ਸੰਗਰੂਰ, 21 ਜੁਲਾਈ (ਧੀਰਜ ਪਸ਼ੋਰੀਆ)-ਵਧੀਕ ਸੈਸ਼ਨ ਜੱਜ ਉਪਿੰਦਰ ਸਿੰਘ ਜੰਡੂ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਸੁਰਜੀਤ ਸਿੰਘ ਗਰੇਵਾਲ ਵਲੋਂ ਕੀਤੀ ਪੈਰਵੀ ਤੋਂ ਬਾਅਦ ਸੁਣਵਾਈ ਮੁਕੰਮਲ ਹੋਣ 'ਤੇ ਇਰਾਦਾ ਕਤਲ ਦੇ ਇਕ ਮਾਮਲੇ ਵਿਚ ਰੌਸ਼ਨ ਬਾਬਾ ਦੇ ਇੱਕ ਵਿਅਕਤੀ ਨੂੰ ਜ਼ਮਾਨਤ ਦੇ ਦਿੱਤੀ ਹੈ | ਪੁਲਿਸ ਥਾਣਾ ਸਿਟੀ ਸੰਗਰੂਰ ਵਿਖੇ 3 ਫਰਵਰੀ 2025 ਦਰਜ ਮਾਮਲੇ ਮੁਤਾਬਿਕ ਦਿਲਪ੍ਰੀਤ ਸਿੰਘ ਵਾਸੀ ਹਰੀਪੁਰਾ (ਸੰਗਰੂਰ) 2 ਫਰਵਰੀ ਨੂੰ ਬਸੰਤ ਪੰਚਮੀ ਮੌਕੇ ਸਰਕਾਰੀ ਸਕੂਲ ਹਰੀਪੁਰਾ ਨੇੜੇ ਖੜ੍ਹੇ ਸਨ ਤਾਂ ਰੌਸ਼ਨ ਬਾਬਾ ਵਾਸੀ ਹਰੀਪੁਰਾ ਸਮੇਤ 6 ਵਿਅਕਤੀ ਜਿਨ੍ਹਾਂ ਕੋਲ ਹਥਿਆਰ ਸਨ | ਉਹ ਸ਼ਿਕਾਇਤ ਕਰਤਾ ਦਾ ਭਰਾ ਆਰੀਅਨ ਪੁਰੀ ਨਾਲ ਬਹਿਸ ਕਰ ਰਹੇ ਸਨ ਜਦੋਂ ਕਿ ਦਿਲਪ੍ਰੀਤ ਸਿੰਘ ਨੇ ਉਨ੍ਹਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉਸ ਨਾਲ ਵੀ ਝਗੜਨ ਲੱਗ ਪਏ ਅਤੇ ਘੇਰ ਕੇ ਉਸ ਉੱਤੇ ਮਾਰ ਦੇਣ ਦੀ ਨੀਅਤ ਨਾਲ ਵਾਰ ਕਰ ਦਿੱਤੇ | ਪੁਲਿਸ ਰੌਸ਼ਨ ਬਾਬਾ ਸਮੇਤ ਛੇ ਖ਼ਿਲਾਫ਼ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ | ਹੁਣ ਅਦਾਲਤ ਨੇ ਰੌਸ਼ਨ ਬਾਬਾ ਨੂੰ ਜ਼ਮਾਨਤ ਦੇ ਦਿੱਤੀ ਹੈ |