ਫ਼ਿਰੋਜ਼ਪੁਰ, 15 ਜੁਲਾਈ (ਦਵਿੰਦਰ ਪਾਲ ਸਿੰਘ)-ਫ਼ਿਰੋਜ਼ਪੁਰ ਮੋਗਾ ਰੋਡ 'ਤੇ ਸਥਿਤ ਟੀ.ਬੀ.ਐੱਸ ਇੰਟਰਨੈਸ਼ਨਲ ਸਕੂਲ ਜੋ ਕਿ ਚੇਅਰਮੈਨ ਡਾ. ਹੀਰਾਲਾਲ ਸ਼ਰਮਾ, ਵਾਈਸ ਚੇਅਰਮੈਨ ਵਿਭੋਰ ਸ਼ਰਮਾ, ਜਨਰਲ ਸਕੱਤਰ ਸ਼ਿਵਮ ਸ਼ਰਮਾ ਤੇ ਮੈਨੇਜਿੰਗ ਡਾਇਰੈਕਟਰ ਦੀਪਾਲੀ ਸ਼ਰਮਾ ਦੀ ਨਿਗਰਾਨੀ ਹੇਠ ਚੱਲ ਰਿਹਾ ਹੈ | ਸਕੂਲ ਦੇ ਈਕੋ ਕਲੱਬ ਨੇ ਵਾਤਾਵਰਨ ਦੀ ਰੱਖਿਆ ਲਈ ਹਰਿਆਲੀ ਮਿਸ਼ਨ ਤਹਿਤ 'ਏਕ ਪੇੜ ਮਾਂ ਕੇ ਨਾਮ' ਮੁਹਿੰਮ ਨੂੰ ਉਤਸ਼ਾਹਿਤ ਕਰਨ ਲਈ ਇਕ ਸਾਰਥਿਕ ਯਤਨ ਕੀਤਾ | ਇਸ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਤਰ੍ਹਾਂ ਦੇ ਬੂਟੇ ਲਿਆਂਦੇ | ਇਹ ਬੂਟੇ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਲਗਾਏ | ਸਕੂਲ ਪ੍ਰਬੰਧਨ ਮੈਂਬਰ ਜਨਰਲ ਸਕੱਤਰ ਸ਼ਿਵਮ ਸ਼ਰਮਾ, ਮੈਨੇਜਿੰਗ ਡਾਇਰੈਕਟਰ ਦੀਪਾਲੀ ਸ਼ਰਮਾ ਤੇ ਸਕੂਲ ਪਿ੍ੰਸੀਪਲ ਰੇਖਾ ਪਾਸੀ ਨੇ ਵਿਦਿਆਰਥੀਆਂ ਦੇ ਇਨ੍ਹਾਂ ਯਤਨਾਂ ਦੀ ਸ਼ਲਾਘਾ ਕੀਤੀ |