05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਛਾਜਲੀ ਬਲਾਕ 'ਚ 8 ਉਮੀਦਵਾਰਾਂ ਨੇ ਨਾਮਜ਼ਦਗੀਆਂ ਵਾਪਸ ਲਈਆਂ-1 ਪੱਤਰ ਰੱਦ, ਮਰਦ-ਅÏਰਤਾਂ ਦੀ ਹਿੱਸੇਦਾਰੀ ਬਰਾਬਰ

ਅਜੀਤ ਡੈਸਕ 07-12-2025

ਛਾਜਲੀ, 6 ਦਸੰਬਰ (ਅਜਾਇਬ ਸਿੰਘ ਨੀਲੋਵਾਲ) - ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਆਮ ਚੋਣਾਂ ਲਈ ਨਾਮਜ਼ਦਗੀ ਵਾਪਸੀ ਦੀ ਅੱਜ ਆਖ਼ਰੀ ਤਾਰੀਖ਼ ਸੀ | ਬਲਾਕ ਛਾਜਲੀ 'ਚ ਸਾਰੇ ਦਿਨ ਚੋਣ ਗਤੀਵਿਧੀਆਂ ਚੜ੍ਹਦੀਆਂ ਹੋਈਆਂ ਦਿਖਾਈ ਦਿੱਤੀਆਂ | ਪ੍ਰਾਪਤ ਜਾਣਕਾਰੀ ਅਨੁਸਾਰ ਕੁੱਲ 8 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਈਏ, ਜਿਨ੍ਹਾਂ 'ਚ 7 ਮਰਦ ਅਤੇ 1 ਅÏਰਤ ਸ਼ਾਮਲ ਹੈ | ਬੀਤੇ ਦਿਨੀਂ ਪੜਤਾਲ ਦੌਰਾਨ ਕਣਕਣਵਾਲ ਜ਼ੋਨ ਦੇ ਇੱਕ ਉਮੀਦਵਾਰ ਦਾ ਨਾਮਜ਼ਦਗੀ ਪੱਤਰ ਰੱਦ ਕੀਤਾ ਗਿਆ ਸੀ | ਸ਼ੁਰੂਆਤ ਵਿਚ ਬਲਾਕ ਛਾਜਲੀ ਦੇ 19 ਜ਼ੋਨਾਂ ਤੋਂ 71 ਨਾਮਜ਼ਦਗੀਆਂ ਦਾਖਲ ਹੋਈਆਂ ਸਨ, ਪਰ ਵਾਪਸੀਆਂ ਅਤੇ ਰੱਦਗੀ ਤੋਂ ਬਾਅਦ ਹੁਣ 62 ਉਮੀਦਵਾਰ ਚੋਣ ਮੈਦਾਨ ਵਿਚ ਬਰਕਰਾਰ ਹਨ - ਜਿਨ੍ਹਾਂ ਵਿਚ 31 ਮਰਦ ਅਤੇ 31 ਅÏਰਤਾਂ ਸ਼ਾਮਿਲ ਹਨ | ਇਸ ਵਾਰੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਅÏਰਤਾਂ ਦੀ ਹਿੱਸੇਦਾਰੀ ਮਰਦਾਂ ਦੇ ਬਰਾਬਰ ਪਹੁੰਚ ਗਈ ਹੈ, ਜਿਸ ਨੂੰ ਸਥਾਨਕ ਲੋਕਤੰਤਰ ਵਿਚ ਅÏਰਤਾਂ ਦੇ ਵਧ ਰਹੇ ਸ਼ਕਤੀਕਰਨ ਦਾ ਮਹੱਤਵਪੂਰਨ ਸੰਕੇਤ ਮੰਨਿਆ ਜਾ ਰਿਹਾ ਹੈ | ਬਲਾਕ ਛਾਜਲੀ ਦੇ ਪਿੰਡਾਂ ਵਿਚ ਚੋਣਾਂ ਪ੍ਰਤੀ ਲੋਕਾਂ ਦਾ ਚੰਗਾ ਰੁਝਾਨ ਬਣਿਆ ਹੋਇਆ ਹੈ | ਪ੍ਰਸ਼ਾਸਨ ਵਲੋਂ ਚੋਣ ਪ੍ਰਕਿਰਿਆ ਨੂੰ ਨਿਰਪੱਖ, ਪਾਰਦਰਸ਼ੀ ਅਤੇ ਸ਼ਾਂਤੀਪੂਰਨ ਬਣਾਉਣ ਲਈ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ | ਸਿਆਸੀ ਮਾਹਿਰਾਂ ਮੁਤਾਬਕ ਕਈ ਜ਼ੋਨਾਂ ਵਿਚ ਤਿੱਖੇ ਚੋਣੀ ਮੁਕਾਬਲੇ ਦੇ ਚਿੰਨ੍ਹ ਦਿੱਖ ਰਹੇ ਹਨ, ਜਦਕਿ ਕੁਝ ਥਾਵਾਂ 'ਤੇ ਸਿੱਧੀ ਟੱਕਰ ਦੇ ਆਸਾਰ ਹਨ | ਚੋਣਾਂ ਲਈ ਵੋਟਿੰਗ 14 ਦਸੰਬਰ ਨੂੰ ਹੋਵੇਗੀ |

ਪਿਛਲੀ ਖ਼ਬਰ ਜ਼ੋਨ ਬਾਗੜੀਆਂ ਤੋਂ ਕਾਂਗਰਸੀ ਉਮੀਦਵਾਰ ਹਰਪ੍ਰੀਤ ਕੌਰ ਨੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ ਅਗਲੀ ਖ਼ਬਰ ਪੰਚਾਇਤ ਸੰਮਤੀ ਸੁਨਾਮ ਦੇ 4 ਉਮੀਦਵਾਰਾਂ ਨੇ ਕਾਗ਼ਜ਼ ਵਾਪਸ ਲਏ 24 ਮਰਦ ਤੇ 18 ਅÏਰਤਾਂ ਚੋਣ ਮੈਦਾਨ 'ਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।