06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਪ੍ਰੋ. ਪਾਸਵਾਨ ਵਲੋਂ ਅਗਾਂਹਵਧੂ ਕਿਸਾਨ ਦੇ ਫਾਰਮ ਦਾ ਦੌਰਾ <br/>

ਅਗਾਂਹਵਧੂ ਕਿਸਾਨ ਸੁਖਪਾਲ ਸਿੰਘ ਦੇ ਫਾਰਮ ਦਾ ਦੌਰਾ ਕਰਦੇ ਹੋਏ ਡਾਇਰੈਕਟਰ ਪ੍ਰੋ. ਮਨੀ ਕਾਂਤ ਪਾਸਵਾਨ | ਤਸਵੀਰ : ਵਿਨੋਦ <br/> 07-12-2025
ਲੌਂਗੋਵਾਲ, 6 ਦਸੰਬਰ (ਵਿਨੋਦ, ਖੰਨਾ)-ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨੌਲੋਜੀ (ਸਲਾਇਟ) ਦੇ ਡਾਇਰੈਕਟਰ ਡਾ. ਮਨੀਕਾਂਤ ਪਾਸਵਾਨ ਨੇ 1995 ਬੈਚ ਦੇ ਸੰਸਥਾ ਦੇ ਸਾਬਕਾ ਵਿਦਿਆਰਥੀ ਸੁਖਪਾਲ ਸਿੰਘ ਬਡਬਰ ਦੇ ਮੱਛੀ ਪਾਲਣ ਫਾਰਮ ਦਾ ਦੌਰਾ ਕੀਤਾ ਹੈ | ਇਹ ਦੌਰਾ ਸਿੱਖਿਆ ਨਵ-ਪਰਿਵਰਤਨ ਅਤੇ ਸਮਾਜਸੇਵਾ ਦੇ ਮਜ਼ਬੂਤ ਨਾਤਿਆਂ ਨੂੰ ਹੋਰ ਗਹਿਰਾ ਕਰਨ ਵਾਲਾ ਇਕ ਅਹਿਮ ਕਦਮ ਸਾਬਤ ਹੋਇਆ | ਇਸ ਮੌਕੇ ਡਾ. ਪਾਸਵਾਨ ਦੇ ਨਾਲ ਪ੍ਰੋ. ਮੇਜਰ ਸਿੰਘ ਗੋਰਾਇਆ ਮੁਖੀ (ਟਰੇਨਿੰਗ ਐਂਡ ਪਲੇਸਮੈਂਟ ਡਿਪਾਰਟਮੈਂਟ) ਅਤੇ ਡਾ. ਮਨਦੀਪ ਘਈ ਐਸੋਸੀਏਟ ਡੀਨ ਪ੍ਰੀਖਿਆ ਵੀ ਹਾਜ਼ਰ ਸਨ | ਡਾਇਰੈਕਟਰ ਪਾਸਵਾਨ ਨੇ ਸੁਖਪਾਲ ਸਿੰਘ ਦੀਆਂ ਪ੍ਰਾਪਤੀਆਂ ਦੀ ਖੁੱਲ੍ਹ ਕੇ ਪ੍ਰਸ਼ੰਸਾ ਕਰਦਿਆਂ ਸੰਸਥਾ ਵੱਲੋਂ ਮੈਨਟਰਸ਼ਿਪ ਸਮਰਥਨ ਦੇਣ ਦਾ ਐਲਾਨ ਕੀਤਾ | ਇਸ ਮੌਕੇ ਸਰਪੰਚ ਜਗਜੀਤ ਸਿੰਘ ਅਤੇ ਪੰਚਾਇਤ ਮੈਂਬਰ ਮਲਕੀਤ ਸਿੰਘ ਗਿੱਲ, ਸਤਬੀਰ ਸਿੰਘ, ਦਰਸ਼ਨ ਸਿੰਘ, ਮਲਕੀਤ ਸਿੰਘ ਲੌਂਗੋਵਾਲ, ਅਜਾਇਬ ਸਿੰਘ, ਗੁਰਪ੍ਰੀਤ ਸਿੰਘ ਕਾਤਰੋਂ ਅਤੇ ਗਗਨ ਘਾਬਦਾਂ ਵੀ ਮੌਜੂਦ ਸਨ |

ਪਿਛਲੀ ਖ਼ਬਰ ਜਨਰਲ ਕੈਟਾਗਰੀ ਦਾ ਚੇਅਰਮੈਨ ਲਾਉਣ ਦੀ ਮੰਗ <br/> ਅਗਲੀ ਖ਼ਬਰ ਜੀ.ਜੀ.ਐੱਸ. ਸਕੂਲ ਦੇ ਪ੍ਰਾਇਮਰੀ ਵਿੰਗ ਵਲੋਂ ਕਰਵਾਏ ਸੱਭਿਆਚਾਰਕ ਸਮਾਗਮ ਦੌਰਾਨ ਛੋਟੇ-ਛੋਟੇ ਬੱਚਿਆਂ ਨੇ ਕੀਤਾ ਸ਼ਾਨਦਾਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।