16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਭੁੱਲਰਹੇੜੀ ਦਾ ਗੁਰਦੁਆਰਾ ਕਮੇਟੀ ਧੂਰੀ ਵਲੋਂ ਸਨਮਾਨ <br/>

ਧੂਰੀ ਵਿਖੇ ਸਨਮਾਨ ਪ੍ਰਾਪਤ ਕਰਦੇ ਹੋਏ ਸਟੇਟ ਅਵਾਰਡੀ ਅਧਿਆਪਕ ਜਸਵਿੰਦਰ ਸਿੰਘ ਭੁੱਲਰਹੇੜੀ | ਤਸਵੀਰ: ਸੁਖਵੰਤ ਸਿੰਘ ਭੁੱਲਰ <br/> 07-11-2025
ਧੂਰੀ, 6 ਨਵੰਬਰ (ਸੁਖਵੰਤ ਸਿੰਘ ਭੁੱਲਰ) - ਇੱਥੇ ਗੁਰਦੁਆਰਾ ਸੰਗਤਸਰ ਵਿਖੇ ਧਾਰਮਿਕ ਸਮਾਗਮ ਦੌਰਾਨ ਗੁਰਦੁਆਰਾ ਕਮੇਟੀ ਨੇ ਹਾਲ ਹੀ ਦੌਰਾਨ ਪੰਜਾਬ ਸਰਕਾਰ ਤੋਂ ਸਟੇਟ ਅਵਾਰਡ ਪ੍ਰਾਪਤ ਕਰਨ ਉੱਦਮੀ ਤੇ ਉਤਸ਼ਾਹੀ ਅਧਿਆਪਕ ਜਸਵਿੰਦਰ ਸਿੰਘ ਭੁੱਲਰਹੇੜੀ ਦਾ ਸਨਮਾਨ ਕੀਤਾ | ਵਰਨਣਯੋਗ ਹੈ ਕਿ ਧੂਰੀ ਦੇ ਵਸਨੀਕ ਉਕਤ ਅਧਿਆਪਕ ਗੁਰਦੁਆਰਾ ਕਮੇਟੀ ਦੇ ਮੋਹਰੀ ਤੇ ਸਰਗਰਮ ਮੈਂਬਰਾਂ ਵਿਚ ਸ਼ੁਮਾਰ ਹਨ ਅਤੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਬੁਟਾਹਿਰੀ ਵਿਖੇ ਪੜ੍ਹਾਉਂਦੇ ਹੋਏ ਉਨ੍ਹਾਂ ਸਟੇਟ ਅਵਾਰਡ ਲਿਆ ਹੈ | ਕਮੇਟੀ ਦੇ ਸਕੱਤਰ ਦਰਸ਼ਨ ਸਿੰਘ ਭਸੌੜ, ਕੌਂਸਲਰ ਭੁਪਿੰਦਰ ਸਿੰਘ, ਤੇਜਵਿੰਦਰ ਸਿੰਘ ਧਾਲੀਵਾਲ ਅਤੇ ਅਧਿਆਪਕ ਦਲ ਪੰਜਾਬ ਦੇ ਆਗੂ ਅਵਤਾਰ ਸਿੰਘ ਢਢੋਗਲ ਨੇ ਸਨਮਾਨ ਕਰਨ ਉਪਰੰਤ ਦੱਸਿਆ ਕਿ ਆਮ ਅਧਿਆਪਕ ਲਈ ਸਟੇਟ ਅਵਾਰਡ ਦਾ ਸੁਪਨਾ ਲੈਣਾ ਵੀ ਮੁਸ਼ਕਿਲ ਹੈ ਅਤੇ ਇਸ ਪ੍ਰਾਪਤ ਕਰਨ ਲਈ ਬਹੁਤ ਘਾਲਣਾ ਘਾਲਣੀ ਪੈਂਦੀ ਹੈ | ਅਧਿਆਪਕ ਆਗੂ ਅਵਤਾਰ ਸਿੰਘ ਢਢੋਗਲ ਨੇ ਇਸ ਵੱਕਾਰੀ ਅਵਾਰਡ ਦੀ ਪ੍ਰਾਪਤੀ ਲਈ ਜਸਵਿੰਦਰ ਸਿੰਘ ਭੁੱਲਰਹੇੜੀ ਨੂੰ ਮੁਬਾਰਕਬਾਦ ਦਿੰਦਿਆਂ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਦੇ ਨਾਲ-ਨਾਲ ਭਵਿੱਖ ਵਿਚ ਵਿਦਿਆਰਥੀਆਂ ਅਤੇ ਸਮਾਜ ਦੇ ਲੋੜਵੰਦ ਲੋਕਾਂ ਲਈ ਅਗਾਂਹਵਧੂ ਕਾਰਜ ਕਰਨ ਦੀ ਰਵਾਇਤ ਨੂੰ ਜਾਰੀ ਰੱਖਣ ਲਈ ਪ੍ਰੇਰਿਆ |

ਪਿਛਲੀ ਖ਼ਬਰ ਜੱਸੀ ਕਰਤਾਰਪੁਰਾ ਨੇ ਬਿਹਾਰ ਦੇ ਦਰਭੰਗਾ ਜ਼ਿਲ੍ਹੇ ਦੇ ਪੰਜ ਹਲਕਿਆਂ ਵਿਚ ਚੋਣ ਪ੍ਰਚਾਰ ਦੀ ਸੰਭਾਲੀ ਕਮਾਨ <br/> ਅਗਲੀ ਖ਼ਬਰ ਸਾਢੇ 13 ਕਰੋੜ ਦੇ ਚੱਲ ਰਹੇ ਵਿਕਾਸ ਕਾਰਜਾਂ ਨਾਲ ਸ਼ਹਿਰ ਦੀ ਬਦਲੀ ਜਾ ਰਹੀ ਹੈ ਨੁਹਾਰ-ਪ੍ਰਧਾਨ ਟੋਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।