ਹੜਤਾਲ ਕਾਰਨ ਸੁਨਾਮ ’ਚ ਬੰਦ ਰਹੇ ਬੈਂਕ
ਸੁਨਾਮ ਊਧਮ ਸਿੰਘ ਵਾਲਾ, 11 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਬੈਂਕ ਮੁਲਾਜ਼ਮਾਂ ਦੀਆਂ ਵੱਖ-ਵੱਖ ਜਥੇਬੰਦੀ ਵਲੋਂ ਪੰਜ ਦਿਨਾਂ ਬੈਕਿੰਗ (ਹਫਤੇ ਵਿਚ ਪੰਜ ਦਿਨ ਕੰਮ) ਸਮੇਤ ਆਪਣੀਆਂ ਹੱਕੀ ਮੰਗਾਂ ਨੂੰ ਲੈਕੇ ਬੈਂਕਾਂ ਦੀ ਅੱਜ ਦੇਸ਼ ਵਿਆਪੀ ਹੜ੍ਹਤਾਲ ਦੌਰਾਨ ਯੂਨਾਈਟਡ ਫੋਰਮ ਆਫ਼ ਬੈਂਕ ਯੂਨੀਅਨ ਦੇ ਸੱਦੇ ਤੇ ਸੁਨਾਮ ਊਧਮ ਸਿੰਘ ਵਾਲਾ ਵਿਖੇ ਸਰਕਾਰੀ ਬੈਂਕ ਬੰਦ ਰਹੇ। ਜਿਸ ਕਾਰਨ ਬੈਕਿੰਗ ਸੇਵਾਵਾਂ ਪ੍ਰਭਾਵਿਤ ਹੋਈਆਂ ਅਤੇ ਬੈਂਕ ਖਾਤਾ ਧਾਰਕ ਆਪਣਾ ਪੈਸਿਆਂ ਦਾ ਲੈਣ-ਦੇਣ ਕਰਨ ਲਈ ਖੱਜਲ-ਖੁਵਾਰ ਹੁੰਦੇ ਰਹੇ।
ਸ
ਸੁਨਾਮ ਵਿਚ ਬੰਦ ਪਏ ਬੈਂਕ।
12-09-2026
ਸੁਨਾਮ ਊਧਮ ਸਿੰਘ ਵਾਲਾ, 11 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਬੈਂਕ ਮੁਲਾਜ਼ਮਾਂ ਦੀਆਂ ਵੱਖ-ਵੱਖ ਜਥੇਬੰਦੀ ਵਲੋਂ ਪੰਜ ਦਿਨਾਂ ਬੈਕਿੰਗ (ਹਫਤੇ ਵਿਚ ਪੰਜ ਦਿਨ ਕੰਮ) ਸਮੇਤ ਆਪਣੀਆਂ ਹੱਕੀ ਮੰਗਾਂ ਨੂੰ ਲੈਕੇ ਬੈਂਕਾਂ ਦੀ ਅੱਜ ਦੇਸ਼ ਵਿਆਪੀ ਹੜ੍ਹਤਾਲ ਦੌਰਾਨ ਯੂਨਾਈਟਡ ਫੋਰਮ ਆਫ਼ ਬੈਂਕ ਯੂਨੀਅਨ ਦੇ ਸੱਦੇ ਤੇ ਸੁਨਾਮ ਊਧਮ ਸਿੰਘ ਵਾਲਾ ਵਿਖੇ ਸਰਕਾਰੀ ਬੈਂਕ ਬੰਦ ਰਹੇ। ਜਿਸ ਕਾਰਨ ਬੈਕਿੰਗ ਸੇਵਾਵਾਂ ਪ੍ਰਭਾਵਿਤ ਹੋਈਆਂ ਅਤੇ ਬੈਂਕ ਖਾਤਾ ਧਾਰਕ ਆਪਣਾ ਪੈਸਿਆਂ ਦਾ ਲੈਣ-ਦੇਣ ਕਰਨ ਲਈ ਖੱਜਲ-ਖੁਵਾਰ ਹੁੰਦੇ ਰਹੇ।ਹੜ੍ਹਤਾਲ ਕਾਰਨ ਅੱਜ ਸਮੇਤ ਤਿੰਨ ਦਿਨ ਬੈਂਕ ਬੰਦ ਰਹਿਣ ਕਾਰਨ ਆਮ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਭਾਵੇਂ ਮੁਲਾਜ਼ਮਾਂ ਦੀ ਹੜ੍ਹਤਾਲ ਕਾਰਨ ਬੈਂਕ ਬੰਦ ਰਹੇ ਪਰ ਏ ਟੀ ਐਮ ਖੁੱਲ੍ਹੇ ਰਹੇ। ਜਥੇਬੰਦੀ ਦੇ ਆਗੂ ਵਿੱਕੀ ਅਬਦਾਲ ਨੇ ਕੇਂਦਰ ਸਰਕਾਰ ਤੋਂ ਪੰਜ ਦਿਨਾਂ ਬੈਂਕਿੰਗ ਕਰਨ,ਹੇਠਲੇ ਵਰਗ ਦੇ ਮੁਲਾਜਮਾਂ ਨੂੰ ਉੱਚ ਅਧਿਕਾਰੀਆਂ ਦੀ ਤਰਜ ਤੇ ਸਾਲ ਭਰ ਦੀ ਬੇਸਿਕ ਅਤੇ ਡੀ.ਏ. ਦੇਣ ਦੀ ਮੰਗ ਕੀਤੀ। ਜਥੇਬੰਦੀਆ ਦੇ ਆਗੂਆਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਬੈਂਕ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਦਿਨਾਂ ਵਿਚ ਅਣਮਿੱਥੇ ਸਮੇਂ ਦੇ ਲਈ ਇਹ ਹੜਤਾਲ ਕੀਤੀ ਜਾਵੇਗੀ।