23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਸਾਹਿਤ ਸਭਾ ਸੁਨਾਮ ਵਲੋਂ ਇਕੱਤਰਤਾ <br/>

ਅਜੀਤ ਡੈਸਕ 22-07-2025
ਸੁਨਾਮ ਊਧਮ ਸਿੰਘ ਵਾਲਾ, 21 ਜੁਲਾਈ (ਸੱਗੂ, ਗੱਖੜ, ਧਾਲੀਵਾਲ)-ਸਾਹਿਤ ਸਭਾ ਸੁਨਾਮ ਵਲੋਂ ਜਲਿ੍ਹਆਂ ਵਾਲੇ ਬਾਗ਼ ਦਾ ਬਦਲਾ ਲੈਣ ਵਾਲੇ ਸ਼ਹੀਦ ਊਧਮ ਸਿੰਘ ਦੀ 85ਵੀਂ ਬਰਸੀ ਅਤੇ ਗ਼ਦਰੀ ਸੰਗਰਾਮਣ ਬੀਬੀ ਗ਼ੁਲਾਬ ਕੌਰ ਬਖਸ਼ੀਵਾਲਾ ਦੀ 100ਵੀਂ ਬਰਸੀ ਨੂੰ ਸਮਰਪਿਤ ਮਹੀਨਾ ਵਾਰ ਸਾਹਿਤਿਕ ਸਮਾਗਮ ਕੀਤਾ ਗਿਆ | ਸਭਾ ਦੇ ਸਰਪ੍ਰਸਤ ਗਿਆਨੀ ਜੰਗੀਰ ਸਿੰਘ ਰਤਨ ਨੇ ਇਹਨਾਂ ਸ਼ਹੀਦਾਂ ਦੀ ਮਹਾਨ ਕੁਰਬਾਨੀ ਬਾਰੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਭਾਰਤ ਦੇ ਆਜ਼ਾਦੀ ਸੰਘਰਸ਼ ਵਿਚ ਆਪਾ ਕੁਰਬਾਨ ਕਰਨ ਵਾਲੇ ਆਜ਼ਾਦੀ ਘੁਲਾਟੀਆਂ ਦੀ ਬੜੀ ਲੰਮੀ ਕਤਾਰ ਹੈ | ਸਾਨੂੰ ਫ਼ਖ਼ਰ ਹੈ ਕਿ ਇਸ ਕਤਾਰ ਵਿਚ ਸੁਨਾਮ ਦੇ ਜੰਮਪਲ ਸਹੀਦੇ ਆਜ਼ਮ ਸਰਦਾਰ ਊਧਮ ਸਿੰਘ ਤੇ ਨੇੜਲੇ ਪਿੰਡ ਬਖਸ਼ੀਵਾਲਾ ਦੀ ਜੰਮਪਲ ਗ਼ਦਰੀ ਸੰਗਰਾਮਣ ਬੀਬੀ ਗ਼ੁਲਾਬ ਕੌਰ ਦਾ ਨਾਮ ਸੂਰਜ ਵਾਂਗ ਚਮਕਦਾ ਹੈ | ਸਭਾ ਦੇ ਪ੍ਰਧਾਨ ਜਸਵੰਤ ਸਿੰਘ ਅਸਮਾਨੀ ਨੇ ਕਿਹਾ ਕਿ ਇਹਨਾਂ ਮਹਾਨ ਸ਼ਹੀਦਾਂ ਦੀ ਦੇਣ ਕਦੇ ਭੁਲਾਈ ਨਹੀਂ ਜਾ ਸਕਦੀ | ਡਾਕਟਰ ਅਮਰੀਕ ਅਮਨ ਨੇ ਕਿਹਾ ਕਿ ਅਜਿਹੇ ਮਹਾਨ ਸ਼ਹੀਦਾਂ ਨੂੰ ਜਿਤਨਾ ਵੀ ਸਤਿਕਾਰ ਦੇ ਸਕੀਏ ਥੋੜ੍ਹਾ ਹੈ | ਸਭਾ ਦੇ ਜਨਰਲ ਸਕੱਤਰ ਹਰਮੇਲ ਸਿੰਘ ਨੂੰ ਉਨ੍ਹਾਂ ਦੇ ਸਪੁੱਤਰ ਸਰਬਜੀਤ ਸਿੰਘ ਏ. ਐੱਸ. ਆਈ., (ਸੀ. ਆਈ. ਡੀ. ਸੰਗਰੂਰ) ਵਲੋਂ ਅਮਰੀਕਾ ਦੇ ਸ਼ਹਿਰ ਅਲਬਾਮਾ ਵਿਖੇ ਹੋਈਆਂ ਆਲ ਵਰਲਡ ਪੁਲਿਸ ਅਤੇ ਫਾਇਰ ਵਰਕਸ ਗੇਮਾਂ ਵਿਚ ਸੋਨੇ ਅਤੇ ਬਰਾਊਨ ਮੈਡਲ ਪ੍ਰਾਪਤ ਕਰਨ ਲਈ ਮੁਬਾਰਕਬਾਦ ਦਿੱਤੀ ਗਈ | ਰਚਨਾਵਾਂ ਦੇ ਦੌਰ ਵਿਚ ਸਭ ਤੋਂ ਪਹਿਲਾਂ ਪ੍ਰਸਿੱਧ ਇਨਕਲਾਬੀ ਗਾਇਕ ਭੋਲਾ ਸਿੰਘ ਸੰਗਰਾਮੀ ਨੇ ਗੁਰਮੀਤ ਸੁਨਾਮੀ , ਗੁਰਜੰਟ ਸਿੰਘ ਉਗਰਾਹਾਂ, ਅਵਤਾਰ ਸਿੰਘ ਉਗਰਾਹਾਂ, ਡਾਕਟਰ ਅਮਰੀਕ ਅਮਨ, ਬੇਅੰਤ ਸਿੰਘ, ਬਲਵਿੰਦਰ ਸਿੰਘ, ਮਾਸਟਰ ਦਲਬਾਰ ਸਿੰਘ, ਜਸਵੰਤ ਸਿੰਘ ਅਸਮਾਨੀ ਅਤੇ ਹਰਮੇਲ ਸਿੰਘ ਸਮੇਂ ਦੀਆਂ ਅਟੱਲ ਸੱਚਾਈਆਂ ਬਾਰੇ ਰਚਨਾ ਨਾਲ ਰੂ-ਬਰੂ ਹੋਏ | ਕਹਾਣੀਕਾਰ ਹਰਦੀਪ ਸਿੰਘ ਕੜੈਲ ਵਲੋਂ ਬੜੀ ਖ਼ੂਬਸੂਰਤ ਮਿੰਨੀ ਕਹਾਣੀ ਸੌਣ ਦਾ ਸਿੰਧਾਰਾ ਅਤੇ ਅਰਸ਼ਜੋਤ ਸਿੰਘ ਨੇ ਪੰਜਾਬ ਦੇ ਲੋਕ ਸਾਜਾਂ ਬਾਰੇ ਜਾਣਕਾਰੀ ਸਾਂਝੀ ਕੀਤੀ | ਇਸ ਮੌਕੇ ਹਨੀ ਸੰਗਰਾਮੀ ਨੇ ਵੀ ਹਾਜ਼ਰੀ ਭਰੀ | ਸਟੇਜ ਸਕੱਤਰ ਦੀ ਭੂਮਿਕਾ ਜੰਗੀਰ ਸਿੰਘ ਰਤਨ ਵਲੋਂ ਬਾਖ਼ੂਬੀ ਨਿਭਾਈ ਗਈ |

ਪਿਛਲੀ ਖ਼ਬਰ ਇਰਾਦਾ ਕਤਲ ਦੇ ਮਾਮਲੇ 'ਚ ਰੌਸ਼ਨ ਬਾਬਾ ਨੂੰ ਮਿਲੀ ਜ਼ਮਾਨਤ ਅਗਲੀ ਖ਼ਬਰ ਮੈਡੀਕਲ ਜਾਂਚ ਕੈਂਪ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।