13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਪੰਜਾਬ ਦਾ ਅੰਨਦਾਤਾ ਡੁੱਬਿਆ ਪਰ ਪ੍ਰਧਾਨ ਮੰਤਰੀ ਹਾਲੇ ਵੀ ਚੁੱਪ-ਬੂਰੜ <br/>

ਅਜੀਤ ਡੈਸਕ 01-09-2025
ਖਨੌਰੀ, 31 ਅਗਸਤ (ਬਲਵਿੰਦਰ ਸਿੰਘ ਥਿੰਦ) - ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਜ਼ਿਲ੍ਹਾ ਆਗੂ ਯਾਦਵਿੰਦਰ ਸਿੰਘ ਬੂਰੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਦਿਨਾਂ ਤੋਂ ਡੈਮਾਂ ਤੋਂ ਫਲੱਡ ਗੇਟ ਖ਼ੋਲ ਕੇ ਪੰਜਾਬ ਅੰਦਰ ਦਰਿਆਵਾਂ ਰਾਹੀ ਹੜਾਂ ਦੀ ਸਥਿਤੀ ਬਣੀ ਜਿਸ ਨੇ ਕਿਸਾਨਾਂ ਦਾ ਲੱਖਾਂ ਏਕੜ ਝੋਨੇ ਦੀ ਫ਼ਸਲ ਪਾਣੀ ਵਿਚ ਵਹਿ ਗਈ ਉਥੇ ਹਜ਼ਾਰਾਂ ਪਸ਼ੂ ਤੇ ਘਰ ਵੀ ਢਹਿ ਢੇਰੀ ਹੋ ਗਏ | ਜਿਸ ਵਿਚ ਪੰਜਾਬ ਦੇ ਬਹੁਤ ਸਾਰੇ ਜ਼ਿਲੇ੍ਹ ਹੜ੍ਹਾਂ ਦੀ ਮਾਰ ਹੇਠ ਆਏ, ਇਸ ਵਾਰ ਤਾਂ ਇਤਿਹਾਸਕ ਗੁਰੂ ਘਰਾਂ ਤੱਕ ਵੀ ਪਾਣੀ ਚਲਾ ਗਿਆ | ਉਨ੍ਹਾਂ ਕਿਹਾ ਕਿ ਢਾਈ ਤਿੰਨ ਮਹੀਨਿਆਂ ਤੋਂ ਪੰਜਾਬ 'ਚ ਸਰਕਾਰੀ ਪੱਧਰ 'ਤੇ ਹੜ੍ਹਾਂ ਦੇ ਸਬੰਧ 'ਚ ਮੀਟਿੰਗਾਂ ਕੀਤੀਆਂ ਗਈਆਂ ਪਰ ਹੜ੍ਹਾਂ ਦੇ ਅਗਾਉ ਪ੍ਰਬੰਧ ਸਰਕਾਰ ਨੇ ਨਹੀਂ ਕੀਤੇ ਗਏ | ਜਿਸ ਕਰਕੇ ਜਦੋਂ ਵੀ ਹੜ੍ਹ ਆਉਂਦੇ ਆ ਕਿਸਾਨਾਂ ਦੀ ਪੁੱਤਰਾਂ ਵਾਂਗ ਪਾਲੀਆਂ ਫ਼ਸਲਾਂ ਪਾਣੀ 'ਚ ਰੂੜ੍ਹ ਜਾਂਦੀਆਂ ਹਨ | ਅੱਜ ਪੰਜਾਬ ਤੇ ਵੱਡਾ ਸੰਕਟ ਹੈ ਪਰ ਬੜੇ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਕਿ ਕਿਸਾਨਾਂ ਦੇ ਹਿਤੈਸ਼ੀ ਕਹਾਉਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੜ੍ਹ ਪੀੜਤਾਂ ਦੇ ਸਬੰਧ ਵਿਚ ਇੱਕ ਲਫ਼ਜ਼ ਵੀ ਨਹੀ ਬੋਲੇ | ਇਸ ਤੋ ਜ਼ਾਹਿਰ ਹੁੰਦਾ ਕਿ ਪੰਜਾਬ ਨਾਲ ਬੀ.ਜੇ.ਪੀ ਸਰਕਾਰ ਮਤਰੇਈ ਮਾਂ ਵਾਲਾ ਸਲੂਕ ਕਰਦੀ ਹੈ |

ਪਿਛਲੀ ਖ਼ਬਰ ਸੜਕ ਦੇ ਦਰਮਿਆਨ ਲੱਗਿਆ ਬਿਜਲੀ ਦਾ ਟਰਾਂਸਫ਼ਾਰਮਰ ਸਕੂਲੀ ਬੱਚਿਆਂ ਤੇ ਰਾਹਗੀਰਾਂ ਲਈ ਬਣਿਆ ਜੀਅ ਦਾ ਜੰਜਾਲ <br/> ਅਗਲੀ ਖ਼ਬਰ ਪਾਲ ਸਿੰਘ ਸ਼ਾਹ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।