15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਹੜ੍ਹਾਂ ਕਾਰਨ ਪ੍ਰੇਸ਼ਾਨੀ 'ਚ ਘਿਰੇ ਮਿਸਤਰੀ-ਮਜ਼ਦੂਰਾਂ ਦੇ ਹੱਕ 'ਚ ਇਫਟੂ ਵਲੋਂ ਗੁਜ਼ਾਰੇ ਭੱਤੇ ਦੀ ਮੰਗ

ਅਜੀਤ ਡੈਸਕ 02-09-2025
ਤਾਰਾਗੜ੍ਹ, 1 ਸਤੰਬਰ (ਸੋਹਨ ਲਾਲ)-ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਨਾਲ ਸਬੰਧਿਤ ਇਫਟੂ ਦੀ ਮੀਟਿੰਗ ਤਾਰਾਗੜ੍ਹ ਵਿਖੇ ਇਫਟੂ ਦੇ ਆਗੂ ਚੰਨਣ ਪਾਲ ਦੀ ਅਗਵਾਈ ਹੇਠ ਹੋਈ | ਮੀਟਿੰਗ ਦੌਰਾਨ ਇਫਟੂ ਦੇ ਜ਼ਿਲ੍ਹਾ ਪੈੱ੍ਰਸ ਸਕੱਤਰ ਕਮਲ ਕਿਸ਼ੋਰ ਗੁਰਦਾਸਪੁਰ ਭਾਈਆਂ ਨੇ ਹੜ੍ਹਾਂ ਦੌਰਾਨ ਉਸਾਰੀ ਨਾਲ ਸਬੰਧਿਤ ਰਜਿਸਟਰਡ ਮਜ਼ਦੂਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੋਜ਼ ਕਮਾ ਕੇ ਖਾਣ ਵਾਲੇ ਇਹ ਰਜਿਸਟਰਡ ਉਸਾਰੀ ਕਾਮੇ ਭੁੱਖਾਂ ਤੇ ਫਾਕੇ ਕੱਟਣ ਲਈ ਮਜਬੂਰ ਹਨ | ਹੜ੍ਹਾਂ ਨਾਲ ਉਸਾਰੀ ਦਾ ਕੰਮ ਵੱਡੀ ਪੱਧਰ 'ਤੇ ਪ੍ਰਭਾਵਿਤ ਹੋਇਆ ਹੈ | ਰੇਤ, ਬੱਜਰੀ ਤੇ ਸੀਮੈਂਟ ਦੀ ਸਪਲਾਈ ਲਗਭਗ ਬੰਦ ਹੋ ਗਈ ਹੈ | ਇਨ੍ਹਾਂ ਮਜ਼ਦੂਰਾਂ ਨੂੰ ਕੰਮ ਨਹੀਂ ਮਿਲ ਰਿਹਾ ਹੈ ਤੇ ਇ੍ਹਨਾਂ ਦੇ ਘਰਾਂ ਦੀ ਹਾਲਤ ਵੀ ਬਹੁਤ ਖ਼ਰਾਬ ਹੈ | ਕਈਆਂ ਦੇ ਘਰ ਢਹਿ ਗਏ ਹਨ | ਆਗੂਆਂ ਨੇ ਪੰਜਾਬ ਸਰਕਾਰ ਤੋਂ ਇਨ੍ਹਾਂ ਮਜ਼ਦੂਰਾਂ ਲਈ ਯੋਗ ਗੁਜ਼ਾਰੇ ਭੱਤੇ ਦੀ ਮੰਗ ਕੀਤੀ ਹੈ ਤਾਂ ਜੋ ਕੁਝ ਸਮੇਂ ਲਈ ਇਹ ਆਪਣਾ ਗੁਜ਼ਾਰਾ ਕਰ ਸਕਣ | ਆਗੂਆਂ ਨੇ ਕੋਰੋਨਾ ਕਾਲ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਸ ਔਖੇ ਸਮੇਂ ਵੀ ਰਜਿਸਟਰਡ ਉਸਾਰੀ ਮਿਸਤਰੀ ਮਜ਼ਦੂਰਾਂ ਦੇ ਗੁਜ਼ਾਰੇ ਲਈ ਪੰਜਾਬ ਸਰਕਾਰ ਵਲੋਂ ਉਸਾਰੀ ਭਲਾਈ ਬੋਰਡ ਵਿਚੋਂ ਬਣਦਾ ਮੁਆਵਜ਼ਾ ਦਿੱਤਾ ਸੀ | ਇਸ ਮੌਕੇ ਬਿੱਟੂ, ਜਤਿੰਦਰ ਸਿੰਘ, ਕਵੀ ਰਾਜ, ਸ਼ਕਤੀ, ਜੋਨੀ ਫੂਲਪੁਰੀ, ਬੋਧ ਰਾਜ, ਰਾਕੇਸ਼ ਕੁਮਾਰ, ਪ੍ਰਸ਼ੋਤਮ ਫੂਲਪੁਰੀ ਅਤੇ ਕਿਸ਼ੋਰੀ ਲਾਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮੀਂਹ ਕਾਰਨ ਬਾਗੜੀਆਂ 'ਚ ਦੋ ਘਰਾਂ ਦੀਆਂ ਛੱਤਾਂ ਡਿੱਗੀਆਂ ਅਗਲੀ ਖ਼ਬਰ 'ਉਦਮਤਾ' ਪ੍ਰਕਾਸ਼ਨ ਮੌਕੇ ਜ਼ਿਲ੍ਹਾ ਪਠਾਨਕੋਟ ਦੇ ਵੋਕੇਸ਼ਨਲ ਕੋਆਰਡੀਨੇਟਰ ਲਲਿਤ ਮੋਹਨ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।