14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਬੰਦ ਕਮਰੇ 'ਚ ਅੰਗੀਠੀ ਬਾਲ ਕੇ ਸੌਣ ਨਾਲ ਨੌਜਵਾਨ ਅਤੇ ਔਰਤ ਦੀ ਹੋਈ ਮੌਤ <br/>

ਅਜੀਤ ਡੈਸਕ 09-12-2025
ਭਵਾਨੀਗੜ੍ਹ, 8 ਦਸੰਬਰ (ਰਣਧੀਰ ਸਿੰਘ ਫੱਗੂਵਾਲਾ)-ਸਥਾਨਕ ਸ਼ਹਿਰ ਦੇ ਇਕ ਮਿੰਨੀ ਪੈਲੇਸ ਵਿਚੋਂ ਇਕ ਨੌਜਵਾਨ ਅਤੇ ਇਕ ਔਰਤ ਦੀ ਬੰਦ ਕਮਰੇ ਵਿਚ ਅੰਗੀਠੀ ਜਲਾ ਕੇ ਪੈਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ | ਥਾਣਾ ਮੁਖੀ ਮਾਲਵਿੰਦਰ ਸਿੰਘ ਨੇ ਦੱਸਿਆ ਕਿ ਮਨਜੀਤ ਸਿੰਘ ਮਾਮੂ ਵਾਸੀ ਫੱਗੂਵਾਲਾ ਅਤੇ ਪਿੰਡ ਰਾਏ ਸਿੰਘ ਵਾਲਾ ਦੀ ਵਾਸੀ 40 ਸਾਲਾ ਮਹਿਲਾ ਮਨਜੀਤ ਕੌਰ ਜੋ ਕਿ ਹਨੀ ਕਲਾਸਿਕ ਮਿੰਨੀ ਪੈਲੇਸ ਵਿਚ ਵਿਆਹ ਸ਼ਾਦੀਆਂ ਦੇ ਸਮਾਗਮ ਹੋਣ 'ਤੇ ਲੇਬਰ ਦਾ ਕੰਮ ਕਰਦੇ ਸਨ, ਲੰਘੇ ਦਿਨੀਂ ਵਿਆਹ ਸਮਾਗਮ ਤੋਂ ਬਾਅਦ ਕਮਰੇ ਵਿਚ ਠੰਢ ਹੋਣ ਕਾਰਨ ਅੰਗੀਠੀ ਲਗਾ ਕੇ ਸੌਂ ਗਏ | ਪੈਲੇਸ ਦੇ ਮਾਲਕ ਦੇ ਘਰ ਵੀ ਵਿਆਹ ਸਮਾਗਮ ਹੋਣ ਕਾਰਨ ਹੋਰ ਪੈਲੇਸ ਵਿਚ ਕੰਮ ਕਰਦੇ ਕਾਮਿਆਂ ਨੇ ਵੀ ਉਨ੍ਹਾਂ ਵੱਲ ਕੋਈ ਧਿਆਨ ਨਾ ਦਿੱਤਾ | ਇਸੇ ਦੌਰਾਨ ਜਦੋਂ ਪੈਲੇਸ ਦਾ ਮਾਲਕ ਉਸ ਕਮਰੇ ਵੱਲ ਆਇਆ ਤਾਂ ਉਹ ਕਮਰੇ ਵਿਚ ਮਿ੍ਤਕ ਹਾਲਤ ਵਿਚ ਪਏ ਸਨ, ਜਿਸ ਦੌਰਾਨ ਉਸ ਨੇ ਪੁਲਿਸ ਨੂੰ ਸੂਚਿਤ ਕੀਤਾ ਤਾਂ ਉਨ੍ਹਾਂ ਦੇਖਿਆ ਕਿ ਦੋਵਾਂ ਦੀ ਮੌਤ ਹੋ ਚੁੱਕੀ ਸੀ, ਉਨ੍ਹਾਂ ਦੇ ਮੰਜੇ ਨੇੜੇ ਕੋਲੇ ਦੀ ਬੁਝੀ ਹੋਈ ਅੰਗੀਠੀ ਪਈ ਸੀ | ਉਨ੍ਹਾਂ ਦੱਸਿਆ ਕਿ ਪੁਲਿਸ ਨੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈਂਦਿਆਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ | ਥਾਣਾ ਮੁਖੀ ਨੇ ਦੱਸਿਆ ਕਿ ਉਨ੍ਹਾਂ ਦੀ ਮੌਤ ਅੰਗੀਠੀ ਚਲਾਉਣ ਕਾਰਨ ਦਮ ਘੁੱਟਣ ਨਾਲ ਹੋਈ ਹੈ, ਕਿਉਂਕਿ ਕਮਰੇ ਦਾ ਦਰਵਾਜਾ ਅਤੇ ਬਾਰੀਆਂ ਬੰਦ ਸਨ | ਉਨ੍ਹਾਂ ਕਿਹਾ ਕਿ ਮਿ੍ਤਕਾਂ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਲੈ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਢੀਂਡਸਾ ਲਈ ਮੰਗੀਆਂ ਵੋਟਾਂ <br/> ਅਗਲੀ ਖ਼ਬਰ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਨੇ ਕੀਤਾ ਰੋਸ ਪ੍ਰਦਰਸ਼ਨ, ਏ.ਡੀ.ਸੀ. ਨੂੰ ਦਿੱਤਾ ਮੰਗ-ਪੱਤਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।