ਸੰਗਰੂਰ, 18 ਨਵੰਬਰ (ਅਮਨਦੀਪ ਸਿੰਘ ਬਿੱਟਾ)-ਸਰਕਾਰੀ ਰਣਬੀਰ ਕਾਲਜ ਵਿਖੇ ਪਿ੍ੰਸੀਪਲ ਪ੍ਰੋਫੈਸਰ ਰੋਮੀ ਗਰਗ ਦੀ ਰਹਿਨੁਮਾਈ ਹੇਠ ਬੈਸਟ ਆਉਟ ਆਫ ਵੇਸਟ ਸੁਸਾਇਟੀ ਦੇ ਕਨਵੀਨਰ ਮੈਡਮ ਨਿਰਮਲ ਦੀ ਅਗਵਾਈ ਵਿਚ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਵਿਦਿਆਰਥੀਆਂ ਨੂੰ ਟੁੱਟੀਆਂ ਫੁੱਟੀਆਂ ਚੀਜ਼ਾਂ ਦੀ ਵਰਤੋਂ ਕਰਕੇ ਸੁੰਦਰ ਅਤੇ ਉਪਯੋਗੀ ਚੀਜ਼ਾਂ ਬਣਾਉਣ ਦੀ ਸਿਖਲਾਈ ਦਿੱਤੀ ਗਈ | ਕਾਲਜ ਦੇ ਵਿਦਿਆਰਥੀ ਅਤੇ ਸੁਸਾਇਟੀ ਦੇ ਪੁਰਾਣੇ ਮੈਂਬਰਾਂ ਜਸ਼ਨਦੀਪ, ਨਿਸ਼ੀਕਾ ਅਤੇ ਰਮਨਦੀਪ ਵਲੋਂ ਇਹ ਸਿਖਲਾਈ ਪ੍ਰਦਾਨ ਕੀਤੀ ਗਈ | ਸੁਸਾਇਟੀ ਦੇ ਇੰਚਾਰਜ ਮੈਡਮ ਨਿਰਮਲ ਨੇ ਦੱਸਿਆ ਕਿ ਤਕਰੀਬਨ 45 ਵਿਦਿਆਰਥੀਆਂ ਨੇ ਇਸ ਵਰਕਸ਼ਾਪ ਵਿਚ ਭਾਗ ਲਿਆ ਅਤੇ ਦਿੱਤੀ ਸਿਖਲਾਈ ਨਾਲ ਆਪਣੀ ਜਾਣਕਾਰੀ ਵਿੱਚ ਵਾਧਾ ਕੀਤਾ | ਪਿ੍ੰਸੀਪਲ ਪ੍ਰੋ. ਰੋਮੀ ਗਰਗ ਨੇ ਆਪਣੇ ਸੰਬੋਧਨ ਵਿਚ ਵਿਦਿਆਰਥੀਆਂ ਨੂੰ ਸ਼ੁੱਭ ਇੱਛਾਵਾਂ ਦਿੰਦੇ ਹੋਏ ਆਪਣੇ ਆਲ਼ੇ ਦੁਆਲੇ ਨੂੰ ਸਾਫ਼ ਰੱਖਣ ਅਤੇ ਬੇਕਾਰ ਸਮਝ ਕੇ ਸੁੱਟੀਆਂ ਚੀਜ਼ਾਂ ਦੀ ਮੁੜ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ | ਮੰਚ ਸੰਚਾਲਨ ਕਰਦਿਆਂ ਮੈਡਮ ਨਿਰਮਲ ਨੇ ਪਹੁੰਚੇ ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ | 3 ਘੰਟਿਆਂ ਦੀ ਸਿਖਲਾਈ ਤੋਂ ਬਾਅਦ ਵਿਦਿਆਰਥੀਆਂ ਨੇ ਬੇਕਾਰ ਸਾਮਾਨ ਤੋਂ ਉਪਯੋਗੀ ਅਤੇ ਖ਼ੂਬਸੂਰਤ ਚੀਜ਼ਾਂ ਬਣਾ ਕੇ ਪੇਸ਼ ਕੀਤੀਆਂ | ਇਸ ਮੌਕੇ ਡਾ. ਰਾਜਵਿੰਦਰ, ਡਾ. ਸੀਮਾ, ਡਾ. ਸੁਧੀ , ਮੈਡਮ ਹਰਵਿੰਦਰ, ਡਾ. ਮਨਦੀਪ ਕੌਰ, ਡਾ. ਗੁਲਸ਼ਨਦੀਪ, ਡਿੰਪੀ ਗੁਪਤਾ, ਡਾ. ਰੇਣੁਕਾ ਬਜਾਜ, ਮੈਡਮ ਇੰਦਰ ਜੀਤ, ਪ੍ਰਭਜੋਤ ਕੌਰ, ਅਨਮ ਚੌਹਾਨ ਆਦਿ ਹਾਜ਼ਰ ਸਨ |