11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਸਟੱਡੀ ਸਰਕਲ ਨੇ ਬਾਲ ਕਵੀਆਂ ਦੇ ਕਵਿਤਾ ਉਚਾਰਨ ਮੁਕਾਬਲੇ ਕਰਵਾਏ <br/>

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਕਰਵਾਏ ਗਏ ਬਾਲ ਕਵੀਆਂ ਦੇ ਕਵਿਤਾ ਉਚਾਰਨ ਮੁਕਾਬਲੇ ਦੌਰਾਨ ਜੇਤੂਆਂ ਨੰੂ ਸਨਮਾਨਿਤ ਕੀਤੇ ਜਾਣ ਦੀਆਂ ਵੱਖ-ਵੱਖ ਝਲਕੀਆਂ | ਤਸਵੀਰ: ਮੁਕੇਸ਼ ਕੁਮਾਰ <br/> 28-12-2025
ਸੰਗਰੂਰ, 27 ਦਸੰਬਰ (ਅਮਨਦੀਪ ਸਿੰਘ ਬਿੱਟਾ) - ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ, ਮਾਤਾ ਗੁਜਰੀ ਜੀ ਅਤੇ ਸਿੰਘਾਂ ਦੀ ਸ਼ਹਾਦਤ ਨੂੰ ਸਮਰਪਿਤ ਚੱਲ ਰਹੇ ਸ਼ਹੀਦੀ ਸਾਕੇ ਅਤੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਅਧੀਨ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਗਰੂਰ ਜ਼ੋਨ ਵਲੋਂ ਅੰਤਰ ਸਕੂਲ ਕਵਿਤਾ ਉਚਾਰਨ ਮੁਕਾਬਲੇ ਫਾਰਚੂਨ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਏ ਗਏ | ਪਿ੍ੰਸੀਪਲ ਰਾਜਵੀਰ ਕੌਰ, ਮਨਦੀਪ ਕੌਰ ਅਧਿਆਪਕ ਇੰਚਾਰਜ ਅਤੇ ਸਟੱਡੀ ਸਰਕਲ ਦੇ ਗੁਲਜ਼ਾਰ ਸਿੰਘ ਜਥੇਬੰਦਕ ਸਕੱਤਰ, ਡਾ. ਦਰਸ਼ਨ ਸਿੰਘ ਸਲਾਹਕਾਰ ਦੀ ਦੇਖ ਰੇਖ ਹੇਠ ਹੋਏ ਇਨ੍ਹਾਂ ਮੁਕਾਬਲਿਆਂ ਵਿਚ ਦਿੜ੍ਹਬਾ, ਧੂਰੀ, ਉਪਲੀ, ਮਸਤੂਆਣਾ ਸਾਹਿਬ, ਬਹਾਦਰਪੁਰ ਅਤੇ ਸੰਗਰੂਰ ਸਮੇਤ 20 ਸਕੂਲਾਂ ਤੋਂ ਵਿਦਿਆਰਥੀਆਂ ਨੇ ਭਾਗ ਲਿਆ | ਇਸ ਮੌਕੇ 'ਤੇ ਬੀਬੀ ਸਿਮਰਤ ਕੌਰ ਰਾਣਾ ਪੂਨੀਆ ਨਗਰ ਕੌਂਸਲਰ ਅਤੇ ਪ੍ਰਧਾਨ ਗੁਰਦੁਆਰਾ ਸਾਹਿਬ ਮਹਿਲ ਮੁਬਾਰਕ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦੋਂ ਕਿ ਪ੍ਰਤਾਪ ਸਿੰਘ ਧਾਲੀਵਾਲ ਚੇਅਰਮੈਨ ਸਕੂਲ ਨੇ ਪ੍ਰਧਾਨਗੀ ਕੀਤੀ | ਉਨ੍ਹਾਂ ਦੇ ਨਾਲ ਲਾਭ ਸਿੰਘ ਐਡੀਸ਼ਨਲ ਚੀਫ਼ ਆਰਗੇਨਾਈਜ਼ਰ, ਗੁਰਮੇਲ ਸਿੰਘ ਜ਼ੋਨਲ ਵਿੱਤ ਸਕੱਤਰ ਅਤੇ ਹਰਭਜਨ ਸਿੰਘ ਭੱਟੀ ਮੁੱਖ ਸੇਵਾਦਾਰ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸੰਗਰੂਰ ਵੀ ਸ਼ਾਮਲ ਹੋਏ | ਸਮਾਗਮ ਦੀ ਸ਼ੁਰੂਆਤ ਸਕੂਲ ਵਿਦਿਆਰਥੀਆਂ ਵਲੋਂ ਸ਼ਬਦ ਗਾਇਣ ਨਾਲ ਕੀਤੀ ਗਈ | ਸੁਰਿੰਦਰ ਪਾਲ ਸਿੰਘ ਸਿਦਕੀ ਡਿਪਟੀ ਚੀਫ਼ ਆਰਗੇਨਾਈਜ਼ਰ ਨੇ ਸਮਾਗਮ ਦੇ ਮੰਤਵ ਬਾਰੇ ਦੱਸਿਆ ਅਤੇ ਸਟੇਜ ਸੰਚਾਲਨ ਦੀ ਸੇਵਾ ਬਾਖ਼ੂਬੀ ਨਿਭਾਈ | ਮਨਦੀਪ ਕੌਰ ਅਧਿਆਪਕ ਇੰਚਾਰਜ ਨੇ ਸਵਾਗਤੀ ਸ਼ਬਦ ਕਹੇ ਉਪਰੰਤ ਜੂਨੀਅਰ ਅਤੇ ਸੀਨੀਅਰ ਗਰੁੱਪਾਂ ਤੇ ਆਧਾਰਿਤ ਇਨ੍ਹਾਂ ਮੁਕਾਬਲਿਆਂ ਦੌਰਾਨ ਬਾਲ ਕਵੀਆਂ ਵਲੋਂ ਸੁੰਦਰ ਢੰਗ ਨਾਲ ਰਚਨਾਵਾਂ ਦੀ ਪੇਸ਼ਕਾਰੀ ਕਰਦਿਆਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਿਜਦਾ ਕੀਤਾ ਅਤੇ ਸਰੋਤਿਆਂ ਨੂੰ ਕੀਲ ਲਿਆ | ਇਨ੍ਹਾਂ ਮੁਕਾਬਲਿਆਂ ਲਈ ਪ੍ਰਸਿੱਧ ਸਾਹਿਤਕਾਰ ਰਣਜੀਤ ਸਿੰਘ ਆਜ਼ਾਦ ਧੂਰੀ, ਸੇਵਾ ਮੁਕਤ ਅਧਿਆਪਕ ਬੀਬੀ ਰਾਜਿੰਦਰ ਕੌਰ ਅਤੇ ਸਿਹਤ ਖੇਤਰ ਵਿਚ ਬਤੌਰ ਲੈਕਚਰਾਰ ਦੀਆਂ ਸੇਵਾਵਾਂ ਦੇ ਰਹੇ ਡਾ: ਹਰਪ੍ਰੀਤ ਸਿੰਘ ਭੰਡਾਰੀ ਨੇ ਜੱਜ ਸਾਹਿਬਾਨ ਦੀ ਭੂਮਿਕਾ ਨਿਭਾਈ ਜਦੋਂ ਕਿ ਅਧਿਆਪਕ ਜਸਵੀਰ ਸਿੰਘ ਨੇ ਸਮਾਂ ਵਾਚਕ ਦੀ ਡਿਊਟੀ ਨਿਭਾਈ | ਬੀਬੀ ਸਿਮਰਤ ਕੌਰ ਰਾਣਾ ਅਤੇ ਹਰਭਜਨ ਸਿੰਘ ਭੱਟੀ ਨੇ ਸ਼ਹੀਦੀ ਸਾਕੇ ਸਬੰਧੀ ਵਿਚਾਰ ਸਾਂਝੇ ਕੀਤੇ ਅਤੇ ਬੱਚਿਆਂ ਨੂੰ ਗੁਰਮਤਿ ਸਿਧਾਂਤਾਂ, ਅਤੇ ਸਾਹਿਬਜ਼ਾਦਿਆਂ ਦੇ ਇਤਿਹਾਸ ਸਬੰਧੀ ਜਾਗਰੂਕ ਕਰਨ ਦੇ ਅਜਿਹੇ ਉਪਰਾਲੇ ਦੀ ਸ਼ਲਾਘਾ ਕੀਤੀ | ਪ੍ਰਤਾਪ ਸਿੰਘ ਧਾਲੀਵਾਲ ਚੇਅਰਮੈਨ ਨੇ ਵੀ ਬੱਚਿਆਂ ਵਿਚ ਕਾਵਿ ਕਲਾਂ ਨੂੰ ਉਜਾਗਰ ਕਰ ਕੇ ਸਾਰਥਿਕ ਰੂਪ ਵਿਚ ਸ਼ਹੀਦੀ ਦਿਹਾੜਿਆਂ ਨੂੰ ਮਨਾਉਣ ਹਿਤ ਕੀਤੇ ਇਸ ਸਮਾਗਮ ਨੂੰ ਸਲਾਹਿਆ ਅਤੇ ਸਕੂਲ ਵਲੋਂ ਅਜਿਹੇ ਸਮਾਗਮਾਂ ਨੂੰ ਕਰਨ ਲਈ ਸਟੱਡੀ ਸਰਕਲ ਨੂੰ ਖੁੱਲ੍ਹਾ ਸੱਦਾ ਦਿੱਤਾ | ਆਪ ਨੇ ਸਮੂਹ ਅਧਿਆਪਕ ਸਾਹਿਬਾਨ, ਵਿਦਿਆਰਥੀ ਅਤੇ ਸਟੱਡੀ ਸਰਕਲ ਦੇ ਨੁਮਾਇੰਦਿਆਂ ਦਾ ਧੰਨਵਾਦ ਕੀਤਾ | ਸਟੱਡੀ ਸਰਕਲ ਵਲੋਂ ਅਧਿਆਪਕ ਇੰਚਾਰਜਾਂ, ਮੁੱਖ ਮਹਿਮਾਨ ਬੀਬੀ ਪੂਨੀਆ, ਸਕੂਲ ਚੇਅਰਮੈਨ ਧਾਲੀਵਾਲ ਅਤੇ ਜੱਜ ਸਾਹਿਬਾਨ ਨੂੰ ਪੁਸਤਕਾਂ, ਲੋਈਆਂ, ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਜੇਤੂ ਵਿਦਿਆਰਥੀਆਂ ਨੂੰ ਮਹਿਮਾਨਾਂ, ਸਕੂਲ ਪਿ੍ੰਸੀਪਲ ਰਾਜਵੀਰ ਕੌਰ ਅਤੇ ਸਟੱਡੀ ਸਰਕਲ ਨੁਮਾਇੰਦਿਆਂ ਤੇ ਮਨਦੀਪ ਕੌਰ ਅਧਿਆਪਕ ਇੰਚਾਰਜ ਨੇ ਮੈਡਲ, ਸਟੇਸ਼ਨਰੀ ਪੈਕਟ ਅਤੇ ਮੋਮੈਂਟੋ ਇਨਾਮ ਵਜੋਂ ਦਿੱਤੇ ਗਏ | ਸਕੂਲ ਵਲੋਂ ਸਟੱਡੀ ਸਰਕਲ ਦਾ ਵੀ ਸਨਮਾਨ ਕੀਤਾ ਗਿਆ | ਸਮਾਗਮ ਲਈ ਮੈਡਲ ਮੁਸਕਾਨ ਦੇ ਨਾਲ ਸਕੂਲ ਵਿਦਿਆਰਥੀਆਂ ਪ੍ਰਭਗੁਨਵੀਰ ਕੌਰ, ਸਿਮਰਨਜੀਤ ਕੌਰ, ਨਵਜੋਤ ਕੌਰ, ਬੇਅੰਤ ਕੌਰ ਨੇ ਵੱਖ-ਵੱਖ ਸੇਵਾਵਾਂ ਰਾਹੀਂ ਸਹਿਯੋਗ ਦਿੱਤਾ | ਇਸ ਮੌਕੇ 'ਤੇ ਵੱਖ-ਵੱਖ ਸਕੂਲਾਂ ਦੇ ਅਧਿਆਪਕ ਇੰਚਾਰਜ ਮੱਖਣ ਸਿੰਘ ਧੂਰੀ, ਰਣਜੀਤ ਸਿੰਘ ਉਪਲੀ, ਅਮਨਦੀਪ ਕੌਰ ਬਹਾਦਰਪੁਰ, ਅਮਨਪ੍ਰੀਤ ਕੌਰ ਦਿੜ੍ਹਬਾ, ਰਜਨੀ ਦਿੱਲੀ ਪਬਲਿਕ ਸਕੂਲ ਧੂਰੀ, ਜਸਲੀਨ ਕੌਰ, ਸਤਨਾਮ ਕੌਰ, ਪਰਮਿੰਦਰ ਕੌਰ, ਰਜਵੰਤ ਕੌਰ, ਰਮਨਦੀਪ ਕੌਰ, ਉਪਾਸਨਾ, ਨਿਤੀਕਾ, ਈਨੂੰ ਬਾਂਸਲ ਆਦਿ ਸਮੇਤ ਸਟਾਫ਼ ਮੈਂਬਰ ਹਾਜ਼ਰ ਸਨ | ਸਮੁੱਚੇ ਨਤੀਜਿਆਂ ਅਨੁਸਾਰ ਜੂਨੀਅਰ ਗਰੁੱਪ ਵਿਚੋਂ ਜਸਜੋਤ ਕੌਰ ਹਿਮਲੈਂਡ ਪਬਲਿਕ ਸਕੂਲ ਦਿੜ੍ਹਬਾ, ਹਰਅਸੀਸ ਸਿੰਘ ਜਨਰਲ ਗੁਰਨਾਮ ਸਿੰਘ ਪਬਲਿਕ ਸਕੂਲ ਸੰਗਰੂਰ ਅਤੇ ਸਾਹਿਬਜੋਤ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਉੱਪਲੀ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਜਦੋਂ ਕਿ ਗੁਰਲੀਨ ਕੌਰ ਖ਼ਾਲਸਾ ਗਰਲਜ਼ ਸਕੂਲ ਸੰਗਰੂਰ ਅਤੇ ਜਪਨੀਤ ਕੌਰ ਹਿਮਲੈਂਡ ਪਬਲਿਕ ਸਕੂਲ ਦਿੜ੍ਹਬਾ ਨੇ ਹੌਸਲਾ ਵਧਾਊ ਇਨਾਮ ਹਾਸਲ ਕੀਤੇ | ਸੀਨੀਅਰ ਗਰੁੱਪ ਵਿਚੋਂ ਹਰਸੀਰਤ ਕੌਰ ਗੁਰੂ ਤੇਗ਼ ਬਹਾਦਰ ਪਬਲਿਕ ਸਕੂਲ ਧੂਰੀ, ਦਿ੍ਸ਼ਟੀ ਜਨਰਲ ਗੁਰਨਾਮ ਸਿੰਘ ਪਬਲਿਕ ਸਕੂਲ ਸੰਗਰੂਰ ਅਤੇ ਰੋਮਲਦੀਪ ਕੌਰ ਸੰਤ ਅਤਰ ਸਿੰਘ ਅਕਾਲ ਅਕੈਡਮੀ ਮਸਤੂਆਣਾ ਸਾਹਿਬ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਜਦੋਂ ਕਿ ਤਾਨੀਆ ਆਦਰਸ਼ ਮਾਡਲ ਸੀਨੀ.ਸੈਕੰ: ਸਕੂਲ ਸੰਗਰੂਰ ਅਤੇ ਜੈਸਮੀਨ ਕੌਰ ਗੁਰੂ ਤੇਗ਼ ਬਹਾਦਰ ਪਬਲਿਕ ਸਕੂਲ ਧੂਰੀ ਨੇ ਹੌਸਲਾ ਵਧਾਊ ਇਨਾਮ ਹਾਸਲ ਕੀਤੇ | ਸੁਰਿੰਦਰ ਪਾਲ ਸਿੰਘ ਸਿਦਕੀ ਨੇ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਅਧੀਨ ਗੁਰਦੁਆਰਾ ਸਾਹਿਬ ਗੁਰੂ ਨਾਨਕ ਪੁਰਾ ਸੰਗਰੂਰ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ 2 ਜਨਵਰੀ ਨੂੰ ਸਵੇਰੇ 10 ਵਜੇ ਵਿਦਿਆਰਥੀ ਕੀਰਤਨ ਦਰਬਾਰ ਕਰਵਾਇਆ ਜਾਵੇਗਾ ਜਿਸ ਵਿਚ ਸੰਗੀਤ ਅਕੈਡਮੀਆਂ ਅਤੇ ਸਕੂਲਾਂ ਦੇ ਵਿਦਿਆਰਥੀ ਭਾਗ ਲੈ ਰਹੇ ਹਨ |

ਪਿਛਲੀ ਖ਼ਬਰ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਦੀ ਮਹੀਨਾਵਾਰ ਇਕੱਤਰਤਾ <br/> ਅਗਲੀ ਖ਼ਬਰ ਬੱਸ ਸਟੈਂਡ 'ਤੇ ਪਖਾਨਿਆਂ ਦੀ ਅਣਹੋਂਦ ਕਾਰਨ ਮੁਸਾਫ਼ਰ ਪ੍ਰੇਸ਼ਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।