14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਸਕੂਲ ਦਾ ਸਾਲਾਨਾ ਸਮਾਰੋਹ 'ਸੰਦਲੀ ਪੈੜਾਂ' ਸ਼ਾਨਦਾਰ ਢੰਗ ਨਾਲ ਹੋਇਆ <br/>

ਪੀ.ਐਮ. ਸ੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੂਨਕ ਵਲੋਂ ਕਰਵਾਏ ਪ੍ਰੋਗਰਾਮ ਦੌਰਾਨ 'ਆਪ' ਯੂਥ ਆਗੂ ਐਡਵੋਕੇਟ ਗੌਰਵ ਗੋਇਲ ਨੂੰ ਸਨਮਾਨਿਤ ਕਰਦੇ ਹੋਏ ਸਕੂਲ ਮੁਖੀ ਸੰਦੀਪ ਸਿੰਘ ਤੇ ਹੋਰ | ਤਸਵੀਰ: ਪ੍ਰਵੀਨ ਮਦਾਨ <br/> 09-12-2025
ਮੂਨਕ, 8 ਦਸੰਬਰ (ਪ੍ਰਵੀਨ ਮਦਾਨ/ਕੇਵਲ ਸਿੰਗਲਾ)-ਪੀ ਐਮ ਸ੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੂਨਕ ਵਲੋਂ ਅੱਜ ਸਕੂਲ ਮੁਖੀ ਸੰਦੀਪ ਸਿੰਘ ਦੀ ਅਗਵਾਈ ਹੇਠ ਸਾਲਾਨਾ ਸਮਾਰੋਹ ਨੂੰ ਬੜੀ ਸ਼ਾਨ-ਸ਼ੌਕਤ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਸਮਾਰੋਹ ਵਿਚ ਵਿਦਿਆਰਥੀਆਂ ਨੇ ਸੱਭਿਆਚਾਰਕ ਅਤੇ ਕਲਾ-ਪ੍ਰਦਰਸ਼ਨਾਂ ਰਾਹੀਂ ਆਪਣੀ ਪ੍ਰਤਿਭਾ ਦਾ ਬੇਹਤਰੀਨ ਪ੍ਰਗਟਾਵਾ ਕੀਤਾ | ਸਮਾਰੋਹ ਦੀ ਸ਼ੁਰੂਆਤ ਦੀਏ ਦੇ ਪ੍ਰਕਾਸ਼ਨ ਅਤੇ ਸ਼ਬਦਾਂ ਦੀ ਮੰਗਲਾਚਾਰ ਨਾਲ ਹੋਈ | ਸਕੂਲ ਮੁਖੀ ਸੰਦੀਪ ਸਿੰਘ ਨੇ ਸਾਰੇ ਮਹਿਮਾਨਾਂ ਦਾ ਸੁਆਗਤ ਕੀਤਾ | ਇਸ ਮੌਕੇ 'ਆਪ' ਯੂਥ ਆਗੂ ਐਡਵੋਕੇਟ ਗੌਰਵ ਗੋਇਲ ਨੇ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕੀਤੀ | ਐਡਵੋਕੇਟ ਗੌਰਵ ਗੋਇਲ ਨੇ ਕਿਹਾ ਕਿ ਨਵੀਂ ਪੀੜ੍ਹੀ ਨੂੰ ਸਿੱਖਿਆ ਦੇ ਨਾਲ-ਨਾਲ ਸੱਭਿਆਚਾਰਕ ਮੁੱਲਾਂ ਨਾਲ ਜੋੜਨਾ ਬਹੁਤ ਜ਼ਰੂਰੀ ਹੈ | ਉਨ੍ਹਾਂ ਨੇ ਅਧਿਆਪਕਾਂ, ਮਾਤਾ-ਪਿਤਾ ਅਤੇ ਸਕੂਲ ਪ੍ਰਬੰਧਨ ਦੀ ਭੂਮਿਕਾ ਦੀ ਵੀ ਪ੍ਰਸ਼ੰਸਾ ਕੀਤੀ | ਸਮਾਰੋਹ ਦੇ ਇਸ ਪ੍ਰੋਗਰਾਮ ਵਿਚ ਐੱਸ.ਐਮ.ਸੀ. ਚੇਅਰਮੈਨ ਗੁਰਜੰਟ ਸਿੰਘ, ਬੱਬੂ ਸਿੰਗਲਾ, ਅਰੁਣ ਗਰਗ ਬੀ.ਐੱਨ.ਓ, ਪਿ੍ੰਸੀਪਲ ਜਿਤਵੇਸ਼, ਹੈਡ ਮਿਸਟਰੈਸ ਅਮਨਦੀਪ ਕੌਰ, ਰੋਸ਼ਨ, ਪ੍ਰਦੀਪ ਕੁਮਾਰ, ਸਿੰਮੀ ਰਾਣੀ ਐਚ.ਟੀ.ਸੀ.ਐਚ.ਟੀ. ਕਿਰਨਦੀਪ ਸਿੰਘ ਅਤੇ ਅਮਨਦੀਪ ਸਿੰਘ ਮੌਜੂਦ ਸਨ |

ਪਿਛਲੀ ਖ਼ਬਰ ਯਾਦਗਾਰੀ ਹੋ ਨਿੱਬੜਿਆ ਸਰਦਾਰਨੀ ਜਸਵਿੰਦਰ ਕੌਰ ਯਾਦਗਾਰੀ ਸਾਹਿਤਕ ਸਮਾਗਮ <br/> ਅਗਲੀ ਖ਼ਬਰ ਜਲ ਸ੍ਰੋਤ ਮੰਤਰੀ ਦੀ ਰਿਹਾਇਸ਼ ਅੱਗੇ ਧਰਨਾ ਦੇਣ ਲਈ ਖੇਤ ਮਜ਼ਦੂਰਾਂ ਨੇ ਪਿੰਡਾਂ ਵਿਚ ਕੀਤੀਆਂ ਮੀਟਿੰਗਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।