12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

26 ਨੂੰ ਚੰਡੀਗੜ੍ਹ ਧਰਨੇ ਵਿਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨ ਦਾ ਕੀਤਾ ਫ਼ੈਸਲਾ <br/>

ਮੀਟਿੰਗ ਕਰਦੇ ਕਿਸਾਨ | ਤਸਵੀਰ : ਰਣਧੀਰ ਸਿੰਘ ਫੱਗੂਵਾਲਾ <br/> 23-11-2025
ਭਵਾਨੀਗੜ੍ਹ, 22 ਨਵੰਬਰ (ਰਣਧੀਰ ਸਿੰਘ ਫੱਗੂਵਾਲਾ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮੀਟਿੰਗ ਬਲਾਕ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਦੀ ਅਗਵਾਈ ਵਿਚ ਹੋਈ | ਇਸ ਸਬੰਧੀ ਬਲਾਕ ਆਗੂ ਮਨਜੀਤ ਸਿੰਘ ਘਰਾਚੋਂ, ਹਰਜਿੰਦਰ ਸਿੰਘ ਘਰਾਚੋਂ, ਕੁਲਦੀਪ ਸਿੰਘ ਬਖੋਪੀਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜਥੇਬੰਦੀ 23 ਨਵੰਬਰ ਨੂੰ ਗ਼ਦਰੀ ਗੁਲਾਬ ਕੌਰ ਦਾ 100ਵਾਂ ਸ਼ਹੀਦੀ ਦਿਵਸ ਬੀਬੀ ਗੁਲਾਬ ਕੌਰ ਦੇ ਪਿੰਡ ਬਖ਼ਸ਼ੀ ਵਾਲਾ ਵਿਖੇ ਮਨਾਇਆ ਜਾਵੇਗਾ ਜਿਸ ਵਿੱਚ ਅÏਰਤਾਂ ਸਮੇਤ ਭਾਰੀ ਗਿਣਤੀ ਲੈ ਕੇ ਜਾਣ ਲਈ ਲਾਮਬੰਦ ਕੀਤਾ | 26 ਨਵੰਬਰ ਨੂੰ ਸੰਯੁਕਤ ਕਿਸਾਨ ਮੋਰਚਾ ਆਲ ਇੰਡੀਆ ਦੇ ਸੱਦੇ ਤੇ ਸਾਰੇ ਸੂਬਿਆਂ ਦੀਆਂ ਰਾਜਧਾਨੀਆਂ ਵਿਚ ਦਿੱਲੀ ਅੰਦੋਲਨ ਦੌਰਾਨ ਰਹਿੰਦੀਆਂ ਮੰਗਾਂ ਨੂੰ ਅਤੇ ਹੋਰ ਮੰਗਾਂ ਨੂੰ ਲੈ ਕੇ ਇੱਕ ਦਿਨ ਦੇ ਧਰਨੇ 'ਤੇ ਜਾਣ ਦਾ ਫੈਸਲਾ ਕਰਦਿਆਂ ਚੰਡੀਗੜ੍ਹ ਦੇ 34 ਸੈਕਟਰ ਵਿਖੇ ਵੱਡਾ ਇਕੱਠ ਕਰਕੇ ਧਰਨਾ ਦਿੱਤਾ ਜਾਵੇਗਾ | ਜਿਸ ਵਿਚ ਸ਼ਾਮਿਲ ਹੋਣ ਲਈ ਆਗੂਆਂ ਨੂੰ ਬੱਸਾਂ ਭਰ ਕੇ ਲਿਜਾਣਾ ਦਾ ਸੱਦਾ ਦਿੱਤਾ | ਉਕਤ ਕਿਸਾਨ ਆਗੂਆਂ ਨੇ ਦੱਸਿਆ ਕਿ ਪਿੰਡ ਸੰਤੋਖਪੁਰਾ ਵਿਖੇ ਭਾਰਤ ਮਾਲਾ ਪ੍ਰੋਜੈਕਟ ਤੇ ਜਥੇਬੰਦੀ ਵੱਲੋਂ ਪੱਕਾ ਮੋਰਚਾ ਲਗਾਇਆ ਹੋਇਆ ਹੈ, ਦੀ ਜ਼ਿਲ੍ਹਾ ਸੰਗਰੂਰ ਦੇ ਐਸ.ਐਸ.ਪੀ. ਅਤੇ ਡੀ.ਸੀ. ਨਾਲ ਮੀਟਿੰਗ ਹੋਣ ਜਾਣ 'ਤੇ ਕੰਮ ਚਲਾਉਣ ਦੀ ਸਹਿਮਤੀ ਦੇ ਦਿੱਤੀ ਹੈ ਅਤੇ ਕਿਸਾਨਾਂ ਦਾ ਮਸਲਾ ਹੱਲ ਹੋਣ ਤੱਕ ਮੋਰਚਾ ਸੜਕ ਦੀ ਇੱਕ ਸਾਈਡ 'ਤੇ ਜਾਰੀ ਰਹੇਗਾ |

ਪਿਛਲੀ ਖ਼ਬਰ ਸਲਾਇਟ ਵਿਦਿਆਰਥੀਆਂ ਨੇ ਏਕਤਾ ਮਾਰਚ ਕੱਢਿਆ <br/> ਅਗਲੀ ਖ਼ਬਰ ਰੋਲ ਨੰਬਰ ਨਾ ਮਿਲਣ ਦੇ ਰੋਸ ਵਜੋਂ ਸਰਕਾਰੀ ਰਣਬੀਰ ਕਾਲਜ ਦੇ ਵਿਦਿਆਰਥੀ ਐਸ.ਡੀ.ਐਮ. ਕੋਲ ਪੁੱਜੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।