨਾਲ ਭਰਪੂਰ ਸਿੱਖਿਆ, ਕੈਰੀਅਰ ਕਾਊਾਸਲਿੰਗ ਅਤੇ ਇਕ ਸੁਨਿਸ਼ਚਿਤ ਭਵਿੱਖ ਦੀ ਸਾਫ਼ ਰਾਹਦਾਰੀ ਮਿਲ ਸਕਦੀ ਹੈ |
ਪਿਛਲੀ ਖ਼ਬਰ ਹੈਰੋਇਨ ਸਮੇਤ 2 ਕਾਬੂ, ਮੁਕੱਦਮਾ ਦਰਜ ਅਗਲੀ ਖ਼ਬਰ ਜ਼ੀਰਾ ਸ਼ਹਿਰ 'ਚ 10 ਦਿਨਾਂ 'ਚ ਇਕ ਲੜਕੀ ਨਾਲ ਜਬਰ ਜਨਾਹ, 2 ਵਰਗਲਾਈਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।