15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਗੱਜਣਮਾਜਰਾ ਦੀ ਪ੍ਰੇਰਨਾ ਸਦਕਾ ਹੜ੍ਹ ਪੀੜਤਾਂ ਲਈ ਰਸਦ ਦੇ ਟਰੱਕ ਕੀਤੇ ਰਵਾਨਾ

ਅਜੀਤ ਡੈਸਕ 02-09-2025
ਅਮਰਗੜ੍ਹ, 1 ਸਤੰਬਰ (ਪਵਿੱਤਰ ਸਿੰਘ, ਜਤਿੰਦਰ ਮੰਨਵੀ) - ਸੂਬੇ ਦੇ ਬਹੁਤ ਸਾਰੇ ਪਿੰਡਾਂ 'ਚ ਹੜ੍ਹਾਂ ਦੀ ਮਾਰ ਹੇਠ ਆਏ ਲੋਕਾਂ ਦੀ ਮਦਦ ਲਈ ਹਲਕਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਵੱਲੋਂ ਜਿੱਥੇ ਪਹਿਲਾਂ ਰਾਹਤ ਸਮਗਰੀ ਅਤੇ ਪਸ਼ੂਆਂ ਲਈ ਫੀਡ ਦੇ ਕਈ ਟਰੱਕ ਭੇਜੇ ਜਾ ਚੁੱਕੇ ਹਨ ਉਥੇ ਉਨ੍ਹਾਂ ਵਲੋਂ ਹਲਕੇ ਦੇ ਪਿੰਡਾਂ 'ਚ ਪੰਚਾਂ ਸਰਪੰਚਾਂ ਨੂੰ ਵੀ ਇਸ ਅÏਖੀ ਘੜੀ 'ਚ ਲੋਕਾਂ ਨਾਲ ਖੜਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ | ਜਿਸ ਦੀ ਬਦੌਲਤ ਅੱਜ ਆੜ੍ਹਤੀਆ ਐਸੋਸੀਏਸ਼ਨ ਅਮਰਗੜ੍ਹ ਦੇ ਪ੍ਰਧਾਨ ਰਾਜਿੰਦਰ ਸਿੰਘ ਟੀਨਾ ਨੰਗਲ, ਟਰੱਕ ਯੂਨੀਅਨ ਅਮਰਗੜ੍ਹ ਦੇ ਪ੍ਰਧਾਨ ਪ੍ਰਦੀਪ ਸ਼ਰਮਾ, ਵਾਈਸ ਪ੍ਰਧਾਨ ਕੁਲਵੰਤ ਸਿੰਘ ਨੰਗਲ, ਸੁਖਵਿੰਦਰ ਸਿੰਘ ਸੁੱਖਾ ਸ਼ਾਹੀ ਸਰਪੰਚ ਝੱਲ ਤੇ ਹਲਕੇ ਵਿਚਲੇ ਪਿੰਡਾਂ ਰਾਮਪੁਰ ਛੰਨਾ, ਝੱਲ, ਰਾਏਪੁਰ, ਸਲਾਰ, ਮੋਹਾਲੀ, ਬੁਰਜ, ਬਿੰਜੋਗੀ ਖ਼ੁਰਦ, ਮਾਣਕ ਮਾਜਰਾ, ਚੌਂਦਾ, ਹੁਸੈਨਪੁਰਾ, ਰਾਮਪੁਰ ਭਿੰਡਰਾਂ, ਦੌਲਤਪੁਰ ਛੰਨਾ, ਹਿਮਤਾਣਾ, ਰੁੜਕੀ, ਨਾਰੀਕੇ, ਗੱਜਣ ਮਾਜਰਾ ਤੋਂ ਇਲਾਵਾ ਬਹੁਤ ਸਾਰੇ ਪਿੰਡਾਂ, ਸਮੂਹ ਪੰਚਾਇਤਾਂ, ਸਮਾਜ ਸੇਵੀ ਸੰਸਥਾਵਾਂ ਤੇ ਨੌਜਵਾਨ ਕਲੱਬਾਂ ਵਲੋਂ ਖਾਣ ਪੀਣ ਦੀਆਂ ਵਸਤਾਂ, ਦਵਾਈਆਂ, ਪਾਣੀ ਅਤੇ ਰੋਜ਼ਾਨਾ ਜੀਵਨ ਵਿਚ ਕੰਮ ਆਉਣ ਵਾਲੀਆਂ ਜ਼ਰੂਰਤਮੰਦ ਚੀਜ਼ਾਂ ਆਦਿ ਰਾਹਤ ਸਮਗਰੀ ਦਾ ਇੱਕ ਟਰੱਕ ਅਨਾਜ ਮੰਡੀ ਅਮਰਗੜ੍ਹ ਤੋਂ ਵਿਧਾਇਕ ਦੇ ਪੀ.ਏ. ਰਾਜੀਵ ਕੁਮਾਰ ਤੋਗਾਹੇੜੀ ਵਲੋਂ ਰਵਾਨਾ ਕੀਤੇ ਗਏ | ਇਸ ਮੌਕੇ ਡਾ. ਅਸ਼ਵਨੀ ਬਾਗੜੀਆਂ, ਆੜ੍ਹਤੀ ਤੀਰਥ ਸਿੰਘ ਸੋਹੀ, ਪਾਰਸ ਸ਼ਾਹੀ, ਮਨੀ ਸਾਹੀ, ਚੀਨੂੰ ਕੌਸ਼ਲ, ਗੁਰਮੀਤ ਸਿੰਘ ਝੱਲ, ਦਰਸ਼ੀ ਸਿੰਗਲਾ, ਰਣਧੀਰ ਸਿੰਘ, ਗੁਰਵੀਰ ਸਿੰਘ ਸੋਹੀ, ਜਸਮਿੰਦਰ ਸਿੰਘ ਜੱਸੀ, ਰਵਿੰਦਰ ਸਿੰਘ ਰਾਏਪੁਰ, ਰਾਜਿੰਦਰ ਸਿੰਘ ਹੈਪੀ, ਪਰਮਜੀਤ ਸਿੰਘ ਮਹਿਮਾ, ਗੁਰਦੀਪ ਸਿੰਘ ਸਾਬਕਾ ਸਰਪੰਚ, ਬਚਿੱਤਰ ਸਿੰਘ ਸੰਧੂ, ਹਰਵਿੰਦਰ ਸਿੰਘ ਬਿੱਟੂ, ਗੁਰਕੀਰਤ ਸਿੰਘ, ਭਗਵਾਨ ਸਿੰਘ, ਸੁਖਵਿੰਦਰ ਸਿੰਘ ਤੋਂ ਇਲਾਵਾ ਪਿੰਡਾਂ ਦੇ ਕਈ ਨੌਜਵਾਨ ਹਾਜ਼ਰ ਸਨ |
ਪਿਛਲੀ ਖ਼ਬਰ ਬੜੀ ਦੇ ਗੁਰਪ੍ਰੀਤ ਸਿੰਘ ਨੇ ਬਿਨਾਂ ਪੈਟਰੋਲ ਤੋਂ ਚੱਲਣ ਵਾਲੀ ਸਪਲੈਂਡਰ ਕੀਤੀ ਤਿਆਰ , ਇਲਾਕੇ 'ਚ ਚਰਚਾ <br/> ਅਗਲੀ ਖ਼ਬਰ ਅਕਾਲੀ ਵਰਕਰ ਹੜ੍ਹ ਪੀੜਤਾਂ ਲਈ ਵੱਧ ਤੋਂ ਵੱਧ ਸਹਿਯੋਗ ਕਰਨ- ਸੁਖਬੀਰ ਸਿੰਘ ਬਾਦਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।