ਮਲੇਰਕੋਟਲਾ, 31 ਅਗਸਤ (ਮੁਹੰਮਦ ਹਨੀਫ਼ ਥਿੰਦ) - ਬੇਸ਼ੱਕ ਇਤਿਹਾਸਕ ਸ਼ਹਿਰ ਮਲੇਰਕੋਟਲਾ ਪੰਜਾਬ ਦਾ 23ਵਾਂ ਜ਼ਿਲ੍ਹਾ ਬਣੇ ਨੂੰ ਮਹਿਜ਼ 5 ਕੁ ਸਾਲ ਹੀ ਗੁਜ਼ਰੇ ਹਨ ਪਰ ਮਲੇਰਕੋਟਲਾ ਦੇ ਕਈ ਅਜਿਹੇ ਇਲਾਕੇ ਹਨ, ਜਿੱਥੇ ਮਲੇਰਕੋਟਲਾ ਜ਼ਿਲ੍ਹਾ ਪ੍ਰਸ਼ਾਸਨ ਬੇਖ਼ਬਰ ਹੋ ਆਪਣੀਆਂ ਅੱਖਾਂ ਮੀਚ ਕੇ ਤਮਾਸ਼ਬੀਨ ਬਣਿਆ ਬੈਠਾ ਹੈ, ਜਿਸ ਦੀ ਅਜੇ ਤੱਕ ਸ਼ਾਇਦ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਦੀ ਸਵੱਲੀ ਨਜ਼ਰ ਨਹੀਂ ਪਈ | ਰਿਆਸਤ ਮਲੇਰਕੋਟਲਾ ਦੇ ਮਰਹੂਮ ਨਵਾਬ ਰਹਿਮਤ ਅਲੀ ਖ਼ਾਨ ਵਲੋਂ ਵਸਾਇਆ ਗਿਆ ਇਲਾਕਾ ਕਿਲ੍ਹਾ ਰਹਿਮਤਗੜ੍ਹ ਜੋ ਕਦੇ ਆਪਣੀ ਖ਼ੂਬਸੂਰਤ ਵਿਲੱਖਣਤਾ ਕਾਰਨ ਜਾਣਿਆ ਜਾਂਦਾ ਸੀ ਜੋ ਅੱਜ ਗੰਦਗੀ ਦੇ ਲੱਗੇ ਢੇਰਾਂ ਤੇ ਹੋਰ ਵੀ ਅਨੇਕਾਂ ਹੀ ਸਮੱਸਿਆਵਾਂ ਨਾਲ ਜੂਝ ਰਿਹਾ ਹੈ | ਇਲਾਕਾ ਪੁਰਾਣਾ ਕਿਲ੍ਹਾ ਰਹਿਮਤਗੜ੍ਹ ਵਿਖੇ ਨਿਊ ਕੋਰਟ ਕੰਪਲੈਕਸ ਦੇ ਸਾਹਮਣੇ ਡਿਫੈਂਸ ਦੀ ਖ਼ਾਲੀ ਪਈ ਥਾਂ, ਵਿਆਹ ਸ਼ਾਦੀਆਂ ਤੇ ਖ਼ੁਸ਼ੀ ਗਮੀ ਦੇ ਸਮਾਗਮਾਂ ਲਈ ਬਣੀ ਸਾਂਝੀ ਸੱਥ ਦੇ ਸਾਹਮਣੇ ਡਿਫੈਂਸ ਦੀ ਖ਼ਾਲੀ ਪਈ ਥਾਂ, ਮਿੰਨੀ ਸਟੇਡੀਅਮ ਕਿਲ੍ਹਾ ਰਹਿਮਤਗੜ੍ਹ ਦੇ ਕੋਲ ਬਣਿਆ ਕੂੜੇ ਦਾ ਡੰਪ, ਇਸਲਾਮੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਕਿਲ੍ਹਾ ਰਹਿਮਤਗੜ੍ਹ ਦੇ ਨਾਲ ਲੱਗਦੀ ਡਿਫੈਂਸ ਦੀ ਖ਼ਾਲੀ ਪਈ ਥਾਂ 'ਤੇ ਲੱਗੇ ਕੂੜੇ ਦੇ ਢੇਰਾਂ ਕਾਰਨ ਸਕੂਲਾਂ ਵਿਚ ਪੜ੍ਹਨ, ਪੜਾਉਣ, ਰਾਹਗੀਰਾਂ, ਵਕੀਲ ਭਾਈਚਾਰੇ ਤੋਂ ਇਲਾਵਾ ਹੋਰ ਵੀ ਅਨੇਕਾਂ ਹੀ ਮੁਲਾਜ਼ਮ ਅਤੇ ਆਸਪਾਸ ਵੱਸਦੇ ਅਨੇਕਾਂ ਹੀ ਘਰਾਂ ਦੇ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹੋ ਚੁੱਕੇ ਹਨ ਤੇ ਮਸਜਿਦਾਂ ਵਿਚ ਬੰਦਗੀ ਕਰਨ ਲਈ ਆਉਣ-ਜਾਣ ਵਾਲੇ ਨਮਾਜ਼ੀਆਂ ਜਾਂ ਸੈਰ ਕਰਨ ਵਾਲੇ ਲੋਕਾਂ ਨੂੰ ਸਭ ਤੋਂ ਪਹਿਲਾਂ ਇਨ੍ਹਾਂ ਕੂੜੇ ਦੇ ਲੱਗੇ ਢੇਰਾਂ 'ਚੋਂ ਫੈਲ ਰਹੀ ਬਦਬੂ ਦੇ ਦਰਸ਼ਨ ਕਰਨੇ ਪੈਂਦੇ ਹਨ | ਉਪਰੋਕਤ ਮਸਲਿਆਂ ਤੋਂ ਇਲਾਵਾ ਸਰਕਾਰੀ ਮਿਡਲ ਸਕੂਲ ਦੀ ਦੀਵਾਰ ਦੇ ਨਾਲ ਤੇ ਸੜਕ ਦੇ ਵਿਚਕਾਰ ਲੱਗੇ ਬਿਜਲੀ ਦੇ ਟਰਾਂਸਫ਼ਾਰਮਰ ਦੇ ਕਾਰਨ ਜਿੱਥੇ ਸਕੂਲੀ ਬੱਚਿਆਂ ਨਾਲ ਕਦੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ | ਕਿਉਂਕਿ ਲੋਕਾਂ ਦੇ ਦੱਸਣ ਮੁਤਾਬਿਕ ਇਸ ਟਰਾਂਸਫ਼ਾਰਮਰ 'ਚੋਂ ਅਕਸਰ ਹੀ ਬਿਜਲੀ ਦੀਆਂ ਲਾਟਾਂ ਨਿਕਲਦੀਆਂ ਰਹਿੰਦੀਆਂ ਹਨ | ਜਿਸ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਤੇ ਇਸਲਾਮੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਖੇਡ ਮੈਦਾਨ, ਸਾਂਝੀ ਸੱਥ 'ਚ ਆਉਣ ਜਾਣ ਵਾਲੇ ਤੇ ਰਾਹਗੀਰਾਂ ਲਈ ਬਿਜਲੀ ਦਾ ਲੱਗਿਆ ਟਰਾਂਸਫ਼ਾਰਮਰ ਜੋ ਕਿ ਲੋਕਾਂ ਦੀਆਂ ਕੀਮਤੀ ਜਾਨਾਂ ਲਈ ਜੀਅ ਦਾ ਜੰਜਾਲ ਬਣਿਆ ਹੋਇਆ ਹੈ | ਇਸ ਟਰਾਂਸਫ਼ਾਰਮਰ ਦੇ ਹੇਠਾਂ ਇਕ ਚਾਹ ਦੇ ਖੋਖੇ ਤੇ ਜਲੇਬੀਆਂ ਪਕੌੜਿਆਂ ਵਾਲੇ ਵੀਰ ਆਪਣੀਆਂ ਜਾਨਾਂ ਦੀ ਪ੍ਰਵਾਹ ਕੀਤੇ ਬਿਨ੍ਹਾਂ ਆਪਣੀਆਂ-ਆਪਣੀਆਂ ਰੇਹੜੀਆਂ ਲਗਾ ਕੇ ਰੋਜ਼ੀ ਰੋਟੀ ਕਮਾ ਰਹੇ ਹਨ ਤੇ ਲੱਗੇ ਬਿਜਲੀ ਦੇ ਟਰਾਂਸਫ਼ਾਰਮਰ ਦੀ ਆੜ 'ਚ ਲੋਕਾਂ ਵਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਟਰੈਫ਼ਿਕ ਵਿਚ ਕਾਫ਼ੀ ਵਿਘਨ ਪਾ ਰਹੇ ਹਨ | ਇਲਾਕਾ ਵਾਸੀਆਂ ਨੇ ਡਿਪਟੀ ਕਮਿਸ਼ਨਰ ਮਲੇਰਕੋਟਲਾ ਤੋਂ ਮੰਗ ਕਰਦਿਆਂ ਬੇਨਤੀ ਕੀਤੀ ਕਿ ਉਪਰੋਕਤ ਸਾਰੇ ਮਸਲਿਆਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇ ਤੇ ਸਕੂਲਾਂ ਦੇ ਕੋਲ ਸੜਕ ਦੇ ਉੱਪਰ ਲੱਗੇ ਟਰਾਂਸਫ਼ਾਰਮਰ ਨੂੰ ਤੁਰੰਤ ਹਟਾ ਕੇ ਕਿਤੇ ਦੂਜੀ ਥਾਂ