15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਪੰਜਾਬ ਦੇ ਨਾਮਵਰ ਕੱਵਾਲ ਕਰਾਮਤ ਅਲੀ ਫਕੀਰ ਦੀ ਨਮਾਜ਼-ਏ-ਜਨਾਜ਼ਾ ਵਿਚ ਹਜ਼ਾਰਾਂ ਲੋਕਾਂ ਨੇ ਕੀਤੀ ਸ਼ਿਰਕਤ <br/>

ਅਜੀਤ ਡੈਸਕ 07-11-2025
ਮਲੇਰਕੋਟਲਾ, 6 ਨਵੰਬਰ (ਮੁਹੰਮਦ ਹਨੀਫ਼ ਥਿੰਦ) - ਪੰਜਾਬ ਦੇ ਨਾਮਵਰ ਕੱਵਾਲ ਜਨਾਬ ਕਰਾਮਤ ਅਲੀ ਫਕੀਰ ਮਲੇਰਕੋਟਲਾ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਸੀ | ਉਨ੍ਹਾਂ ਦੇ ਹੋਏ ਇਸ ਦਿਹਾਂਤ ਤੇ ਸੰਗੀਤ ਜਗਤ, ਉਨ੍ਹਾਂ ਦੇ ਸਰੋਤਿਆਂ ਅਤੇ ਇਲਾਕੇ ਭਰ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ | ਪਰਿਵਾਰ ਤੋਂ ਮਿਲੀ ਜਾਣਕਾਰੀ ਮੁਤਾਬਕ ਕੱਵਾਲ ਜਨਾਬ ਕਰਾਮਤ ਅਲੀ ਫ਼ਕੀਰ ਦੀ ਨਮਾਜ਼-ਏ-ਜ਼ਨਾਜ਼ਾ ਵਿਚ ਵੱਡੀ ਗਿਣਤੀ ਵਿਚ ਸਿਆਸੀ, ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਨਮਾਜ਼ ਏ ਜਨਾਜ਼ਾ ਵਿਚ ਸ਼ਿਰਕਤ ਕੀਤੀ | ਇਸ ਮੌਕੇ ਸੂਫ਼ੀਕਾਰ ਸਤੀਸ਼ ਕੁਮਾਰ ਦਰਦੀ, ਗਾਇਕ ਵਨੀਤ ਖਾਨ ਪਟਿਆਲਾ, ਸ਼ੌਕਤ ਅਲੀ ਦੀਵਾਨਾ ਪਟਿਆਲਾ, ਸਰਦਾਰ ਅਲੀ ਮਤੋਈ, ਪੀਰ ਜੀ ਨਿਸਾਰ ਅਹਿਮਦ ਸਾਬਰੀ, ਮੀਆਂ ਸ਼ੇਰ ਮੁਹੰਮਦ ਪਰਿਵਾਰ (ਕਲਿਆਣ ਸ਼ਰੀਫ਼), ਜ਼ਮੀਰ ਅਲੀ ਜ਼ਮੀਰ, ਪਰਮਜੀਤ ਸ਼ਾਹ (ਧਨਾਂਸੂ ਵਾਲੇ), ਬਾਈ ਹਰਬੰਸ ਲਾਲ (ਭੰਡੌਰ), ਉਦੇਸੀਆਂ ਸ਼ਰੀਫ (ਆਦਮਪੁਰ), ਬਾਬਾ ਜੁਮਲੇ ਸ਼ਾਹ ਦਰਬਾਰ ਕਮੇਟੀ, ਸ਼ਹਿਨਸ਼ਾਹ ਵਲੀ ਸਰਕਾਰ ਲੁਧਿਆਣਾ ਦੀ ਕਮੇਟੀ, ਬੂਟੇ ਸ਼ਾਹ ਸਾਬਰੀ ਅਮਲੋਹ, ਨੰਬਰਦਾਰ ਮੁਹੰਮਦ ਇਕਬਾਲ ਖਾਨ, ਦਰਬਾਰ ਗੱਜੂ ਸ਼ਾਹ ਕਮੇਟੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕਾਂ ਨੇ ਨਮਾਜ਼ ਏ ਜਨਾਜ਼ਾ ਵਿਚ ਸ਼ਿਰਕਤ ਕਰ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ |

ਪਿਛਲੀ ਖ਼ਬਰ ਸੰਗਰੂਰ ਨੂੰ ਨਗਰ ਨਿਗਮ ਦਾ ਦਰਜਾ ਨਾ ਮਿਲਣਾ 'ਆਪ' ਸਰਕਾਰ ਦੀ ਨਾਕਾਮੀ-ਕਰਮ ਲਹਿਲ <br/> ਅਗਲੀ ਖ਼ਬਰ ਆਕਸਫੋਰਡ ਸਕੂਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।