22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਰਿਟਾਇਰ ਐੱਸ.ਡੀ.ਓ. ਰਣਧੀਰ ਸਿੰਘ ਦੀ ਮੌਤ 'ਤੇ ਵੱਖ-ਵੱਖ ਆਗੂਆਂ ਨੇ ਕੀਤਾ ਦੁੱਖ ਦਾ ਇਜ਼ਹਾਰ

ਅਜੀਤ ਡੈਸਕ 16-07-2025
ਫ਼ਿਰੋਜ਼ਸ਼ਾਹ, 15 ਜੁਲਾਈ (ਸਰਬਜੀਤ ਸਿੰਘ ਧਾਲੀਵਾਲ)-ਪਿੰਡ ਬੱਧਨੀ ਗੁਲਾਬ ਸਿੰਘ ਵਾਸੀ ਰਣਧੀਰ ਸਿੰਘ ਧਾਲੀਵਾਲ ਰਿਟਾਇਰ ਐੱਸ.ਡੀ.ਓ ਜੋ ਬੀਤੇ ਦਿਨੀਂ ਅਚਾਨਕ ਇਕ ਸੜਕ ਹਾਦਸੇ 'ਚ ਅਕਾਲ ਚਲਾਣਾ ਕਰ ਗਏ ਸਨ, ਦੀ ਅਚਾਨਕ ਮੌਤ 'ਤੇ ਹਲਕੇ ਦੇ ਮੁਹਤਬਰ ਆਗੂਆਂ ਨੇ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ ਹੈ | ਇਲਾਕੇ ਦੇ ਨਾਮਵਰ ਸੰਧੂ ਪਰਿਵਾਰ ਬਸਤੀ ਭਾਗ ਸਿੰਘ ਦੇ ਅਤਿ ਨਜ਼ਦੀਕੀ ਰਿਸ਼ਤੇਦਾਰ ਰਣਧੀਰ ਸਿੰਘ ਬਹੁਤ ਹੀ ਸਾਊ ਬਿਰਤੀ ਦੇ ਮਾਲਕ ਸਨ | ਉਨ੍ਹਾਂ ਦੀ ਅਚਾਨਕ ਮੌਤ 'ਤੇ ਆਸ਼ੂ ਬੰਗੜ ਹਲਕਾ ਇੰਚਾਰਜ ਕਾਂਗਰਸ, ਅਮਰਿੰਦਰ ਸਿੰਘ ਸੀਨੀਅਰ ਕਾਂਗਰਸੀ ਆਗੂ, ਮੇਹਰ ਸਿੰਘ ਸੰਧੂ ਸਾਬਕਾ ਚੇਅਰਮੈਨ, ਭੁਪਿੰਦਰ ਕੌਰ ਸੰਧੂ ਸੀਨੀਅਰ ਆਗੂ ਆਮ ਆਦਮੀ ਪਾਰਟੀ, ਮਾਸਟਰ ਗੁਰਨਾਮ ਸਿੰਘ ਮਿਸ਼ਰੀਵਾਲਾ, ਸੁਖਦੀਪ ਸਿੰਘ ਸਰਪੰਚ ਉਗੋਕੇ, ਸ਼ੇਰਬਾਜ ਸਿੰਘ, ਮਨਜੀਤ ਸਿੰਘ ਧਾਲੀਵਾਲ, ਹਰਦੀਪ ਸਿੰਘ ਨੰਬਰਦਾਰ, ਗੁਰਮੁੱਖ ਸੰਧੂ, ਅਵਤਾਰ ਸਿੰਘ ਰੁਕਨਸ਼ਾਹ, ਗੁਰਪ੍ਰੀਤ ਸਿੰਘ ਗੋਰਾ ਕਰਮੂਵਾਲਾ, ਬਲਦੇਵ ਸਿੰਘ, ਕਮਲਜੀਤ ਸਿੰਘ ਸੰਧੂ ਰੱਤਾ ਖੇੜਾ, ਹਰਦਵਿੰਦਰ ਸਿੰਘ ਢੀਂਡਸਾ, ਪਰਮਜੀਤ ਸਿੰਘ, ਸ਼ਮਿੰਦਰ ਸਿੰਘ ਮਿਸ਼ਰੀਵਾਲਾ, ਸੰਤੋਖ ਸਿੰਘ ਰਿਟਾਇਰ ਐੱਸ.ਡੀ.ਓ, ਸੁਨੀਲ ਅਰੋੜਾ ਐੱਸ.ਡੀ.ਓ, ਦਲਜੀਤ ਸਿੰਘ ਐੱਸ.ਡੀ.ਓ, ਸਿਮਰਨਜੀਤ ਸਿੰਘ ਜੇ.ਈ, ਜਗਜੀਤ ਸਿੰਘ ਜੇ.ਈ ਸਮੇਤ ਵੱਡੀ ਗਿਣਤੀ 'ਚ ਇਲਾਕਾ ਨਿਵਾਸੀਆਂ ਨੇ ਪਰਿਵਾਰਕ ਮੈਂਬਰਾਂ ਜਸ਼ਨ ਧਾਲੀਵਾਲ, ਕਰਨਵੀਰ ਸਿੰਘ ਢਿੱਲੋਂ ਨਾਲ ਗਹਿਰੇ ਦੁੱਖ ਦਾ ਇਜ਼ਹਾਰ ਕਰਦਿਆਂ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ |
ਪਿਛਲੀ ਖ਼ਬਰ ਪ੍ਰਕਿਰਤੀ ਕਲੱਬ ਜ਼ੀਰਾ ਵਲੋਂ ਪੰਛੀਆਂ ਲਈ ਲਗਾਏ ਆਲ੍ਹਣੇ ਅਗਲੀ ਖ਼ਬਰ ਸੁਖਬੀਰ ਦੇ ਜ਼ੀਰਾ ਦੌਰੇ ਨਾਲ ਅਕਾਲੀ ਦਲ ਨੂੰ ਮਜ਼ਬੂਤੀ ਮਿਲੇਗੀ-ਸਭਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।