ਜ਼ੀਰਾ, 15 ਜੁਲਾਈ (ਪ੍ਰਤਾਪ ਸਿੰਘ ਹੀਰਾ)-ਪ੍ਰਕਿਰਤੀ ਕਲੱਬ ਜ਼ੀਰਾ ਵਲੋਂ ਜੀਵਨ ਮੱਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ ਵਿਖੇ ਵੱਡੇ ਦਰੱਖਤਾਂ ਉੱਪਰ ਪੰਛੀਆਂ ਦੇ ਰੈਣ-ਬਸੇਰੇ ਵਾਸਤੇ ਆਲ੍ਹਣੇ ਲਗਾਏ ਗਏ | ਇਸ ਮੌਕੇ ਕਲੱਬ ਦੇ ਪ੍ਰਧਾਨ ਜਰਨੈਲ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਆਲ੍ਹਣੇ ਪ੍ਰਕਿਰਤੀ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਹਰਪਾਲ ਸਿੰਘ ਪੰਡੋਰੀ ਵਲੋਂ ਮਟਕਿਆਂ ਤੋਂ ਤਿਆਰ ਕੀਤੇ ਹਨ, ਜਿਨ੍ਹਾਂ ਨੂੰ ਆਪ ਹੀ ਰੰਗ ਕੀਤਾ ਗਿਆ ਹੈ | ਹਰਪਾਲ ਸਿੰਘ ਪੰਡੋਰੀ ਨੇ ਦੱਸਿਆ ਕਿ ਇਹ ਆਲ੍ਹਣੇ ਰਵਾਇਤੀ ਤੇ ਵਿਰਾਸਤੀ ਪੰਛੀਆਂ ਦੇ ਬਸੇਰੇ ਲਈ ਬਹੁਤ ਲਾਭਦਾਇਕ ਹੋਣਗੇ | ਅੰਗਰੇਜ਼ ਸਿੰਘ ਜੇ.ਈ ਨੇ ਦੱਸਿਆ ਕਿ ਜੇਕਰ ਇਹ ਤਜਰਬਾ ਸਫਲ ਹੋਇਆ ਤਾਂ ਇਸ ਤਰ੍ਹਾਂ ਦੇ ਹੋਰ ਵੀ ਆਲ੍ਹਣੇ ਲਗਾਏ ਜਾਣਗੇ | ਇਸ ਮੌਕੇ ਜਰਨੈਲ ਸਿੰਘ ਭੁੱਲਰ, ਹਰਪਾਲ ਸਿੰਘ ਪੰਡੋਰੀ, ਬਲਦੇਵ ਸਿੰਘ ਬਾਵਾ, ਰਾਜ ਕੁਮਾਰ ਸੰਧੂ, ਜੁਗਰਾਜ ਸਿੰਘ ਭੂਈ, ਅੰਗਰੇਜ਼ ਸਿੰਘ ਜੇ.ਈ, ਮਨਦੀਪ ਸਿੰਘ ਸੱਗੂ, ਨਿੱਕਾ ਬਜਾਜ, ਗੁਰਚਰਨ ਸਿੰਘ ਢਿੱਲੋਂ, ਮਨਜੀਤ ਸਿੰਘ ਸੰਧੂ, ਸੁਰੇਸ਼ ਕੁਮਾਰ ਕਾਲਾ, ਨਵਤੇਜ ਸਿੰਘ ਸਿੱਧੂ, ਰੁਪਿੰਦਰਜੀਤ ਸਿੰਘ ਪੁਰੇਵਾਲ ਆਦਿ ਹਾਜ਼ਰ ਸਨ |