05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਜ਼ੋਨ ਬਾਗੜੀਆਂ ਤੋਂ ਕਾਂਗਰਸੀ ਉਮੀਦਵਾਰ ਹਰਪ੍ਰੀਤ ਕੌਰ ਨੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ

ਐੱਸ.ਡੀ.ਐੱਮ. ਦਫਤਰ ਵਿਖੇ ਬਾਗੜੀਆਂ ਜ਼ੋਨ ਤੋਂ ਉਮੀਦਵਾਰ ਲਖਵਿੰਦਰ ਕੌਰ ਦੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਉਣ ਮੌਕੇ ਸੀਨੀਅਰ ਆਗੂ ਕਮਲਪ੍ਰੀਤ ਸਿੰਘ ਕਾ. ਚੇਅਰਮੈਨ ਹਰਜਿੰਦਰ ਸਿੰਘ ਕਾਕਾ ਨੱਥੂ ਮਾਜਰਾ ਅਤੇ ਹੋਰ | ਤਸਵੀਰ : ਪਵਿੱਤਰ ਸਿੰਘ <br/> 07-12-2025
ਅਮਰਗੜ•, 6 ਦਸੰਬਰ (ਪਵਿੱਤਰ ਸਿੰਘ, ਜਤਿੰਦਰ)-ਵਿਧਾਨ ਸਭਾ ਹਲਕਾ ਅਮਰਗੜ•'ਚ ਕਾਂਗਰਸ ਪਾਰਟੀ ਦੇ ਵੱਖ-ਵੱਖ ਜ਼ਿਲ•੍ਹਾ ਪ੍ਰੀਸ਼ਦ ਜ਼ੋਨਾਂ ਦੇ ਉਮੀਦਵਾਰਾਂ ਵਲੋਂ ਜ਼ਿਲ•੍ਹਾ ਪ੍ਰਧਾਨ ਜਸਪਾਲ ਦਾਸ ਅਤੇ ਸੀਨੀਅਰ ਆਗੂ ਕਮਲਪ੍ਰੀਤ ਸਿੰਘ ਧਾਲੀਵਾਲ ਦੀ ਹਾਜ਼ਰੀ ਵਿੱਚ ਨਾਮਜ਼ਦਗੀ ਪੱਤਰ ਦਾਖਲ ਕਰਵਾਏ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਅਮਰਗੜ•ਦੇ ਸਰਗਰਮ ਆਗੂ ਕਮਲਪ੍ਰੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਪਾਰਟੀ ਵਲੋਂ ਜ਼ੋਨ ਬਾਗੜੀਆ ਤੋਂ ਪ੍ਰਧਾਨ ਬਲਵਿੰਦਰ ਸਿੰਘ ਦੀ ਨੂੰਹ ਲਖਵਿੰਦਰ ਕੌਰ ਪਤਨੀ ਹਰਪ੍ਰੀਤ ਸਿੰਘ ਬਾਗੜੀਆ, ਜ਼ੋਨ ਮਾਣਕ ਮਾਜਰਾ ਤੋਂ ਸਾਬਕਾ ਸਰਪੰਚ ਨਿਰਮਲਜੀਤ ਸਿੰਘ ਸੰਗਾਲੀ ਅਤੇ ਜ਼ੋਨ ਕੰਗਣਵਾਲ ਤੋਂ ਬਲਵੀਰ ਕੌਰ ਪਤਨੀ ਬਿੱਕਰ ਸਿੰਘ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਹਨ | ਉਨ•ਾਂ ਕਿਹਾ ਕਿ ਇਨ•ਾਂ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਅਤੇ ਵਰਕਰਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਹਲਕੇ ਦੇ ਲੋਕਾਂ ਵਲੋਂ ਵੀ ਭਰਪੂਰ ਹੁੰਗਾਰਾ ਦਿੱਤਾ ਜਾ ਰਿਹਾ ਹੈ ਜਿਸ ਤੋਂ ਇਹ ਸਪਸ਼ਟ ਹੈ ਕਿ ਅਮਰਗੜ•ਹਲਕੇ ਦੇ ਵੋਟਰ ਕਾਂਗਰਸ ਪਾਰਟੀ ਨਾਲ ਚਟਾਨ ਵਾਂਗ ਖੜ•ੇ ਹਨ ਅਤੇ ਉਨ•ਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਮਨ ਬਣਾ ਚੁੱਕੇ ਹਨ | ਇਸ ਮੌਕੇ ਸਾਬਕਾ ਚੇਅਰਮੈਨ ਹਰਜਿੰਦਰ ਸਿੰਘ ਕਾਕਾ ਨੱਥੂ ਮਾਜਰਾ, ਪ੍ਰਧਾਨ ਵਿੱਕੀ ਟੰਡਨ, ਪ੍ਰਧਾਨ ਬਲਵਿੰਦਰ ਸਿੰਘ ਬਾਗੜੀਆ, ਪ੍ਰਧਾਨ ਰੁਪਿੰਦਰ ਸਿੰਘ ਪਿੰਦੂ ਕੰਗਣਵਾਲ, ਪ੍ਰਧਾਨ ਕਮਲ ਕੰਗਣਵਾਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਤੇ ਵਰਕਰ ਮੌਜੂਦ ਸਨ |

ਪਿਛਲੀ ਖ਼ਬਰ ਕਾਂਗਰਸੀ ਵਰਕਰਾਂ ਦਾ ਉਤਸ਼ਾਹ ਹੀ ਪਾਰਟੀ ਦੀ ਜਿੱਤ ਲਈ ਸਹਾਈ-ਸਿੰਗਲਾ ਅਗਲੀ ਖ਼ਬਰ ਛਾਜਲੀ ਬਲਾਕ 'ਚ 8 ਉਮੀਦਵਾਰਾਂ ਨੇ ਨਾਮਜ਼ਦਗੀਆਂ ਵਾਪਸ ਲਈਆਂ-1 ਪੱਤਰ ਰੱਦ, ਮਰਦ-ਅÏਰਤਾਂ ਦੀ ਹਿੱਸੇਦਾਰੀ ਬਰਾਬਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।