17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਨਿਰਮਲ ਆਸ਼ਰਮ ਵਲੋਂ ਘਿਓ ਦੇ ਦੀਵੇ ਜਗਾਉਣ ਅਤੇ ਬੂਟੇ ਲਗਾ ਕੇ ਗਰੀਨ ਦੀਵਾਲੀ ਮਨਾਉਣ ਦਾ ਸੱਦਾ <br/>

ਅਜੀਤ ਡੈਸਕ 20-10-2025
ਅਹਿਮਦਗੜ੍ਹ, 19 ਅਕਤੂਬਰ (ਰਣਧੀਰ ਸਿੰਘ ਮਹੋਲੀ) - ਸਮਾਜ ਸੇਵੀ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਵਾਤਾਵਰਨ ਦੀ ਸ਼ੁੱਧਤਾ ਪ੍ਰਤੀ ਲੋਕਾਂ ਨੂੰ ਜਾਗਰੂਕ ਕਰ ਰਹੀ ਸੰਸਥਾ ਗੁਰਮਤਿ ਸੇਵਾ ਸੋਸਾਇਟੀ ਨਿਰਮਲ ਆਸ਼ਰਮ ਜੰਡਾਲੀ ਖ਼ੁਰਦ ਵਲੋਂ ਪਟਾਕੇ ਚਲਾਉਣ ਦੇ ਵਧ ਰਹੇ ਰੁਝਾਨ ਕਾਰਨ ਪ੍ਰਦੂਸ਼ਿਤ ਅਤੇ ਪਲੀਤ ਹੋ ਰਹੇ ਵਾਤਾਵਰਨ 'ਤੇ ਚਿੰਤਾ ਪ੍ਰਗਟ ਕਰਦਿਆਂ ਸੰਗਤ ਨੂੰ ਦਿਵਾਲੀ ਸਮੇਤ ਸਾਰੇ ਤਿਉਹਾਰ ਪ੍ਰਦੂਸ਼ਣ ਰਹਿਤ ਮਨਾਉਣ ਦਾ ਸੱਦਾ ਦਿੱਤਾ | ਸੋਸਾਇਟੀ ਦੇ ਮੁਖੀ ਗਿਆਨੀ ਗਗਨਦੀਪ ਸਿੰਘ ਨਿਰਮਲੇ ਨੇ ਜਾਗਰੂਕ ਕਰਦਿਆਂ ਕਿਹਾ ਕਿ ਹਰ ਖੁਸ਼ੀ ਨੂੰ ਪਟਾਕੇ ਚਲਾ ਕੇ ਹੀ ਮਨਾਉਣਾ ਜ਼ਰੂਰੀ ਨਹੀਂ | ਆਪਣੇ ਆਸ ਪਾਸ ਇਲਾਕੇ ਦੇ ਜ਼ਰੂਰਤਮੰਦ ਲੋਕਾਂ ਦੀ ਕੱਪੜੇ, ਆਰਥਿਕ ਸਹਾਇਤਾ ਅਤੇ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਕੀਤੀ ਜਾਵੇ | ਨਿਰਮਲੇ ਨੇ ਕਿਹਾ ਕਿ ਪਟਾਕਿਆਂ ਦੀ ਆਵਾਜ਼ਾਂ ਨਾਲ ਹਸਪਤਾਲਾਂ ਵਿਚ ਮਰੀਜ਼ਾਂ, ਬਜ਼ੁਰਗ ਤੇ ਬੱਚਿਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਤੋਂ ਬਿਹਤਰ ਹੈ ਕਿ ਮਰੀਜ਼ਾਂ ਨੂੰ ਫਲ ਅਤੇ ਉਨ੍ਹਾਂ ਨਾਲ ਸਮਾਂ ਬਤਾਓ, ਬੱਚਿਆਂ ਨੂੰ ਕਿਤਾਬਾਂ ਕੱਪੜੇ ਆਦਿ ਦਿੰਦੇ ਹੋਏ ਅਸੀ ਮਨੁੱਖਤਾ ਦੇ ਭਲੇ ਲਈ ਵੀ ਖੁਸ਼ੀ ਦੇ ਕਾਰਜ ਕਰ ਸਕਦੇ ਹਾਂ ਜੋ ਕਿ ਅਗਲੇ ਨੂੰ ਵੀ ਖੁਸ਼ੀ ਦੇਣ ਤੋਂ ਇਲਾਵਾ ਆਪਣੇ ਮਨ ਨੂੰ ਵੀ ਖੁਸ਼ੀ ਅਤੇ ਸ਼ਾਂਤੀ ਦੇੇਵੇੇਗਾ | ਗਿਆਨੀ ਨਿਰਮਲੇ ਨੇ ਅਪੀਲ ਕੀਤੀ ਕਿ ਘਿਓ ਅਤੇ ਤੇਲ ਦੇ ਦੀਵੇ ਬਾਲ ਕੇ ਵਾਤਾਵਰਨ ਨੂੰ ਸੁਗੰਧਿਤ ਕਰਦੇ ਹੋਏ ਬੂਟੇ ਲਗਾ ਕੇ ਪ੍ਰਦੂਸ਼ਣ ਮੁਕਤ ਵਾਤਾਵਰਣ ਦੀ ਸਿਰਜਣਾ ਕੀਤੀ ਜਾਵੇ |

ਪਿਛਲੀ ਖ਼ਬਰ ਦੋ ਰੋਜ਼ਾ ਕਬੱਡੀ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸੰਪੰਨ ਅਗਲੀ ਖ਼ਬਰ ਕਿਸਾਨ ਬੀਬੀਆਂ ਦੀ ਬਣਾਈ 15 ਮੈਂਬਰੀ ਕਮੇਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।