12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਰੋਲ ਨੰਬਰ ਨਾ ਮਿਲਣ ਦੇ ਰੋਸ ਵਜੋਂ ਸਰਕਾਰੀ ਰਣਬੀਰ ਕਾਲਜ ਦੇ ਵਿਦਿਆਰਥੀ ਐਸ.ਡੀ.ਐਮ. ਕੋਲ ਪੁੱਜੇ <br/>

ਐਸ.ਡੀ.ਐਮ. ਸੰਗਰੂਰ ਨੂੰ ਮਿਲ ਕੇ ਬਾਹਰ ਆ ਕੇ ਵਿਦਿਆਰਥੀ ਗੱਲਬਾਤ ਕਰਦੇ ਹੋਏ | ਤਸਵੀਰ: ਮੁਕੇਸ਼ ਕੁਮਾਰ <br/> 23-11-2025
ਸੰਗਰੂਰ, 22 ਨਵੰਬਰ (ਅਮਨਦੀਪ ਸਿੰਘ ਬਿੱਟਾ) - ਸਰਕਾਰੀ ਰਣਬੀਰ ਕਾਲਜ ਸੰਗਰੂਰ ਦੇ ਵਿਦਿਆਰਥੀ ਅੱਜ ਵੱਡੀ ਗਿਣਤੀ ਵਿਚ ਇਕੱਤਰ ਹੋ ਕੇ ਐਸ.ਡੀ.ਐਮ. ਸੰਗਰੂਰ ਨੂੰ ਮਿਲੇ | ਫ਼ੀਸ ਭਰਨ ਦਾ ਦਾਅਵਾ ਕਰਦਿਆਂ ਵਿਦਿਆਰਥੀਆਂ ਨੇ ਕਿਹਾ ਕਿ ਕਾਲਜ ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਰੋਲ ਨੰਬਰ ਜਾਰੀ ਨਹੀਂ ਕੀਤੇ ਜਾ ਰਹੇ ਹਨ ਅਤੇ ਜੁਰਮਾਨੇ ਵਜੋਂ 20 ਹਜ਼ਾਰ ਤੋਂ 25 ਹਜ਼ਾਰ ਦੀ ਮੰਗ ਕੀਤੀ ਜਾ ਰਹੀ ਹੈ | ਕਾਲਜ ਦੇ ਬੀ.ਏ. ਭਾਗ ਦੂਜਾ, ਤੀਜਾ ਬੀ.ਐਸ.ਸੀ., ਬੀ.ਕਾਮ. ਦੇ ਵੱਖ-ਵੱਖ ਵਿਦਿਆਰਥੀਆਂ ਜਿੰਨਾ ਦੀ ਗਿਣਤੀ 70 ਤੋਂ 80 ਦੇ ਕਰੀਬ ਦੱਸੀ ਜਾ ਰਹੀ ਹੈ ਦਾ ਕਹਿਣਾ ਹੈ ਕਿ ਉਨ੍ਹਾਂ ਪਾਸ ਫ਼ੀਸ ਭਰਨ ਦੀ ਸਲਿਪਾਂ ਵੀ ਹਨ ਪਰ ਹੁਣ ਕਾਲਜ ਪ੍ਰਸ਼ਾਸਨ ਉਨ੍ਹਾਂ ਨੂੰ ਰੋਲ ਨੰਬਰ ਜਾਰੀ ਨਹੀਂ ਕਰ ਰਿਹਾ ਹੈ ਜਿਸ ਕਾਰਨ ਉਨ੍ਹਾਂ ਦਾ ਭਵਿੱਖ ਖ਼ਤਰੇ ਵਿਚ ਹੈ | ਵਿਦਿਆਰਥੀ ਜਿੰਨਾ ਵਿਚ ਗੁਰਪ੍ਰੀਤ ਕੌਰ, ਹਰਪ੍ਰੀਤ ਕੌਰ, ਸੁਖਪ੍ਰੀਤ ਕੌਰ, ਖੁਸ਼ਪ੍ਰੀਤ ਕੌਰ, ਜੋਤੀ, ਲਵਪ੍ਰੀਤ ਕੌਰ, ਮਨਦੀਪ ਕੌਰ, ਸਿਮਰਜੀਤ ਕੌਰ, ਜਸ਼ਨ ਕੌਰ, ਹਰਜਿੰਦਰ ਕੌਰ, ਜਗਜੀਤ ਕੌਰ, ਹਰਜੋਤ, ਨੀਲਮ ਸ਼ਰਮਾ, ਲਖਵਿੰਦਰ ਸਿੰਘ ਆਦਿ ਸ਼ਾਮਲ ਸਨ ਨੇ ਜ਼ਿਲ੍ਹਾ ਅਧਿਕਾਰੀ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਰੋਲ ਨੰਬਰ ਤੁਰੰਤ ਜਾਰੀ ਕੀਤੇ ਜਾਣ ਤਾਂ ਜੋ ਉਨ੍ਹਾਂ ਦੇ ਭਵਿੱਖ ਸੁਰੱਖਿਅਤ ਰਹਿ ਸਕੇ | ਦੂਜੇ ਪਾਸੇ ਕਾਲਜ ਪਿ੍ੰਸੀਪਲ ਨਾਲ ਸੰਪਰਕ ਨਾ ਹੋ ਸਕਿਆ ਪਰ ਕਾਲਜ ਦੇ ਕਲੈਰੀਕਲ ਸਟਾਫ਼ ਦੇ ਅਧਿਕਾਰੀ ਹਰਦੀਪ ਸਿੰਘ ਨੇ ਕਿਹਾ ਕਿ ਰੋਲ ਨੰਬਰ ਜਿੰਨਾ ਕੁੱਝ ਵਿਦਿਆਰਥੀਆਂ ਦੇ ਜਾਰੀ ਨਹੀਂ ਹੋਏ ਹਨ, ਉਹ ਮਸਲਾ ਉਨ੍ਹਾਂ ਦੇ ਕੇਸ ਕਨਫਰਮ ਨਾ ਕਰਵਾਉਣ ਸਬੰਧੀ ਹੈ | ਉਨ੍ਹਾਂ ਕਿਹਾ ਕਿ ਇਹ ਵਿਦਿਆਰਥੀ ਸਕਾਲਰਸ਼ਿਪ ਨਾਲ ਸਬੰਧਿਤ ਹਨ ਅਤੇ ਉਨ੍ਹਾਂ ਕਾਲਜ ਬੋਰਡ ਉੱਤੇ 3 ਜੁਲਾਈ 2025 ਨੂੰ ਪਹਿਲਾ ਨੋਟਿਸ, ਦੂਜਾ ਨੋਟਿਸ 15 ਅਕਤੂਬਰ, ਤੀਜਾ ਨੋਟਿਸ 4 ਨਵੰਬਰ ਨੂੰ ਅਤੇ ਚੌਥਾ ਨੋਟਿਸ 10 ਨਵੰਬਰ ਨੂੰ ਪਿ੍ੰਸੀਪਲ ਦੇ ਦਸਤਖਤਾਂ ਹੇਠ ਲਗਾਇਆ ਸੀ | ਬਹੁਤੇ ਵਿਦਿਆਰਥੀਆਂ ਨੇ ਆਪਣਾ ਕੇਸ ਕਨਫਰਮ ਕਰਵਾ ਲਿਆ ਪਰ ਕੁੱਝ ਵਿਦਿਆਰਥੀਆਂ ਨੇ ਆਪਣਾ ਰਿਕਾਰਡ ਕਨਫਰਮ ਨਹੀ ਕਰਵਾਇਆ ਜਿਸ ਕਾਰਨ ਇਹ ਸਮੱਸਿਆ ਪੈਦਾ ਹੋ ਗਈ ਹੈ | ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਕੰਟਰੋਲਰ ਨੂੰ ਲਿਖ ਕੇ ਭੇਜਿਆ ਹੈ ਕਿ ਰਹਿੰਦੇ ਵਿਦਿਆਰਥੀਆਂ ਦੇ ਕੇਸਾਂ ਨੂੰ ਪਹਿਲ ਦੇ ਆਧਾਰ ਉੱਤੇ ਹੱਲ ਕਰਵਾਇਆ ਜਾਵੇ | ਹੁਣ ਦੇਖਣ ਇਹ ਹੋਵੇਗਾ ਕਿ ਰੋਲ ਨੰਬਰਾਂ ਦੀ ਆਸ ਲਗਾਈ ਬੈਠੇ ਇੰਨਾ ਵਿਦਿਆਰਥੀਆਂ ਦਾ ਅਗਲਾ ਭਵਿੱਖ ਕੀ ਹੋਵੇਗਾ |

ਪਿਛਲੀ ਖ਼ਬਰ 26 ਨੂੰ ਚੰਡੀਗੜ੍ਹ ਧਰਨੇ ਵਿਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨ ਦਾ ਕੀਤਾ ਫ਼ੈਸਲਾ <br/> ਅਗਲੀ ਖ਼ਬਰ ਪੁਰਾਣੀ ਪੈਨਸ਼ਨ ਬਹਾਲੀ ਦੇ ਅਧੂਰੇ ਨੋਟੀਫ਼ਿਕੇਸ਼ਨ ਦੀਆਂ ਕਾਪੀਆਂ ਫੂਕ ਕੇ ਕੀਤੀ ਨਾਅਰੇਬਾਜ਼ੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।