05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਜੀ.ਜੀ.ਐੱਸ. ਸਕੂਲ ਦੇ ਪ੍ਰਾਇਮਰੀ ਵਿੰਗ ਵਲੋਂ ਕਰਵਾਏ ਸੱਭਿਆਚਾਰਕ ਸਮਾਗਮ ਦੌਰਾਨ ਛੋਟੇ-ਛੋਟੇ ਬੱਚਿਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ <br/>

ਡਾਇਰੈਕਟਰ ਪ੍ਰਭਜੋਤ ਕੌਰ, ਵਾਈਸ ਪਿ੍ੰਸੀਪਲ ਗੀਤਾ ਸ਼ਰਮਾ ਨਾਲ ਮੌਜੂਦ ਸਕੂਲ ਦੇ ਪ੍ਰਾਇਮਰੀ ਵਿੰਗ ਦੇ ਭੰਗੜੇ ਅਤੇ ਗਿੱਧੇ ਦੀ ਟੀਮਾਂ | <br/> 07-12-2025
ਸੰਗਰੂਰ, 6 ਦਸੰਬਰ (ਅਮਨਦੀਪ ਸਿੰਘ ਬਿੱਟਾ)-ਇਲਾਕੇ ਦੇ ਨਾਮਵਰ ਸਕੂਲ ਜਨਰਲ ਗੁਰਨਾਮ ਸਿੰਘ ਪਬਲਿਕ ਸਕੂਲ ਵਿਖੇ ਸਕੂਲ ਦੇ ਡਾਇਰੈਕਟਰ ਪ੍ਰਭਜੋਤ ਕੌਰ ਅਤੇ ਵਾਈਸ ਪਿ੍ੰਸੀਪਲ ਗੀਤਾ ਸ਼ਰਮਾ ਦੀ ਅਗਵਾਈ ਹੇਠ ਪ੍ਰਾਇਮਰੀ ਵਿੰਗ ਦੇ ਬੱਚਿਆਂ ਦਾ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ | ਜਿਸ ਨਾਲ ਸਾਰਾ ਸਕੂਲ ਰੰਗਾਂ, ਕਲਾਤਮਕ ਸਜਾਵਟ ਤੇ ਖ਼ੁਸ਼ੀਆਂ ਨਾਲ ਗੂੰਜ ਉੱਠਿਆ | ਪ੍ਰੋਗਰਾਮ ਦੀ ਸ਼ੁਰੂਆਤ ਸਵਾਗਤੀ ਗੀਤ ਨਾਲ ਹੋਈ | ਬੱਚਿਆਂ ਨੇ ਸੋਲੋ ਡਾਂਸ ਕਵਿਤਾ ਉਚਾਰਨ ਪੰਜਾਬੀ, ਅੰਗਰੇਜ਼ੀ ਤੇ ਨੁੱਕੜ ਨਾਟਕ ਪੇਸ਼ ਕਰਦੇ ਹੋਏ ਆਪਣੀ ਕਲਾ ਦਾ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ | ਪੰਜਾਬ ਦੇ ਲੋਕ ਨਾਚ ਗਿੱਧੇ ਤੇ ਭੰਗੜੇ ਨੇ ਦਰਸ਼ਕਾਂ ਦਾ ਮਨ ਮੋਹ ਲਿਆ | ਸਕੂਲ ਦੇ ਡਾਇਰੈਕਟਰ ਪ੍ਰਭਜੋਤ ਕੌਰ ਗਰੇਵਾਲ ਨੇ ਇਸ ਸ਼ਾਨਦਾਰ ਪ੍ਰੋਗਰਾਮ ਦੀ ਪੇਸ਼ਕਾਰੀ ਲਈ ਬੱਚਿਆਂ ਤੇ ਮਾਪਿਆਂ ਨੂੰ ਵਧਾਈ ਦਿੱਤੀ | ਵਾਈਸ ਪਿ੍ੰਸੀਪਲ ਗੀਤਾ ਰਮਾਂ ਨੇ ਕਿਹਾ ਕਿ ਬੱਚੇ ਭਵਿੱਖ ਦਾ ਆਧਾਰ ਹਨ ਤੇ ਸਕੂਲ ਮੰਚ ਰਾਹੀਂ ਬੱਚਿਆਂ ਨੂੰ ਆਤਮ ਵਿਸ਼ਵਾਸ ਮਿਲਦਾ ਹੈ | ਬੱਚਿਆਂ ਵਲੋਂ ਲਗਾਈ ਗਈ ਪ੍ਰਦਰਸ਼ਨੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ | ਪ੍ਰਾਇਮਰੀ ਵਿੰਗ ਮੁਖੀ ਤੇਜਿੰਦਰ ਕੌਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਰਾਸ਼ਟਰੀ ਗੀਤ ਜਨ ਗਣ ਮਨ ਨਾਲ ਇਸ ਸ਼ਾਨਦਾਰ ਪ੍ਰੋਗਰਾਮ ਦੀ ਸਮਾਪਤੀ ਹੋਈ |
ਪਿਛਲੀ ਖ਼ਬਰ ਪ੍ਰੋ. ਪਾਸਵਾਨ ਵਲੋਂ ਅਗਾਂਹਵਧੂ ਕਿਸਾਨ ਦੇ ਫਾਰਮ ਦਾ ਦੌਰਾ <br/> ਅਗਲੀ ਖ਼ਬਰ ਡਾ. ਅੰਬੇਡਕਰ ਦਾ ਪ੍ਰੀਨਿਰਵਾਣ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।