ਅਮਰਗੜ੍ਹ, 6 ਨਵੰਬਰ (ਜਤਿੰਦਰ ਮੰਨਵੀ, ਪਵਿੱਤਰ ਸਿੰਘ)-ਲੋਕਾਂ ਦੀ ਸਿਹਤ ਸੰਭਾਲ ਨੂੰ ਹੋਰ ਮਜ਼ਬੂਤ ਕਰਨ ਲਈ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਦੇ ਭਰਾ ਸੀਨੀਅਰ ਆਪ ਆਗੂ ਕੁਲਵੰਤ ਸਿੰਘ ਗੱਜਣਮਾਜਰਾ ਅਤੇ ਵਿਧਾਇਕ ਦੇ ਨਿੱਜੀ ਸਕੱਤਰ ਰਾਜੀਵ ਕੁਮਾਰ ਤੋਗਾਹੇੜੀ ਵਲੋਂ ਅਮਰਗੜ੍ਹ ਆਮ ਆਦਮੀ ਪਾਰਟੀ ਦਫ਼ਤਰ ਵਿਖੇ ਸੱਤ ਨਵਨਿਯੁਕਤ ਆਸ਼ਾ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ | ਇਸ ਮੌਕੇ ਆਗੂਆਂ ਨੇ ਆਸ਼ਾ ਵਰਕਰਾਂ ਨੂੰ ਨਸੀਹਤ ਦਿੱਤੀ ਕਿ ਉਹ ਇਮਾਨਦਾਰੀ, ਸਮਰਪਣ ਅਤੇ ਸਹਿਯੋਗ ਦੀ ਭਾਵਨਾ ਨਾਲ ਗਰਭਵਤੀ ਮਹਿਲਾਵਾਂ ਅਤੇ ਬੱਚਿਆਂ ਦੀ ਭਲਾਈ ਲਈ ਆਪਣੀ ਸੇਵਾ ਨਿਭਾਉਣ | ਨਵ ਨਿਯੁਕਤ ਆਸ਼ਾ ਵਰਕਰਾਂ ਅਮਨਪ੍ਰੀਤ ਕੌਰ ਛੋਕਰਾਂ, ਸਤਵਿੰਦਰ ਕੌਰ ਮੋਰਾਂਵਾਲੀ, ਕਮਲਜੀਤ ਕੌਰ ਸਰੌਦ, ਰਾਣੋ ਭੜੀ ਮਾਨਸਾ, ਅਮਨਜੋਤ ਕੌਰ ਮੰਨਵੀ, ਨਿਸ਼ਾ ਰਾਣੀ ਬਾਗੜੀਆਂ ਅਤੇ ਇੰਦਰਪਾਲ ਕੌਰ ਹਥਨ ਨੇ ਭਰੋਸਾ ਦਵਾਇਆ ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰੇ ਜਜ਼ਬੇ ਅਤੇ ਤਨਦੇਹੀ ਨਾਲ ਨਿਭਾਉਣਗੀਆਂ | ਇਸ ਮੌਕੇ ਰਣਬੀਰ ਸਿੰਘ ਢੰਡੇ, ਗੁਰਪ੍ਰੀਤ ਸਿੰਘ ਭੜੀ ਮਾਨਸਾ, ਕੁਲਵਿੰਦਰ ਸਿੰਘ ਸੁਪਰਵਾਈਜ਼ਰ, ਰਾਜ ਭਿੰਦਰ ਸਿੰਘ ਹਥਨ, ਵਿਕਰਮ ਸਿੰਘ, ਪਰਵਿੰਦਰ ਸਿੰਘ ਸਮੇਤ ਕਈ ਹੋਰ ਵਰਕਰ ਮੌਜੂਦ ਸਨ |