ਸੰਗਰੂਰ, 8 ਦਸੰਬਰ (ਅਮਨਦੀਪ ਸਿੰਘ ਬਿੱਟਾ)-ਕ੍ਰਾਂਤੀਕਾਰੀ ਪੇਡੂ ਮਜ਼ਦੂਰ ਯੂਨੀਅਨ ਵਲੋਂ ਆਪਣੀ ਮੰਗਾਂ ਨੂੰ ਲੈ ਕੇ ਰੋਸ ਰੈਲੀ ਕਰਨ ਉਪਰੰਤ ਏ.ਡੀ.ਸੀ. (ਡੀ) ਨੂੰ ਮੰਗ ਪੱਤਰ ਦਿੱਤਾ ਗਿਆ | ਮਜ਼ਦੂਰ ਆਗੂ ਨਰਿੰਦਰ ਨਿੰਦੀ ਅਤੇ ਸਤਪਾਲ ਸਿੰਘ ਨੇ ਏ.ਡੀ.ਸੀ. ਦਫ਼ਤਰ ਬਾਹਰ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਮੇਤ ਪੂਰੇ ਭਾਰਤ ਵਿਚ ਮਜ਼ਦੂਰਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ | ਪਿਛਲੇ ਸਮੇਂ ਦੌਰਾਨ ਭਾਰਤ ਦੀ ਮੋਦੀ ਸਰਕਾਰ ਨੇ ਮਜ਼ਦੂਰਾਂ ਖ਼ਿਲਾਫ਼ ਚਾਰ ਬਿੱਲ ਕੋਡ ਪਾਸ ਕਰ ਕੇ ਮਨਰੇਗਾ ਐਕਟ ਵਿਚ ਸੋਧ ਕਰ ਕੇ ਬਹੁਤ ਸਾਰੇ ਕੰਮ ਮਨਰੇਗਾ ਤੋਂ ਬਾਹਰ ਕਰ ਕੇ ਆਪਣਾ ਮਜ਼ਦੂਰ ਵਿਰੋਧੀ ਚਿਹਰਾ ਦਿਖਾਇਆ ਹੈ | ਸੱਤਾ ਵਿਚ ਆਉਣ ਤੋਂ ਪਹਿਲਾਂ ਸਰਕਾਰ ਨੇ ਰੁਜ਼ਗਾਰ ਪੈਂਦਾ ਕਰਨ ਦੇ ਵਾਅਦੇ ਕੀਤੇ ਸਨ ਪਰ ਹੁਣ ਉਲਟ ਵਾਪਰਿਆਂ ਹੈ | ਜੋ ਮਜ਼ਦੂਰਾ ਨੂੰ ਕੰਮ ਮਿਲਦਾ ਸੀ ਉਹ ਵੀ ਲਗਾਤਾਰ ਖੋਹਿਆ ਜਾ ਰਿਹਾ ਹੈ | ਯੂਨੀਅਨ ਵਲੋਂ ਇਕੱਤਰ ਹੋ ਕੇ ਸੁਖਚੈਨ ਸਿੰਘ ਪਾਪੜਾ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਮਨਰੇਗਾ ਦਾ ਕੰਮ ਚਾਲੂ ਨਾ ਕੀਤਾ ਜਥੇਬੰਦੀਆਂ ਤਿੱਖਾ ਸੰਘਰਸ਼ ਕਰੇਗੀ | ਇਸ ਰੈਲੀ ਵਿਚ ਬਿਜਲੀ ਐਕਟ 2025 ਅਤੇ ਹੋਰ ਕਿਸਾਨੀ ਮਸਲਿਆ ਦੀ ਹਮਾਇਤ ਵੀ ਕੀਤੀ ਗਈ | ਇਸ ਮੌਕੇ ਚੰਨਣ ਸਿੰਘ, ਚਰਨਾ ਸਿੰਘ, ਕਰਨੈਲ ਸਿੰਘ, ਅਮਰ ਸਿੰਘ, ਗੁਰਮੀਤ ਕੌਰ, ਰਾਣੀ ਕੌਰ ਨੇ ਵੀ ਸੰਬੋਧਨ ਕੀਤਾ |