15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਮੀਂਹ ਕਾਰਨ ਬਾਗੜੀਆਂ 'ਚ ਦੋ ਘਰਾਂ ਦੀਆਂ ਛੱਤਾਂ ਡਿੱਗੀਆਂ

ਅਜੀਤ ਡੈਸਕ 02-09-2025
ਅਮਰਗੜ੍ਹ, 1 ਸਤੰਬਰ (ਪਵਿੱਤਰ ਸਿੰਘ, ਜਤਿੰਦਰ ਮੰਨਵੀ) - ਪਿਛਲੇ ਕਈ ਦਿਨਾਂ ਤੋਂ ਲਗਾਤਾਰ ਮੀਂਹ ਦੀ ਝੜੀ ਕਾਰਨ ਜਿੱਥੇ ਸੂਬੇ ਅੰਦਰ ਹੜ੍ਹਾਂ ਦੇ ਹਾਲਾਤ ਬਣੇ ਹੋਏ ਹਨ ਉਥੇ ਆਮ ਅਤੇ ਗ਼ਰੀਬ ਘਰਾਂ ਦੇ ਲੋਕਾਂ ਦਾ ਜੀਵਨ ਨਰਕ ਬਣਿਆ ਪਿਆ ਹੈ | ਹਲਕਾ ਅਮਰਗੜ੍ਹ ਦੇ ਪਿੰਡਾਂ 'ਚ ਵੀ ਲਗਾਤਾਰ ਮੀਂਹ ਪੈਣ ਕਾਰਨ ਲੋਕਾਂ ਦਾ ਜਿਊਣਾ ਮੁਹਾਲ ਹੋਇਆ ਪਿਆ ਹੈ | ਕਈ ਦਿਨਾਂ ਤੋਂ ਲਗਾਤਾਰ ਬਰਸਾਤ ਹੋਣ ਕਾਰਨ ਜਿੱਥੇ ਕਈ ਘਰਾਂ ਦੇ ਲੈਂਟਰ ਚੋਣ ਲੱਗੇ ਹਨ ਉਥੇ ਗਾਡਰ ਬਾਲਿਆ ਦੇ ਘਰਾਂ ਦੀਆਂ ਛੱਤਾਂ ਡਿਗ ਰਹੀਆਂ ਹਨ | ਨੇੜਲੇ ਪਿੰਡ ਬਾਗੜੀਆਂ 'ਚ ਭਾਰੀ ਮੀਂਹ ਪੈਣ ਕਾਰਨ ਕਰਮਜੀਤ ਸਿੰਘ ਤੇ ਕਿਰਨਵੀਰ ਸਿੰਘ ਦੇ ਘਰਾਂ ਦੀਆ ਇੱਟ ਬਾਲਿਆਂ ਨਾਲ ਬਣੀਆਂ ਛੱਤਾਂ ਡਿਗ ਜਾਣ ਨਾਲ ਘਰਾਂ ਦਾ ਸਾਰਾ ਸਮਾਨ ਨੁਕਸਾਨਿਆ ਗਿਆ ਪ੍ਰੰਤੂ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਹਿ ਗਿਆ | ਲੋਕਾਂ ਨੇ ਪ੍ਰਸ਼ਾਸਨ ਤੋਂ ਉਪਰੋਕਤ ਪਰਿਵਾਰਾਂ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ |
ਪਿਛਲੀ ਖ਼ਬਰ ਵੋਟਰ ਸੂਚੀਆਂ ਦੀ ਸੁਧਾਈ ਲਈ ਦਾਅਵਿਆਂ ਅਤੇ ਇਤਰਾਜ਼ਾਂ ਦੀ ਮਿਆਦ 3 ਤੱਕ ਵਧਾਈ - ਰਿੰਪੀ ਗਰਗ <br/> ਅਗਲੀ ਖ਼ਬਰ ਹੜ੍ਹਾਂ ਕਾਰਨ ਪ੍ਰੇਸ਼ਾਨੀ 'ਚ ਘਿਰੇ ਮਿਸਤਰੀ-ਮਜ਼ਦੂਰਾਂ ਦੇ ਹੱਕ 'ਚ ਇਫਟੂ ਵਲੋਂ ਗੁਜ਼ਾਰੇ ਭੱਤੇ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।