16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਸਾਢੇ 13 ਕਰੋੜ ਦੇ ਚੱਲ ਰਹੇ ਵਿਕਾਸ ਕਾਰਜਾਂ ਨਾਲ ਸ਼ਹਿਰ ਦੀ ਬਦਲੀ ਜਾ ਰਹੀ ਹੈ ਨੁਹਾਰ-ਪ੍ਰਧਾਨ ਟੋਨੀ

ਅਜੀਤ ਡੈਸਕ 07-11-2025
ਸੁਨਾਮ ਊਧਮ ਸਿੰਘ ਵਾਲਾ, 6 ਨਵੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਸੁਨਾਮ ਨਗਰ ਕੌਂਸਲ ਵੱਲੋਂ ਸੁਨਾਮ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਕਰੋੜਾ ਰੁਪਏ ਦੇ ਵਿਕਾਸ ਕਾਰਜ ਵਿੱਢੇ ਹੋਏ ਹਨ¢ ਅੱਜ ਕੰਮਾਂ ਦੇ ਨਵੇਂ ਵਰਕ ਆਰਡਰ ਕੱਟਣ ਸਮੇਂ ਨਗਰ ਕÏਸਲ ਦੇ ਪ੍ਰਧਾਨ ਨਿਸ਼ਾਨ ਸਿੰਘ ਟੋਨੀ ਨੇ ਦੱਸਿਆ ਕਿ ਕੈਬਨਿਟ ਮੰਤਰੀ ਅਮਨ ਅਰੋੜਾ ਜੀ ਦੀ ਰਹਿਨੁਮਾਈ ਹੇਠ ਨਗਰ ਕੌਂਸਲ ਵੱਲੋਂ ਸੁਨਾਮ ਸ਼ਹਿਰ ਦੇ ਸਮੁੱਚੇ ਵਾਰਡਾਂ ਵਿੱਚ ਗਲੀਆਂ, ਨਾਲੀਆ, ਸੀਵਰੇਜ਼ ਆਦਿ ਦੇ ਕਰੀਬ ਸਾਢੇ 13 ਕਰੋੜ ਦੇ ਵਿਕਾਸ ਕਾਰਜ ਸ਼ੁਰੂ ਕੀਤੇ ਹੋਏ ਹਨ¢ ਕੁਝ ਕੰਮ ਮੁਕੰਮਲ ਹੋ ਗਏ ਹਨ, ਕੁਝ ਚੱਲ ਰਹੇ ਹਨ ਤੇ ਬਾਕੀ ਅੱਜ 5 ਕਰੋੜ ਦੇ ਕਰੀਬ ਨਵੇਂ ਵਰਕ ਆਰਡਰ ਕੱਟੇ ਗਏ ਹਨ¢ ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਸਾਫ਼ ਸਫ਼ਾਈ ਦੇ ਪ੍ਰਬੰਧਾ ਵੱਲ ਖਾਸ ਧਿਆਨ ਦਿੱਤਾ ਜਾ ਰਿਹਾ ਅਤੇ ਸ਼ਹਿਰ ਦੇ ਹਰ ਵਾਰਡ ਵਿੱਚ ਨਿਕਾਸੀ ਨਾਲੀਆ ਨੂੰ ਅੰਡਰ ਗਰਾਉਂਡ ਕੀਤਾ ਜਾ ਰਿਹਾ ਹੈ¢ ਪ੍ਰਧਾਨ ਟੋਨੀ ਨੇ ਦੱਸਿਆ ਕਿ ਸੁਨਾਮ ਦੇ ਸਾਰੇ ਨਗਰ ਕੌਂਸਲਰ ਸ਼ਹਿਰ ਦੇ ਵਿਕਾਸ ਲਈ ਇਕਜੁੱਟ ਹਨ ਅਤੇ ਸਾਰਿਆ ਵੱਲੋਂ ਮੈਨੂੰ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ¢ ਜਲਦੀ ਹੀ ਸ਼ਹਿਰ ਵਿੱਚ ਹੋਰ ਵੀ ਵੱਡੇ ਪੱਧਰ 'ਤੇ ਵਿਕਾਸ ਕਾਰਜ ਆਰੰਭੇ ਜਾਣਗੇ¢ ਇਸ ਮÏਕੇ ਵੱਡੀ ਗਿਣਤੀ ਵਿੱਚ ਨਗਰ ਕੌਂਸਲਰ ਅਤੇ ਰਾਜ ਕੁਮਾਰ ਜੇ ਈ ਮÏਜੂਦ ਸਨ¢

ਪਿਛਲੀ ਖ਼ਬਰ ਭੁੱਲਰਹੇੜੀ ਦਾ ਗੁਰਦੁਆਰਾ ਕਮੇਟੀ ਧੂਰੀ ਵਲੋਂ ਸਨਮਾਨ <br/> ਅਗਲੀ ਖ਼ਬਰ ਵਿਰਾਸਤ-ਏ-ਸਭਾ ਸਰੌਦ ਵਿਖੇ 28 ਤੇ 29 ਨਵੰਬਰ ਨੂੰ-ਜਥੇਦਾਰ ਸਰੌਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।