ਤਪਾ ਮੰਡੀ (ਬਰਨਾਲਾ),12 ਸਤੰਬਰ (ਵਿਜੇ ਸ਼ਰਮਾ)- ਕੌਮੀ ਮਾਰਗ ਬਠਿੰਡਾ ਚੰਡੀਗੜ੍ਹ 'ਤੇ ਸਥਿਤ ਡੇਰਾ ਇੰਦਰ ਦਾਸ ਵਿਖੇ ਮਿੰਨੀ ਸਹਾਰਾ ਵੈਲਫੇਅਰ ਕਲੱਬ ਵਲੋਂ ਮਰੀਜ਼ਾਂ ਲਈ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ ਡੇਰੇ ਦੇ ਮੁੱਖ ਸੰਚਾਲਕ ਸੰਤ ਬਾਬਾ ਭਗਵਾਨ ਦਾਸ ਅਤੇ ਸੰਜੀਵ ਕੁਮਾਰ ਗੋਇਲ ਐਸ.ਪੀ. ਬਰਨਾਲਾ ਵਲੋਂ ਕੀਤਾ ਗਿਆ।
ਇਸ ਮੌਕੇ ਸੰਤ ਭਗਵਾਨ ਦਾਸ ਵਲੋਂ ਅਸ਼ੀਰਵਾਦ ਦਿੰਦਿਆਂ ਹੋਇਆਂ ਐਸ.ਪੀ. ਸੰਜੀਵ ਗੋਇਲ ਨੂੰ ਸਨਮਾਨ ਕੀਤਾ ਗਿਆ। ਸੰਜੀਵ ਗੋਇਲ ਵਲੋਂ ਮਿੰਨੀ ਸਹਾਰਾ ਵੈਲਫੇਅਰ ਕਲੱਬ ਦੇ ਪ੍ਰਧਾਨ ਜੀਵਨ ਕੁਮਾਰ ਭੂਤ ਅਤੇ ਮੈਂਬਰਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਉਨ੍ਹਾਂ ਵਲੋਂ ਬਾਬਾ ਜੀ ਦੀ ਸਮਾਧ ਤੇ ਮੱਥਾ ਵੀ ਟੇਕਿਆ ਗਿਆ।