05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਡਾ. ਅੰਬੇਡਕਰ ਦਾ ਪ੍ਰੀਨਿਰਵਾਣ ਦਿਵਸ ਮਨਾਇਆ <br/>

ਭਾਈਚਾਰਕ ਤਾਲਮੇਲ ਮੰਚ ਵਲੋਂ ਮਨਾਏ ਗਏ ਡਾਕਟਰ ਅੰਬੇਡਕਰ ਜੀ ਦਾ ਪ੍ਰੀਨਿਰਮਾਣ ਦਿਵਸ ਦੀ ਇਕ ਝਲਕ | ਤਸਵੀਰ: ਮੁਕੇਸ਼ ਕੁਮਾਰ <br/> 07-12-2025
ਸੰਗਰੂਰ, 6 ਦਸੰਬਰ (ਚੌਧਰੀ ਨੰਦ ਲਾਲ ਗਾਂਧੀ)-ਭਾਈਚਾਰਕ ਤਾਲਮੇਲ ਮੰਚ ਸੰਗਰੂਰ ਸੁਰਜੀਤ ਸਿੰਘ ਕਾਲੀਆ ਸਾਬਕਾ ਈ ਓ ਦੀ ਪ੍ਰਧਾਨਗੀ ਹੇਠ ਪਟਿਆਲਾ ਗੇਟ ਬਾਹਰ ਅੰਬੇਡਕਰ ਭਵਨ ਵਿਖੇ ਮਹਾਨ ਸਮਾਜ ਸੁਧਾਰਕ, ਭਾਰਤੀ ਅÏਰਤਾਂ ਅਤੇ ਬਹੁਜਨ ਸਮਾਜ ਦੇ ਲੋਕਾਂ ਦੇ ਮੁਕਤੀਦਾਤਾ ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਡਾਕਟਰ ਅੰਬੇਡਕਰ ਦਾ ਮਹਾਂ ਪ੍ਰੀਨਿਰਵਾਣ ਦਿਵਸ ਮਨਾਇਆ ਗਿਆ | ਚਮਕੌਰ ਸਿੰਘ ਖੇੜੀ ਵਲੋਂ ਕੀਤੇ ਮੰਚ ਸੰਚਾਲਨ ਦੌਰਾਨ ਹਰਮੇਲ ਸਿੰਘ ਐਸ ਡੀ ਓ, ਮੇਵਾ ਸਿੰਘ ਸੀਨੀਅਰ ਡਵੀਜ਼ਨਲ ਮੈਨੇਜਰ ਕੁਲਵੰਤ ਸਿੰਘ ਜੇਲ੍ਹ ਸੁਪਰਡੈਂਟ ਕਰਤਾਰ ਸਿੰਘ ਚੱਕ ਬੇਲਾ ਵਲੋਂ ਭਾਰਤ ਦੇ ਵਿਕਾਸ ਵਿੱਚ ਡਾਕਟਰ ਅੰਬੇਡਕਰ ਦੇ ਰੋਲ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ | ਬਲਵੀਰ ਸਿੰਘ ਚੰਦੀ ਵਿੱਤ ਸਕੱਤਰ ਅਤੇ ਕਰਮ ਸਿੰਘ ਫਾਇਰ ਅਫ਼ਸਰ ਵਲੋਂ ਕੁਰਸੀਆਂ ਦੀ ਸੇਵਾ ਨਿਭਾਈ ਗਈ | ਇਸ ਮੌਕੇ ਜਗਤਾਰ ਸਿੰਘ ਕੁੱਪ ਵਾਲਾ ਬਲਜੀਤ ਸਿੰਘ ਕੰਮੋਮਾਜਰਾ ਮੇਜਰ ਸਿੰਘ ਏ ਐੱਸ ਆਈ ਰੋਸ਼ਨ ਲਾਲ ਪੂਨੀਆ, ਸੁਖਦੇਵ ਸਿੰਘ ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਰਵੀਦਾਸ ਜੀ, ਜਸ਼ਨਪ੍ਰੀਤ ਕੌਰ ਅਤੇ ਗੁਰਬਿੰਦਰ ਕੌਰ ਮੌਜੂਦ ਸਨ | ਸੁਰਜੀਤ ਸਿੰਘ ਕਾਲੀਆ ਪ੍ਰਧਾਨ ਮੰਚ ਵਲੋਂ ਗਿਆ ਕਿ ਡਾਕਟਰ ਅੰਬੇਡਕਰ ਜੀ ਨੇ ਆਪਣੀ ਕਿਤਾਬ ਵਿਚ ਸੰੁਦਰ ਕੌਣ ਹਨ ਦਾ ਵੇਰਵਾ ਦਿੱਤਾ | ਬਲਜੀਤ ਸਿੰਘ ਕੰਮੋਮਾਜਰਾ ਵਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ |

ਪਿਛਲੀ ਖ਼ਬਰ ਜੀ.ਜੀ.ਐੱਸ. ਸਕੂਲ ਦੇ ਪ੍ਰਾਇਮਰੀ ਵਿੰਗ ਵਲੋਂ ਕਰਵਾਏ ਸੱਭਿਆਚਾਰਕ ਸਮਾਗਮ ਦੌਰਾਨ ਛੋਟੇ-ਛੋਟੇ ਬੱਚਿਆਂ ਨੇ ਕੀਤਾ ਸ਼ਾਨਦਾਰ... ਅਗਲੀ ਖ਼ਬਰ ਸੰਮਤੀ ਜ਼ੋਨ ਪੰਜਗਰਾਈਆਂ ਤੋਂ ਅਕਾਲੀ ਉਮੀਦਵਾਰ ਸਿੱਧੂ ਨੇ ਚੋਣ ਮੁਹਿੰਮ ਵਿੱਢੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।