ਮੱਖੂ, 15 ਜੁਲਾਈ (ਕੁਲਵਿੰਦਰ ਸਿੰਘ ਸੰਧੂ)-ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ 21 ਜੁਲਾਈ ਨੂੰ ਹੀਰੋ ਫਾਰਮ ਮੱਖੂ ਪਹੁੰਚ ਕੇ ਜਿੱਥੇ ਅਕਾਲੀ ਦਲ ਦੇ ਸੀਨੀਅਰ ਆਗੂ ਹਰਪ੍ਰੀਤ ਸਿੰਘ ਹੀਰੋ ਨੂੰ ਪਾਰਟੀ ਦੀ ਵੱਡੀ ਜ਼ਿੰਮੇਵਾਰੀ ਸੌਂਪਣਗੇ, ਉੱਥੇ ਹੀ ਉਨ੍ਹਾਂ ਵਲੋਂ ਅਕਾਲੀ ਵਰਕਰਾਂ ਨਾਲ ਮਿਲਣੀ ਕਰਨ ਨਾਲ ਅਕਾਲੀ ਦਲ ਤੇ ਆਗੂਆਂ ਤੇ ਵਰਕਰਾਂ ਵਿਚ ਵੱਡਾ ਜੋਸ਼ ਭਰੇਗਾ ਜਿਸ ਨਾਲ ਹਲਕਾ ਜ਼ੀਰਾ ਵਿਚ ਅਕਾਲੀ ਦਲ ਦੀ ਸਥਿਤੀ ਹੋਰ ਵੀ ਮਜ਼ਬੂਤ ਹੋਵੇਗੀ | ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਾਰਜ ਸਿੰਘ ਸਭਰਾ ਸਰਕਲ ਪ੍ਰਧਾਨ ਫ਼ਤਿਹਗੜ੍ਹ ਸਭਰਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਪੱਤਰਕਾਰਾਂ ਨਾਲ ਸਾਂਝਾ ਕੀਤਾ | ਇਸ ਮੌਕੇ ਸਾਰਜ ਸਿੰਘ ਸਭਰਾ ਸਰਕਲ ਪ੍ਰਧਾਨ ਫ਼ਤਿਹਗੜ੍ਹ ਸਭਰਾ ਤੋਂ ਇਲਾਵਾ ਲਖਬੀਰ ਸਿੰਘ ਕਿਲੀ ਗੁੱਦੇ, ਸੁਖਜਿੰਦਰ ਸਿੰਘ ਅÏਲਖ, ਬਲਜਿੰਦਰ ਸਿੰਘ ਬੂਟੇ ਵਾਲਾ, ਕਾਰਜ ਸਿੰਘ ਸਾਬਕਾ ਸਰਪੰਚ ਮੱਲੂਵਾਲਾ, ਅਨੋਖ ਸਿੰਘ ਆਰਜ਼ੀ ਸਭਰਾ, ਡਾ. ਗੁਰਸੇਵਕ ਸਿੰਘ ਬਸਤੀ ਗਰੀਬ ਸਿੰਘ, ਮਿਲਖਾ ਸਿੰਘ ਸਾਬਕਾ ਸਰਪੰਚ ਗੱਟਾ, ਬਲਕਾਰ ਸਿੰਘ ਸਭਰਾ, ਡਾ. ਬਲਦੇਵ ਸਿੰਘ ਮੱਲੂਵਾਲਾ, ਦਿਲਬਾਗ ਸਿੰਘ ਆਲੇਵਾਲਾ, ਪ੍ਰੇਮ ਸਿੰਘ ਨੰਬਰਦਾਰ ਆਲੇਵਾਲਾ ਆਦਿ ਹਾਜ਼ਰ ਸਨ |