14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਚੈੱਕ ਬਾਊਾਸ ਮਾਮਲੇ 'ਚ ਵਿਅਕਤੀ ਨੂੰ ਇਕ ਸਾਲ ਦੀ ਸਜ਼ਾ

ਅਜੀਤ ਡੈਸਕ 17-07-2025
ਫ਼ਿਰੋਜ਼ਪੁਰ, 16 ਜੁਲਾਈ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਦੀ ਅਦਾਲਤ ਵਲੋਂ ਚੈੱਕ ਬਾਉਂਸ ਮਾਮਲੇ 'ਚ ਇਕ ਵਿਅਕਤੀ ਨੂੰ ਇਕ ਸਾਲ ਦੀ ਸਜ਼ਾ ਦਾ ਹੁਕਮ ਸੁਣਾਇਆ ਹੈ | ਮਿਲੀ ਜਾਣਕਾਰੀ ਅਨੁਸਾਰ ਵਕੀਲ ਦਵਿੰਦਰ ਸਿੰਘ ਢਿੱਲੋਂ ਰਾਹੀਂ ਦਾਇਰ ਮਾਮਲੇ 'ਚ ਜਬਰਜੰਗ ਸਿੰਘ ਪੁੱਤਰ ਘੁਮੰਡ ਸਿੰਘ ਵਾਸੀ ਪਿੰਡ ਮਾਛੀ ਬੁਗਰਾ ਫ਼ਿਰੋਜ਼ਪੁਰ ਨੇ ਦੱਸਿਆ ਕਿ ਉਸ ਨੇ ਆਪਣੀ ਜਾਣ ਪਹਿਚਾਣ ਵਾਲੇ ਲਖਬੀਰ ਸਿੰਘ ਪੁੱਤਰ ਠੱਕਰ ਸਿੰਘ ਵਾਸੀ ਪਿੰਡ ਸੁਲਹਾਨੀ ਫ਼ਿਰੋਜ਼ਪੁਰ ਕੋਲੋਂ ਲੈਣ ਦੇਣ ਦੇ ਏਵਜ਼ 'ਚ 4 ਲੱਖ 50 ਹਜ਼ਾਰ ਰੁਪਏ ਦਾ ਚੈੱਕ ਲਿਆ ਸੀ ਜੋ ਕਿ ਬਾਉਂਸ ਹੋ ਗਿਆ | ਇਸ ਸਬੰਧੀ ਦਾਇਰ ਮਾਮਲੇ 'ਚ ਦੋਹਾਂ ਧਿਰਾਂ ਦੀ ਬਹਿਸ ਸੁਣਨ ਉਪਰੰਤ ਜੁਡੀਸ਼ੀਅਲ ਮੈਜਿਸਟਰੇਟ ਫ਼ਸਟ ਕਲਾਸ ਫ਼ਿਰੋਜ਼ਪੁਰ ਗੁਰਿੰਦਰ ਪਾਲ ਸਿੰਘ ਦੀ ਅਦਾਲਤ ਨੇ ਨਾਮਜ਼ਦ ਲਖਬੀਰ ਸਿੰਘ ਨੂੰ ਚੈੱਕ ਬਾਉਂਸ ਦਾ ਦੋਸ਼ੀ ਕਰਾਰ ਦਿੰਦੇ ਹੋਏ ਇਕ ਸਾਲ ਦੀ ਸਜਾ ਸੁਣਾਈ | ਲਖਬੀਰ ਸਿੰਘ ਵਲੋਂ ਮੌਕੇ 'ਤੇ ਜ਼ਮਾਨਤੀ ਬਾਂਡ ਭਰੇ ਗਏ ਅਤੇ ਫ਼ੈਸਲੇ ਨੂੰ ਸੈਸ਼ਨ ਅਦਾਲਤ 'ਚ ਚੁਨੌਤੀ ਵਾਸਤੇ ਸਮਾਂ ਲਿਆ ਗਿਆ |
ਪਿਛਲੀ ਖ਼ਬਰ ਫ਼ਿਰੋਜ਼ਪੁਰ 'ਚ ਖਾਣ-ਪੀਣ ਦੀਆਂ ਵਸਤਾਂ 'ਤੇ ਸਖ਼ਤੀ ਅਗਲੀ ਖ਼ਬਰ ਅਦਾਲਤ ਵਲੋਂ ਚੈੱਕ ਬਾਊੂਾਸ ਮਾਮਲੇ 'ਚ ਵਿਅਕਤੀ ਬਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।