12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਅਕਾਲ ਅਕੈਡਮੀ ਵਿਖੇ ਇਨਾਮ ਵੰਡ ਸਮਾਰੋਹ ਕਰਵਾਇਆ <br/>

ਅਕਾਲ ਅਕੈਡਮੀ ਫ਼ਤਿਹਗੜ੍ਹ ਗੰਢੂਆਂ ਵਿਚ ਸਾਲਾਨਾ ਇਨਾਮ ਵੰਡ ਸਮਾਰੋਹ ਦੀ ਸ਼ੁਰੂਆਤ ਮੌਕੇ ਕੀਰਤਨ ਕਰਦੇ ਹੋਏ ਅਕੈਡਮੀ ਦੇ ਬੱਚੇ | ਤਸਵੀਰ : ਗੁਰਜੀਤ ਸਿੰਘ ਚਹਿਲ <br/> 23-11-2025
ਧਰਮਗੜ੍ਹ, 22 ਨਵੰਬਰ (ਗੁਰਜੀਤ ਸਿੰਘ ਚਹਿਲ) - ਕਲਗ਼ੀਧਰ ਟਰੱਸਟ ਬੜੂ ਸਾਹਿਬ (ਹਿਮਾਚਲ ਪ੍ਰਦੇਸ਼) ਅਧੀਨ ਚੱਲ ਰਹੀ ਅਕਾਲ ਅਕੈਡਮੀ ਫ਼ਤਿਹਗੜ੍ਹ ਗੰਢੂਆਂ ਵਿਚ ਸਾਲਾਨਾ ਸਮਾਰੋਹ ਬੜੇ ਉਤਸ਼ਾਹ, ਚਾਅ ਅਤੇ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ | ਵਿਦਿਆਰਥੀਆਂ ਵਲੋਂ ਕਲਾਤਮਕ ਪ੍ਰਸਤੁਤੀਆਂ, ਰੰਗ-ਬਰੰਗੀਆਂ ਕੋਰੀਓਗ੍ਰਾਫੀਆਂ ਅਤੇ ਸਭਿਆਚਾਰਕ ਰੂਹ ਨੂੰ ਝਲਕਾਉਂਦੇ ਪ੍ਰਦਰਸ਼ਨਾਂ ਨੇ ਸਭ ਦਾ ਮਨ ਮੋਹ ਲਿਆ | ਸਮਾਰੋਹ ਵਿਚ ਮੁੱਖ ਤੌਰ 'ਤੇ ਮੈਡਮ ਕੁਲਵਿੰਦਰ ਕੌਰ (ਫੈਸੀਲੀਟੇਟਰ, ਅਕਾਲ ਅਕੈਡਮੀ ਫ਼ਤਿਹਗੜ੍ਹ ਛੰਨਾ), ਪਿ੍ੰਸੀਪਲ ਨੀਨਾ ਸ਼ਰਮਾ (ਮੈਗਾ ਕਲਸਟਰ ਹੈੱਡ, ਅਕਾਲ ਅਕੈਡਮੀ ਚੀਮਾ), ਦਿਲਜੀਤ ਸਿੰਘ ਜੇਜ਼ੀ (ਹਲਕਾ ਇੰਚਾਰਜ ਦਿੜ੍ਹਬਾ, ਆਮ ਆਦਮੀ ਪਾਰਟੀ), ਗੁਰਦੀਪ ਸਿੰਘ (ਸਰਪੰਚ, ਭੈਣੀ ਗੰਢੂਆਂ) ਅਤੇ ਗੁਰਜੀਤ ਸਿੰਘ ਚਹਿਲ ਪ੍ਰਧਾਨ ਪੈੱ੍ਰਸ ਕਲੱਬ ਧਰਮਗੜ੍ਹ ਸਮੇਤ ਕਈ ਹੋਰ ਹਸਤੀਆਂ ਨੇ ਵਿਸ਼ੇਸ਼ ਸ਼ਿਰਕਤ ਕੀਤੀ | ਅਕਾਲ ਅਕੈਡਮੀ ਫ਼ਤਿਹਗੜ੍ਹ ਗੰਢੂਆਂ ਦੇ ਪਿ੍ੰਸੀਪਲ ਅਨੁਰਾਧਾ ਬੱਬਰ ਨੇ ਸੰਬੋਧਨ ਕਰਦਿਆਂ ਅਕਾਲ ਅਕੈਡਮੀ ਦੀਆਂ ਵਿੱਦਿਅਕ, ਸਭਿਆਚਾਰਕ ਅਤੇ ਖੇਡ ਪ੍ਰਾਪਤੀਆਂ ਦੀ ਜਾਣਕਾਰੀ ਸਾਂਝੀ ਕੀਤੀ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਕਾਮਯਾਬੀ ਲਈ ਵਧਾਈ ਦਿੱਤੀ | ਸਮਾਰੋਹ ਦੌਰਾਨ ਵੱਖ-ਵੱਖ ਖੇਤਰਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਅਕਾਲ ਅਕੈਡਮੀ ਫ਼ਤਿਹਗੜ੍ਹ ਗੰਢੂਆਂ ਦਾ ਸਟਾਫ਼, ਮਾਪੇ ਅਤੇ ਵਿਦਿਆਰਥੀ ਮੌਜੂਦ ਸਨ |

ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਬਹਾਲ ਕਰਨ ਲਈ ਨਗਰ ਕੌਂਸਲ ਸੁਨਾਮ ਵਲੋਂ ਸਰਬਸੰਮਤੀ ਨਾਲ ਕੀਤਾ ਮਤਾ ਪਾਸ <br/> ਅਗਲੀ ਖ਼ਬਰ ਕਿਸਾਨ ਯੂਨੀਅਨ ਵਲੋਂ ਡੀ.ਸੀ. ਦਫ਼ਤਰਾਂ ਦੇ ਅੱਗੇ ਲਗਾਏ ਜਾਣਗੇ ਪੱਕੇ ਮੋਰਚੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।