15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਬੜੀ ਦੇ ਗੁਰਪ੍ਰੀਤ ਸਿੰਘ ਨੇ ਬਿਨਾਂ ਪੈਟਰੋਲ ਤੋਂ ਚੱਲਣ ਵਾਲੀ ਸਪਲੈਂਡਰ ਕੀਤੀ ਤਿਆਰ , ਇਲਾਕੇ 'ਚ ਚਰਚਾ <br/>

ਅਜੀਤ ਡੈਸਕ 02-09-2025
ਸ਼ੇਰਪੁਰ, 1 ਸਤੰਬਰ (ਮੇਘ ਰਾਜ ਜੋਸ਼ੀ) - ਜ਼ਿਲ੍ਹਾ ਸੰਗਰੂਰ ਦੇ ਪਿੰਡ ਬੜੀ ਦੇ ਨੌਜਵਾਨ ਗੁਰਪ੍ਰੀਤ ਸਿੰਘ ਨੇ ਆਪਣੀ ਨਵੀਨਤਮ ਸੋਚ ਅਤੇ ਤਕਨੀਕੀ ਹੁਨਰ ਨਾਲ ਸਪਲੈਂਡਰ ਮੋਟਰਸਾਈਕਲ ਨੂੰ ਬਿਨ੍ਹਾਂ ਪੈਟਰੋਲ ਤੋਂ ਚੱਲਣ ਵਾਲਾ ਬਣਾ ਕੇ ਇਲਾਕੇ ਵਿਚ ਨਵਾਂ ਇਤਿਹਾਸ ਰਚਿਆ ਹੈ | ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਸ ਦੀ ਇਹ ਕੋਸ਼ਿਸ਼ ਨਾ ਸਿਰਫ਼ ਮੋਟਰਸਾਈਕਲ ਰੱਖਣ ਦੇ ਉਸ ਦੇ ਸ਼ੌਕ ਨੂੰ ਪੂਰਾ ਕਰਦੀ ਹੈ ਬਲਕਿ ਇਸ ਨਾਲ ਵਾਤਾਵਰਨ ਦੀ ਸ਼ੁੱਧਤਾ ਵਿਚ ਯੋਗਦਾਨ, ਪੈਟਰੋਲ ਦੀ ਬੱਚਤ ਅਤੇ ਰੋਜ਼ਾਨਾ ਦੀ ਕਸਰਤ ਵੀ ਹੁੰਦੀ ਹੈ | ਉਸ ਨੇ ਆਪਣੇ ਮੋਟਰਸਾਈਕਲ ਵਿਚ ਵਿਲੱਖਣ ਤਕਨੀਕ ਲਗਾਈ ਹੈ, ਜਿਸ ਨਾਲ ਪੈਡਲਾਂ ਰਾਹੀਂ ਇਹ ਚਲਾਇਆ ਜਾ ਸਕਦਾ ਹੈ | ਇਹ ਸਿਸਟਮ ਕੁਝ ਹੱਦ ਤੱਕ ਸਾਈਕਲਿੰਗ ਮਾਡਲ ਨਾਲ ਮਿਲਦਾ ਜੁਲਦਾ ਹੈ, ਜਿਸ ਵਿਚ ਪੈਡਲਾਂ ਨਾਲ ਲੱਗੀ ਚੇਨ ਮੋਟਰਸਾਈਕਲ ਦੇ ਪਹੀਏ ਨੂੰ ਚਲਾਉਂਦੀ ਹੈ | ਇਸ ਨਾਲ ਰੋਜ਼ਾਨਾ ਸਫ਼ਰ ਕਰਨਾ ਇੱਕ ਤਰ੍ਹਾਂ ਦੀ ਕਸਰਤ ਵੀ ਬਣ ਜਾਂਦਾ ਹੈ ਅਤੇ ਪੈਟਰੋਲ 'ਤੇ ਨਿਰਭਰਤਾ ਵੀ ਘਟਦੀ ਹੈ | ਉਸ ਨੇ ਦੱਸਿਆ ਕਿ ਜਦੋਂ ਮਰਜ਼ੀ ਇਸ ਨੂੰ ਪੈਟਰੋਲ 'ਤੇ ਚੱਲਣ ਵਾਲਾ ਵੀ ਬਣਾਇਆ ਜਾ ਸਕਦਾ ਹੈ | ਇਲਾਕੇ ਵਿਚ ਲੋਕ ਉਸ ਦੀ ਇਸ ਨਵੀਂ ਖੋਜ ਨੂੰ ਬਹੁਤ ਪਸੰਦ ਕਰ ਰਹੇ ਹਨ ਅਤੇ ਕਈ ਨੌਜਵਾਨ ਇਸ ਨੰੂ ਪ੍ਰੇਰਨਾ ਵਜੋਂ ਦੇਖ ਰਹੇ ਹਨ |

ਪਿਛਲੀ ਖ਼ਬਰ ਪੰਜਾਬ ਦੀ ਅਫ਼ਸਰਸ਼ਾਹੀ ਵਿਚ ਤਾਲਮੇਲ ਦੀ ਘਾਟ ਕਾਰਨ ਲੋਕ ਹੜ੍ਹਾਂ ਨਾਲ ਜੱਦੋ ਜਹਿਦ ਕਰਨ ਲਈ ਮਜਬੂਰ ਅਗਲੀ ਖ਼ਬਰ ਗੱਜਣਮਾਜਰਾ ਦੀ ਪ੍ਰੇਰਨਾ ਸਦਕਾ ਹੜ੍ਹ ਪੀੜਤਾਂ ਲਈ ਰਸਦ ਦੇ ਟਰੱਕ ਕੀਤੇ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।