23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਵਾਤਾਵਰਨ ਸੰਭਾਲ ਦਿਵਸ ਮਨਾਇਆ <br/>

ਅਜੀਤ ਡੈਸਕ 22-07-2025
ਸੁਨਾਮ ਊਧਮ ਸਿੰਘ ਵਾਲਾ, 21 ਜੁਲਾਈ (ਸਰਬਜੀਤ ਸਿੰਘ ਧਾਲੀਵਾਲ)-ਭਾਰਤ ਵਿਕਾਸ ਪ੍ਰੀਸ਼ਦ ਸੁਨਾਮ ਇਕਾਈ ਵਲੋਂ ਪ੍ਰਧਾਨ ਰਾਕੇਸ਼ ਕੁਮਾਰ ਦੀ ਅਗਵਾਈ ਵਿਚ ਵਾਤਾਵਰਣ ਸੰਭਾਲ ਦਿਵਸ ਮਨਾਇਆ ਗਿਆ | ਇਸ ਦੌਰਾਨ ਮਾਇਆ ਗਾਰਡਨ ਸਥਿਤ ਹੀਲਿੰਗ ਗਾਰਡਨ ਵਿਚ 150 ਤੋਂ ਵੱਧ ਛਾਂਦਾਰ,ਫਲਦਾਰ ਅਤੇ ਫੁੱਲਦਾਰ ਬੂਟੇ ਲਾਏ ਗਏ | ਇਸ ਸਮੇਂ ਗੋਪਾਲ ਸ਼ਰਮਾ, ਮਦਨ ਲਾਲ ਕਾਂਸਲ ਆਦਿ ਨੇ ਕਿਹਾ ਕਿ ਰੁੱਖ ਅਤੇ ਮਨੁੱਖ ਦੀ ਸਦੀਆਂ ਪੁਰਾਣੀ ਸਾਂਝ ਹੈ ਅਤੇ ਰੁੱਖ ਮਨੁੱਖ ਦੀ ਜ਼ਿੰਦਗੀ ਲਈ ਬੜੇ ਅਹਿਮ ਹਨ | ਇਸ ਲਈ ਹਰ ਇਕ ਮਨੁੱਖ ਨੂੰ ਘੱਟੋ-ਘੱਟ ਇਕ ਰੁੱਖ ਜ਼ਰੂਰ ਲਾਉਣ ਅਤੇ ਉਸ ਦੀ ਸੇਵਾ ਸੰਭਾਲ ਹਰ ਹਾਲਤ ਵਿਚ ਯਕੀਨੀ ਬਣਾਉਣ ਦੀ ਲੋੜ ਹੈ | ਇਸ ਮੌਕੇ ਗੋਪਾਲ ਸ਼ਰਮਾ, ਭੂਸ਼ਨ ਕਾਂਸਲ, ਐਡਵੋਕੇਟ ਸਾਹਿਲ ਬਾਂਸਲ, ਵਿਪਿਨ ਕੁਮਾਰ, ਪ੍ਰੇਮ ਕੁਮਾਰ, ਪਵਨ ਕੁਮਾਰ ਕੈਪਟੀ, ਮਦਨ ਲਾਲ ਕਾਂਸਲ, ਮਨਦੀਪ ਗੋਇਲ ਅਤੇ ਅਸ਼ਵਨੀ ਗੋਇਲ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਬੀ. ਐੱਡ. ਟੈੱਟ ਪਾਸ ਸੁਨਾਮ 'ਚ 27 ਨੂੰ ਘੇਰਨਗੇ ਅਮਨ ਅਰੋੜਾ ਦੀ ਰਿਹਾਇਸ਼ ਅਗਲੀ ਖ਼ਬਰ ਸ਼ੂਟਿੰਗ ਮੁਕਾਬਲਿਆਂ ਦੇ ਜੇਤੂਆਂ ਨੂੰ ਨਗਰ ਕੌਂਸਲ ਪ੍ਰਧਾਨ ਨੇ ਵੰਡੇ ਇਨਾਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।