13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਧਾਰਮਿਕ ਅਸਥਾਨਾਂ ਦੀ ਭੰਨਤੋੜ ਕਰਨ ਦੇ ਰੋਸ ਵਜੋਂ ਬਸਪਾ ਨੇ ਰਾਜਪਾਲ ਪੰਜਾਬ ਭੇਜਿਆ ਮੰਗ ਪੱਤਰ

ਤਹਿਸੀਲ ਸੰਗਰੂਰ ਰਾਹੀ ਗਵਰਨਰ ਪੰਜਾਬ ਨੂੰ ਮੰਗ ਪੱਤਰ ਭੇਜਦੇ ਹੋਏ ਡਾਕਟਰ ਮੱਖਣ ਸਿੰਘ ਅਤੇ ਚਮਕੌਰ ਸਿੰਘ ਵੀਰ ਨਾਲ ਮੌਜੂਦ ਹਨ ਹੋਰ ਆਗੂ | ਤਸਵੀਰ : ਮੁਕੇਸ਼ ਕੁਮਾਰ <br/> 01-09-2025
ਸੰਗਰੂਰ, 31 ਅਗਸਤ (ਅਮਨਦੀਪ ਸਿੰਘ ਬਿੱਟਾ)-ਬਹੁਜਨ ਸਮਾਜ ਪਾਰਟੀ ਦੇ ਜਨਰਲ ਸਕੱਤਰ ਚਮਕੌਰ ਸਿੰਘ ਵੀਰ, ਡਾਕਟਰ ਮੱਖਣ ਸਿੰਘ ਦੀ ਅਗਵਾਈ ਹੇਠ ਬਸਪਾ ਕਾਰਕੁਨ ਨੇ ਫਿਲੌਰ ਨੇੜਲੇ ਪਿੰਡ ਧੁਲੇਤਾ ਵਿਖੇ ਸਤਿਗੁਰੂ ਰਵਿਦਾਸ ਜੀ ਦੇ ਗੁਰਦੁਆਰਾ ਦੀ ਚਾਰਦੀਵਾਰੀ ਦਿਨ ਦਿਹਾੜੇ ਢਾਹੇ ਜਾਣ ਦੇ ਰੋਸ ਵਜੋਂ ਅਤੇ ਗੁਰੂ ਘਰ ਖੁਰਾਲਗੜ੍ਹ ਦੇ ਨਾਲ ਸ਼ਰਾਬ ਦਾ ਠੇਕਾ ਜ਼ਬਰਦਸਤੀ ਖੋਲ੍ਹੇ ਜਾਣ ਉੱਤੇ ਸੰਗਰੂਰ ਦੇ ਬਾਜ਼ਾਰਾਂ ਵਿਚ ਰੋਸ ਮਾਰਚ ਕਰਨ ਉਪਰੰਤ ਤਹਿਸੀਲਦਾਰ ਸੰਗਰੂਰ ਨੂੰ ਮੰਗ ਪੱਤਰ ਦਿੱਤਾ ਗਿਆ | ਪੰਜਾਬ ਦੇ ਗਵਰਨਰ ਨੂੰ ਤਹਿਸੀਲਦਾਰ ਰਾਹੀ ਭੇਜੇ ਮੰਗ ਪੱਤਰ ਰਾਹੀ ਵੀਰ ਅਤੇ ਡਾਕਟਰ ਮੱਖਣ ਸਿੰਘ ਨੇ ਕਿਹਾ ਕਿ ਪਿੰਡ ਧੁਲੇਤਾ ਵਿਖੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ ਗੁਰਦੁਆਰੇ ਦਾ ਅਸਥਾਨ ਦੀ ਚਾਰ ਦੀਵਾਰੀ ਪੰਜਾਬ ਸਰਕਾਰ ਦੀ ਸਹਿ ਉੱਤੇ ਢਾਹੀ ਗਈ ਹੈ ਅਤੇ ਗੁਰੂ ਰਵਿਦਾਸ ਜੀ ਦੇ ਅਸਥਾਨ ਖੁਰਾਲਗੜ੍ਹ ਨਜ਼ਦੀਕ ਆਪ ਸਰਕਾਰ ਦੀ ਵਲੋਂ ਧੜਾਧੜ ਸ਼ਰਾਬ ਦੇ ਠੇਕੇ ਖੋਲੇ ਜਾ ਰਹੇ ਹਨ ਜਿਸ ਕਾਰਨ ਬਹੁਜਨ ਸਮਾਜ ਵਿਚ ਰੋਸ ਦੀ ਲਹਿਰ ਹੈ | ਇਸੇ ਤਰ੍ਹਾਂ ਸ੍ਰੀ ਅੰਮਿ੍ਤਸਰ ਵਿਖੇ, ਫਲੋਰ ਵਿਖੇ, ਦਿੜ੍ਹਬਾ ਹਲਕੇ ਦੇ ਪਿੰਡ ਬਘਰੋਲ ਵਿਖੇ ਭਾਰਤ ਰਤਨ ਡਾਕਟਰ ਬੀ.ਆਰ. ਅੰਬੇਡਕਰ ਦੀ ਪ੍ਰਤਿਮਾ ਦੀ ਸੁਰੱਖਿਆ ਕਰਨ ਵਿਚ ਸਰਕਾਰ ਫ਼ੇਲ੍ਹ ਸਾਬਤ ਦੀ ਹੋਈ ਹੈ | ਇਸ ਮੌਕੇ ਸੂਬੇਦਾਰ ਰਣਧੀਰ ਸਿੰਘ ਨਾਗਰਾ, ਅਮਰੀਕ ਸਿੰਘ ਕੈਂਥ, ਅਮਨ ਬੋਧ ਲਹਿਰਾ, ਭੋਲਾ ਸਿੰਘ ਅਮਰਗੜ੍ਹ, ਪਵਿੱਤਰ ਸਿੰਘ, ਦਰਸ਼ਨ ਸਿੰਘ ਨਦਾਮਪੁਰ, ਡਾਕਟਰ ਮਿੱਠੂ ਸਿੰਘ, ਗੁਰਮੇਲ ਸਿੰਘ ਧੂਰੀ, ਡਾ. ਰਾਜ ਕੁਮਾਰ, ਹਰੀ ਕਿ੍ਸ਼ਨ ਸਿੰਘ, ਗੁਰਮੇਲ ਸਿੰਘ ਰੰਗੀਲਾ, ਗੁਰਦੇਵ ਸਿੰਘ ਘਾਬਦਾਂ, ਮਿੱਠਾ ਸਿੰਘ ਬਾਲੀਆਂ, ਪ੍ਰੀਤਮ ਸੰਘ ਛੰਨਾ, ਚਰਨਜੀਤ ਸਿੰਘ ਕੈਥ, ਹੰਸਰਾਜ ਸਿੰਘ, ਨਛੱਤਰ ਸਿੰਘ, ਪਿ੍ੰਸੀਪਲ ਗੁਰਬਖ਼ਸ਼ ਸਿੰਘ, ਕਸ਼ਮੀਰ ਲੌਂਗੋਵਾਲ, ਪ੍ਰੇਮ ਸਿੰਘ, ਗੁਰਮੁਖ ਸਿੰਘ ਲੱਡੀ, ਹਰਬੰਸ ਸਿੰਘ, ਕੁਲਦੀਪ ਸਿੰਘ, ਟਹਿਲ ਸਿੰਘ, ਨਾਜਰ ਸਿੰਘ, ਸਤਪਾਲ ਸਿੰਘ, ਗੁਰਦੇਵ ਸਿੰਘ ਘਾਬਦਾ, ਨਛੱਤਰ ਸਿੰਘ ਬਾਲੀਆਂ, ਸੁਖਵਿੰਦਰ ਸਿੰਘ ਬਲਿਆਲ ਮੌਜੂਦ ਸਨ |
ਪਿਛਲੀ ਖ਼ਬਰ ਵਿਧਾਇਕ ਪ੍ਰੋ. ਗੱਜਣਮਾਜਰਾ ਵਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਕੈਟਲ ਫੀਡ ਦੇ 10 ਟਰੱਕ ਰਵਾਨਾ <br/> ਅਗਲੀ ਖ਼ਬਰ ਸੜਕ ਦੇ ਦਰਮਿਆਨ ਲੱਗਿਆ ਬਿਜਲੀ ਦਾ ਟਰਾਂਸਫ਼ਾਰਮਰ ਸਕੂਲੀ ਬੱਚਿਆਂ ਤੇ ਰਾਹਗੀਰਾਂ ਲਈ ਬਣਿਆ ਜੀਅ ਦਾ ਜੰਜਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।