ਸੰਗਰੂਰ, 21 ਜੁਲਾਈ (ਧੀਰਜ ਪਸ਼ੋਰੀਆ)-ਜ਼ਿਲ੍ਹਾ ਸੰਗਰੂਰ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਦੇ ਓਲੰਪੀਅਨ ਸ਼ੂਟਿੰਗ ਅਕੈਡਮੀ ਵਿਖੇ ਸ਼ੂਟਿੰਗ ਮੁਕਾਬਲੇ ਕਰਵਾਏ ਗਏ ਜਿਸ ਵਿਚ 60 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ | ਰਜਤ ਕੁਮਾਰ ਡੀ. ਪੀ. ਅਤੇ ਮੈਡਮ ਮੁਕੇਸ਼ ਦੇਵੀ ਡੀ. ਪੀ. ਦੀ ਅਗਵਾਈ ਵਿਚ ਹੋਏ ਮੁਕਾਬਲਿਆਂ ਵਿਚ ਅੰਡਰ-19 ਵਿਚ ਏਅਰ ਪਿਸਟਲ ਵਿਚ ਜਗਤਬੀਰ ਸਿੰਘ ਮਾਨ ਅਤੇ ਏਅਰ ਰਾਇਫਲ ਵਿਚ ਗੁਰਨੂਰ ਕੌਰ ਸੇਖੋਂ ਨੇ ਉੱਤਮ ਸਕੋਰ ਪ੍ਰਾਪਤ ਕੀਤਾ | ਇਸੇ ਤਰ੍ਹਾਂ ਅੰਡਰ-17 ਏਅਰ ਰਾਇਫਲ ਵਿਚ ਸ਼ੁਭਦੀਪ ਸਿੰਘ ਅਤੇ ਏਅਰ ਪਿਸਟਲ ਵਿਚ ਹਰਕੁੰਵਰ ਸਿੰਘ ਢੀਂਡਸਾ, ਅੰਡਰ-14 ਵਿਚ ਏਅਰ ਪਿਸਟਲ ਵਿਚੋਂ ਕੀਰਤ ਸੈਣੀ ਨੇ ਉੱਤਮ ਸਕੋਰ ਪ੍ਰਾਪਤ ਕੀਤਾ | ਨਗਰ ਕੌਂਸਲ ਦੇ ਪ੍ਰਧਾਨ ਭੁਪਿੰਦਰ ਸਿੰਘ ਨਹਿਲ ਅਤੇ ਮਨਪ੍ਰੀਤ ਸਿੰਘ ਬੱਗਾ ਵਲੋਂ ਜੇਤੂਆਂ ਨੂੰ ਟਰਾਫ਼ੀਆਂ ਅਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ |