13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਪਾਲ ਸਿੰਘ ਸ਼ਾਹ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ

ਅਜੀਤ ਡੈਸਕ 01-09-2025
ਕਿਸ਼ਨਪੁਰਾ ਕਲਾਂ, 31 ਅਗਸਤ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਕਸਬਾ ਕਿਸ਼ਨਪੁਰਾ ਕਲਾਂ ਦੇ ਨਾਮੀ ਸ਼ਾਹ ਪਰਿਵਾਰ ਸੁਖਬੀਰ ਸਿੰਘ ਸ਼ਾਹ, ਜਸਵੀਰ ਸਿੰਘ ਸ਼ਾਹ ਤੇ ਲਖਵੀਰ ਸਿੰਘ ਲੱਖਾ ਸ਼ਾਹ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਕਿ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਪਾਲ ਸਿੰਘ ਸ਼ਾਹ ਪੁੱਤਰ ਕਾਹਨ ਸਿੰਘ ਦਾ ਬੀਤੇ ਦਿਨੀਂ ਅਚਾਨਕ ਦਿਹਾਂਤ ਹੋ ਗਿਆ | ਉਹ 82 ਵਰਿ੍ਹਆਂ ਦੇ ਸਨ | ਸਾਬਕਾ ਸਰਪੰਚ ਬੀਬੀ ਬਲਵਿੰਦਰ ਕੌਰ ਸ਼ਾਹ ਦੇ ਪੁੱਤਰ ਬਲਾਕ ਸੰਮਤੀ ਮੈਂਬਰ ਇੰਦਰਜੀਤ ਸਿੰਘ ਸ਼ਾਹ ਤੇ ਪ੍ਰਧਾਨ ਜਸਵੀਰ ਸਿੰਘ ਸ਼ਾਹ ਦੇ ਪਾਲ ਸਿੰਘ ਸ਼ਾਹ ਤਾਇਆ ਸਨ | ਪਾਲ ਸਿੰਘ ਸ਼ਾਹ ਦਾ ਅੰਤਿਮ ਸੰਸਕਾਰ ਪੂਰੀਆਂ ਧਾਰਮਿਕ ਰਸਮਾਂ ਨਾਲ ਪਿੰਡ ਕਿਸ਼ਨਪੁਰਾ ਕਲਾਂ ਦੀ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ ਚਿਤਾ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਸੁਖਬੀਰ ਸਿੰਘ ਸ਼ਾਹ, ਜਸਵੀਰ ਸਿੰਘ ਸ਼ਾਹ, ਲਖਬੀਰ ਸਿੰਘ ਲੱਖਾ ਸ਼ਾਹ ਆਦਿ ਵਲੋਂ ਦਿਖਾਈ ਗਈ | ਇਸ ਦੁੱਖ ਦੀ ਘੜੀ 'ਚ ਸ਼ਾਹ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ 'ਚ ਸਾਬਕਾ ਸਰਪੰਚ ਬੀਬੀ ਬਲਵਿੰਦਰ ਕੌਰ ਸ਼ਾਹ ਅਮਰੀਕਾ, ਉੱਘੇ ਸਮਾਜ ਸੇਵੀ ਬਲਾਕ ਸੰਮਤੀ ਮੈਂਬਰ ਇੰਦਰਜੀਤ ਸਿੰਘ ਸ਼ਾਹ ਅਮਰੀਕਾ, ਪ੍ਰਧਾਨ ਜਸਵੀਰ ਸਿੰਘ ਸ਼ਾਹ, ਜਰਨੈਲ ਸਿੰਘ ਗੁਗਲਾ, ਮਨਜੀਤ ਕੌਰ, ਮਨਦੀਪ ਕੌਰ, ਸਾਬਕਾ ਸਰਪੰਚ ਹਰਿੰਦਰ ਕੌਰ, ਸਰਪੰਚ ਪਿ੍ੰਸ ਚਾਵਲਾ, ਪ੍ਰਧਾਨ ਅਵਤਾਰ ਸਿੰਘ ਮਾਨ, ਅਮਰਜੀਤ ਅੰਬਾ, ਪੰਚ ਗੁਰਦੀਪ ਸਿੰਘ ਰਾਜੂ, ਪੰਚ ਜਸਵਿੰਦਰ ਸਿੰਘ ਔਲਖ, ਪੰਚ ਅਵਤਾਰ ਸਿੰਘ ਮਾਨ, ਨਵਦੀਪ ਬਾਵਾ ਆੜ੍ਹਤੀਆ, ਗੁਰਮੀਤ ਸਿੰਘ ਜੀ.ਸੀ.ਬੀ. ਵਾਲੇ, ਕੈਪਟਨ ਬਹਾਦਰ ਸਿੰਘ, ਜੀਤੂ ਆੜ੍ਹਤੀਆ, ਭਿੰਦਾ ਡੇਅਰੀ ਵਾਲਾ, ਸੂਬੇਦਾਰ ਸੁਖਦੇਵ ਸਿੰਘ, ਜੋਰਾ ਸਿੰਘ ਫ਼ੌਜੀ, ਅਜਮੇਰ ਸਿੰਘ ਪ੍ਰਧਾਨ, ਬੀਰਾ ਫ਼ਤਹਿਪੁਰੀਆ, ਨਛੱਤਰ ਸਿੰਘ ਬਰਾੜ, ਪ੍ਰਗਟ ਸਿੰਘ ਬਰਾੜ, ਗੁਰਪ੍ਰੀਤ ਸਿੰਘ ਧਾਲੀਵਾਲ, ਹਰਜੀਤ ਸਿੰਘ ਮਾਨ, ਹਰਜਿੰਦਰ ਸਿੰਘ ਮਾਨ, ਜਗਤਾਰ ਸਿੰਘ ਆੜ੍ਹਤੀਆ ਆਦਿ ਨੇ ਹਮਦਰਦੀ ਦਾ ਪ੍ਰਗਟਾਵਾ ਕੀਤਾ |
ਪਿਛਲੀ ਖ਼ਬਰ ਪੰਜਾਬ ਦਾ ਅੰਨਦਾਤਾ ਡੁੱਬਿਆ ਪਰ ਪ੍ਰਧਾਨ ਮੰਤਰੀ ਹਾਲੇ ਵੀ ਚੁੱਪ-ਬੂਰੜ <br/> ਅਗਲੀ ਖ਼ਬਰ ਥੈਲੇਸੀਮੀਆ ਵਰਗੇ ਵਿਕਾਰਾਂ ਦੀ ਜਾਂਚ ਲਈ 10 ਹਜ਼ਾਰ ਗਰਭਵਤੀ ਔਰਤਾਂ ਦੀ ਹੋਵੇਗੀ ਐਚ.ਬੀ.ਏ.-2 ਸਕਰੀਨਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।