ਫ਼ਿਰੋਜ਼ਪੁਰ, 16 ਜੁਲਾਈ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਦੀ ਅਦਾਲਤ ਵਲੋਂ ਚੈੱਕ ਬਾਉਂਸ ਮਾਮਲੇ 'ਚ ਇਕ ਵਿਅਕਤੀ ਨੂੰ ਬਰੀ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਦਾਇਰ ਮਾਮਲੇ 'ਚ ਮੁੱਦਈ ਰਵਿੰਦਰ ਪੁੱਤਰ ਚੰਦਰ ਪਾਲ ਵਾਸੀ ਮਾਲ ਰੋਡ ਫ਼ਿਰੋਜ਼ਪੁਰ ਨੇ ਦੱਸਿਆ ਕਿ ਉਸ ਨੇ ਆਪਣੀ ਜਾਣ ਪਹਿਚਾਣ ਵਾਲੇ ਅਰੁਣ ਪੁੱਤਰ ਰਤਨ ਲਾਲ ਵਾਸੀ ਸੁਖਚੈਨ ਨਗਰ ਫ਼ੇਜ਼ ਵਨ ਫ਼ਿਰੋਜਪੁਰ ਨੂੰ ਜੁਲਾਈ 2023 'ਚ 5 ਲੱਖ ਰੁਪਏ ਉਧਾਰ ਦਿੱਤੇ ਸਨ, ਜਿਸ ਦੇ ਏਵਜ਼ 'ਚ ਅਰੁਣ ਨੇ ਐਕਸਿਸ ਬੈਂਕ ਦਾ ਮਿਤੀ 20 ਅਕਤੂਬਰ 2023 ਵਾਲਾ ਚੈੱਕ ਜਾਰੀ ਕਰ ਦਿੱਤਾ ਜੋ ਕਿ 6 ਦਸੰਬਰ 2023 ਨੂੰ ਖਾਤਾ ਬੰਦ ਦੀ ਰਿਪੋਰਟ ਕਰਕੇ ਬਾਉਂਸ ਹੋ ਗਿਆ | ਇਸ ਮਾਮਲੇ 'ਚ ਬਚਾਅ ਧਿਰ ਦੀ ਪੈਰਵੀ ਵਕੀਲ ਸੌਰਵ ਦਾਸ ਵਲੋਂ ਕੀਤੀ ਗਈ | ਦੋਹਾਂ ਧਿਰਾਂ ਦੀ ਬਹਿਸ ਸੁਣਨ ਉਪਰੰਤ ਜੁਡੀਸ਼ੀਅਲ ਮੈਜਿਸਟਰੇਟ ਫ਼ਸਟ ਕਲਾਸ ਫ਼ਿਰੋਜ਼ਪੁਰ ਗੁਰਿੰਦਰ ਪਾਲ ਸਿੰਘ ਦੀ ਅਦਾਲਤ ਨੇ ਸਫ਼ਾਈ ਧਿਰ ਦੀ ਜਿਰਹ ਨਾਲ ਸਹਿਮਤ ਹੁੰਦੇ ਹੋਏ ਅਰੁਣ ਨੂੰ ਬਰੀ ਕਰਨ ਦਾ ਹੁਕਮ ਦਿੱਤਾ |