12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਪਤਨੀ ਅਤੇ ਪੁੱਤਰੀ ਨੂੰ ਆਤਮ ਹੱਤਿਆ ਲਈ ਮਜਬੂਰ ਕਰਨ ਦੇ ਦੋਸ਼ਾਂ ’ਚੋਂ ਬਰੀ

ਸੰਗਰੂਰ, 11 ਸਤੰਬਰ (ਧੀਰਜ ਪਸ਼ੌਰੀਆ) - ਜ਼ਿਲ੍ਹਾ ਸੈਸ਼ਨ ਜੱਜ ਮੁਨੀਸ਼ ਸਿੰਗਲ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਬੇਅੰਤ ਸਿੰਘ ਛਾਜਲੀ ਵੱਲੋਂ ਕੀਤੀ ਪੈਰਵੀ ਤੇ ਸੁਣਵਾਈ ਮੁਕੰਮਲ ਹੋਣ ਉੱਤੇ ਪਤਨੀ ਅਤੇ ਪੁੱਤਰੀ ਨੂੰ ਆਤਮ ਹੱਤਿਆ ਲਈ ਮਜਬੂਰ ਕਰਨ ਦੇ ਦੋਸ਼ਾਂ ਵਿੱਚੋਂ ਇੱਕ ਵਿਅਕਤੀ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ। ਪੁਲਿਸ ਥਾਣਾ ਸਿਟੀ ਸੰਗਰੂਰ ਵਿਖੇ 2 ਜੁਲਾਈ 2022 ਨੂੰ ਦਰਜ ਮਾਮਲੇ ਮੁਤਾਬਕ ਰਜਿੰਦਰ ਸਿੰਘ ਵਾਸੀ ਸ਼ੇਰਪੁਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਭੈਣ ਅਮਨਪਾਲ ਕੌਰ ਕਰੀਬ 14 ਸਾਲਾਂ ਤੋਂ ਕਮਲਜੀਤ ਸਿੰਘ ਵਾਸੀ ਭਵਾਨੀਗੜ੍ਹ ਹਾਲ ਆਬਾਦ ਸੰਗਰੂਰ ਨਾਲ ਸ਼ਾਦੀਸ਼ੁਦਾ ਹੈ।

ਅਜੀਤ ਡੈਸਕ 12-09-2026
ਸੰਗਰੂਰ, 11 ਸਤੰਬਰ (ਧੀਰਜ ਪਸ਼ੌਰੀਆ) - ਜ਼ਿਲ੍ਹਾ ਸੈਸ਼ਨ ਜੱਜ ਮੁਨੀਸ਼ ਸਿੰਗਲ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਬੇਅੰਤ ਸਿੰਘ ਛਾਜਲੀ ਵੱਲੋਂ ਕੀਤੀ ਪੈਰਵੀ ਤੇ ਸੁਣਵਾਈ ਮੁਕੰਮਲ ਹੋਣ ਉੱਤੇ ਪਤਨੀ ਅਤੇ ਪੁੱਤਰੀ ਨੂੰ ਆਤਮ ਹੱਤਿਆ ਲਈ ਮਜਬੂਰ ਕਰਨ ਦੇ ਦੋਸ਼ਾਂ ਵਿੱਚੋਂ ਇੱਕ ਵਿਅਕਤੀ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ। ਪੁਲਿਸ ਥਾਣਾ ਸਿਟੀ ਸੰਗਰੂਰ ਵਿਖੇ 2 ਜੁਲਾਈ 2022 ਨੂੰ ਦਰਜ ਮਾਮਲੇ ਮੁਤਾਬਕ ਰਜਿੰਦਰ ਸਿੰਘ ਵਾਸੀ ਸ਼ੇਰਪੁਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਭੈਣ ਅਮਨਪਾਲ ਕੌਰ ਕਰੀਬ 14 ਸਾਲਾਂ ਤੋਂ ਕਮਲਜੀਤ ਸਿੰਘ ਵਾਸੀ ਭਵਾਨੀਗੜ੍ਹ ਹਾਲ ਆਬਾਦ ਸੰਗਰੂਰ ਨਾਲ ਸ਼ਾਦੀਸ਼ੁਦਾ ਹੈ। ਗਰਮੀਆਂ ਦੀਆਂ ਛੁੱਟੀਆਂ ਕਾਰਨ ਕਰੀਬ ਇੱਕ ਮਹੀਨਾ ਪਹਿਲਾਂ ਉਹ ਆਪਣੀ ਭੈਣ ਅਮਨਪਾਲ ਕੌਰ ਅਤੇ ਭਾਣਜੀ ਭਾਵਨਾ ਸਿੰਘ ਨੂੰ ਲੈਣ ਲਈ ਉਹਨਾਂ ਦੀ ਸੰਗਰੂਰ ਰਿਹਾਇਸ਼ ਵਿਖੇ ਆਇਆ ਸੀ ਜਿੱਥੇ ਭੈਣ ਅਮਨਪਾਲ ਕੌਰ ਨੇ ਦੱਸਿਆ ਕਿ ਕਮਲਜੀਤ ਸਿੰਘ ਦੇ ਕਿਸੇ ਹੋਰ ਔਰਤ ਨਾਲ ਨਜਾਇਜ਼ ਸਬੰਧ ਹਨ ਜਿਸ ਸਬੰਧੀ ਰੋਕਣ ਉੱਤੇ ਉਹ ਗਾਲੀ ਗਲੋਚ ਕਰਦਾ ਹੈ ਤੇ ਕੁੱਟਮਾਰ ਕਰਦਾ ਹੈ। ਹੁਣ ਕਮਲਜੀਤ ਨੇ ਫੋਨ ਕਰਕੇ ਦੱਸਿਆ ਕਿ ਅਮਨਪਾਲ ਕੌਰ ਨੇ ਲੜਕੀ ਭਾਵਨਾ ਸਿੰਘ ਨੂੰ ਮਾਰ ਲਿਆ ਹੈ ਅਤੇ ਆਪ ਵੀ ਗਲਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ ਜਿਸ ਪਰ ਸ਼ਿਕਾਇਤ ਕਰਤਾ ਤੁਰੰਤ ਆਪਣੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਮਿੱਤਰਾਂ ਨੂੰ ਲੈ ਕੇ ਸੰਗਰੂਰ ਪਹੁੰਚਿਆ ਜਿੱਥੇ ਉਹਨਾਂ ਦੇ ਕਮਰੇ ਵਿੱਚ ਬੈਡ ਪਰ ਭੈਣ ਅਮਨਪਾਲ ਕੌਰ ਅਤੇ ਭਾਣਜੀ ਭਾਵਨਾ ਸਿੰਘ ਮ੍ਰਿਤਕ ਹਾਲਤ ਵਿੱਚ ਪਈਆਂ ਸਨ ਤਾਂ ਉਹਨਾਂ ਨੂੰ ਸਿਵਲ ਹਸਪਤਾਲ ਸੰਗਰੂਰ ਲਿਜਾਇਆ ਗਿਆ ਜਿੱਥੇ ਦੋਨਾਂ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ। ਸ਼ਿਕਾਇਤ ਤੇ ਪੁਲਿਸ ਨੇ ਕਮਲਜੀਤ ਸਿੰਘ ਖਿਲਾਫ ਆਈਪੀਸੀ ਦੀ ਧਾਰਾ 306 ਅਧੀਨ ਮੁਕਦਮਾ ਦਰਜ ਕਰ ਲਿਆ। ਹੁਣ ਅਦਾਲਤ ਵਿੱਚ ਸੁਣਵਾਈ ਮੁਕੰਮਲ ਹੋਣ ਉੱਤੇ ਉਸ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ।
ਪਿਛਲੀ ਖ਼ਬਰ ਜ਼ਿਲ੍ਹਾ ਬਾਰ ਸੰਗਰੂਰ ਦੇ ਉਪ ਪ੍ਰਧਾਨ (ਮਹਿਲਾ) ਦੀ ਚੋਣ ’ਤੇ ਹਾਈ ਕੋਰਟ ਨੇ ਲਾਈ ਰੋਕ ਅਗਲੀ ਖ਼ਬਰ ਨਸ਼ਿਆਂ ਦੇ ਵਧ ਰਹੇ ਪ੍ਰਭਾਵ ਖਿਲਾਫ ਯੂਥ ਕਾਂਗਰਸ ਦੇ ਆਗੂਆਂ, ਵਰਕਰਾਂ ਨੇ ਕੀਤਾ ਅਰਥੀ ਫੂਕ ਮੁਜ਼ਾਹਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।