15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਅਕਾਲੀ ਵਰਕਰ ਹੜ੍ਹ ਪੀੜਤਾਂ ਲਈ ਵੱਧ ਤੋਂ ਵੱਧ ਸਹਿਯੋਗ ਕਰਨ- ਸੁਖਬੀਰ ਸਿੰਘ ਬਾਦਲ

ਅਜੀਤ ਡੈਸਕ 02-09-2025
ਲੌਂਗੋਵਾਲ, 1 ਸਤੰਬਰ (ਸ.ਸ.ਖੰਨਾ, ਵਿਨੋਦ) - ਅੱਜ ਸ਼ਹਿਰ ਲੌਂਗੋਵਾਲ ਵਿਖੇ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਪਿਛਲੇ ਕਈ ਦਿਨਾਂ ਤੋਂ ਆਏ ਹੋਏ ਭਿਆਨਕ ਹੜ੍ਹਾਂ ਕਾਰਨ ਲਗਾਤਾਰ ਨੁਕਸਾਨ ਹੋ ਰਿਹਾ ਹੈ ਅਤੇ ਘਰਾਂ ਅੰਦਰ ਕਈ ਕਈ ਫੁੱਟ ਪਾਣੀ ਭਰ ਗਿਆ ਹੈ ਫ਼ਸਲਾਂ ਤਬਾਹ ਹੋ ਗਈਆਂ ਹਨ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਹੜ ਪੀੜਤਾਂ ਦਾ ਸਹਿਯੋਗ ਕਰਨ ਲਈ ਕਿਹਾ | ਉਨ੍ਹਾਂ ਦਸਿਆ ਕਿ ਇਹ ਸਮਾਂ ਨੁਕਸਾਨ ਝੱਲ ਰਹੇ ਲੋਕਾਂ ਦੇ ਨਾਲ ਖੜਨ ਦਾ ਹੈ ਕਿਉਂਕਿ ਸਰਕਾਰ ਦੀ ਨਾਕਾਮੀ ਕਾਰਨ ਪੰਜਾਬ ਦੇ ਲੋਕ ਦੁਖ ਭੋਗ ਰਹੇ ਹਨ ਇਸ ਲਈ ਸਮੂਹ ਅਕਾਲੀ ਵਰਕਰ ਆਪੋ ਆਪਣੇ ਤੌਰ 'ਤੇ ਜੋ ਵੀ ਸਹਾਇਤਾ ਕਰ ਸਕਦੇ ਹਨ ਜ਼ਰੂਰ ਕਰਨ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਹੜ੍ਹ ਪੀੜਤਾਂ ਦੇ ਰਿਲੀਫ ਲਈ ਵਿਸ਼ੇਸ਼ ਫ਼ੰਡ ਜਾਰੀ ਕਰਨੇ ਚਾਹੀਦੇ ਹਨ ਅਤੇ ਦਰਿਆਵਾਂ ਦੇ ਬੰਨ੍ਹ ਵੀ ਮਜ਼ਬੂਤ ਕਰਵਾਉਣੇ ਚਾਹੀਦੇ ਹਨ | ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਪ੍ਰਧਾਨ ਤਜਿੰਦਰ ਸਿੰਘ ਸੰਘਰੇੜੀ, ਇਕਬਾਲਜੀਤ ਸਿੰਘ ਪੂਨੀਆ, ਰਵਿੰਦਰ ਸਿੰਘ ਚੀਮਾ, ਉਪਿੰਦਰ ਠੇਕੇਦਾਰ ,ਸੁਖਵਿੰਦਰ ਸਿੰਘ ਚਹਿਲ ਸਰਕਲ ਪ੍ਰਧਾਨ, ਗੁਰਮੀਤ ਸਿੰਘ ਲੱਲੀ ਸਟੇਟ ਡੈਲੀਗੇਟ, ਨੰਬਰਦਾਰ ਅਵਤਾਰ ਸਿੰਘ ਦੁੱਲਟ, ਸਾਬਕਾ ਸੁਸਾਇਟੀ ਪ੍ਰਧਾਨ ਜਸਵਿੰਦਰ ਸਿੰਘ ਦੁੱਲਟ, ਕਰਮ ਸਿੰਘ ਘੁੱਕ, ਹਾਕਮ ਸਿੰਘ, ਬਿੰਦਰ ਸਿੰਘ ਬਿੰਦੀ, ਰਣਜੀਤ ਸਿੰਘ ਕੁੱਕਾ, ਬਾਬਾ ਕੁਲਵੰਤ ਸਿੰਘ ਕਾਂਤੀ, ਸੁਖਵੀਰ ਸਿੰਘ ਨੰਬਰਦਾਰ, ਜਗਸੀਰ ਸਿੰਘ ਗਾਂਧੀ, ਠੇਕੇਦਾਰ ਜਗਸੀਰ ਸਿੰਘ ਬਬਲਾ, ਇਕਬਾਲ ਸਿੰਘ ਬੱਲੀ, ਛੱਜੂ ਸਿੰਘ, ਹਰਪਾਲ ਸਿੰਘ ਖਡਿਆਲ, ਹਰਬੰਸ ਸਿੰਘ ਮੌੜ, ਵਿਸ਼ਵਜੀਤ ਸਿੰਘ ਰੱਤੋਕੇ ,ਅਭੀਜੀਤ ਸਿੰਘ ਰੱਤੋਂਕੇ ਆਦਿ ਅਕਾਲੀ ਵਰਕਰ ਹਾਜ਼ਰ ਸਨ |
ਪਿਛਲੀ ਖ਼ਬਰ ਗੱਜਣਮਾਜਰਾ ਦੀ ਪ੍ਰੇਰਨਾ ਸਦਕਾ ਹੜ੍ਹ ਪੀੜਤਾਂ ਲਈ ਰਸਦ ਦੇ ਟਰੱਕ ਕੀਤੇ ਰਵਾਨਾ ਅਗਲੀ ਖ਼ਬਰ ਜ਼ਿਲ੍ਹਾ ਮਲੇਰਕੋਟਲਾ ਦੇ ਲੋਕ ਅਫ਼ਵਾਹਾਂ ਤੋਂ ਸੁਚੇਤ ਰਹਿਣ - ਡਿਪਟੀ ਕਮਿਸ਼ਨਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।